ਗੈਜੇਟ ਡੈਸਕ—ਚੀਨ ਦੀ ਕੰਪਨੀ ਸ਼ਾਓਮੀ (Xiaomi) ਦੇ ਸੀ.ਈ.ਓ. ਲੀ ਜੁਨ ਸਖਤ ਮਿਹਨਤ ਕਰਨ ਲਈ ਦੁਨੀਆ ਭਰ 'ਚ ਮਸ਼ਹੂਰ ਹਨ। ਨਾਲ ਹੀ, ਕੰਪਨੀ ਦੀ ਗ੍ਰੋਥ ਲਈ ਉਹ ਕੋਈ ਕਮੀ ਨਹੀਂ ਛੱਡਦੇ ਹਨ। ਲੀ ਜੁਨ, ਅਜੇ ਰੋਜ਼ਾਨਾ ਕੰਪਨੀ ਦੀ ਪੂਰੀ ਟੀਮ ਨਾਲ ਇੰਗੇਜ ਰਹਿੰਦੇ ਹਨ। ਲੀ ਜੁਨ ਦਾ ਇਕ ਹਾਲੀਆ ਪੋਸਟ ਸ਼ਾਓਮੀ ਦੇ ਫੈਂਸ ਨਾਲ-ਨਾਲ ਕੰਪਨੀ ਦੇ ਕਰਮਚਾਰੀਆਂ ਦਾ ਹੌਂਸਲਾ ਵਧਾਉਣ ਵਾਲਾ ਹੈ। ਸ਼ਾਓਮੀ ਦੇ ਸੀ.ਈ.ਓ. ਨੇ ਸੋਮਵਾਰ ਨੂੰ Weibo ਪੋਸਟ 'ਚ ਫੈਂਸ ਨੂੰ ਭਰੋਸਾ ਜਤਾਇਆ ਹੈ ਕਿ ਜੇਕਰ ਪਹਿਲੇ ਮਹੀਨੇ 'ਚ Mi 9 ਦਾ ਸਟਾਕ 10 ਲੱਖ ਯੂਨੀਟ ਤੋਂ ਘਟ ਹੁੰਦਾ ਹੈ ਤਾਂ ਉਹ ਆਪ ਫੈਕਟਰੀ ਜਾਣਗੇ ਅਤੇ ਸਕਰੂਡਰਾਈਵਰ ਲੈ ਕੇ ਮੋਬਾਇਲ ਦੀ ਅਸੈਂਬਲਿੰਗ ਪ੍ਰਕਿਰਿਆ 'ਚ ਤੇਜ਼ੀ ਲਿਆਉਣਗੇ।

ਪ੍ਰੋਡਕਟ ਮੈਨੇਜਰ ਨੇ ਸਾਂਝੀ ਕੀਤੀ ਕੰਮ ਕਰਦੇ ਹੋਏ ਦੀ ਫੋਟੋ
ਕਾਫੀ ਲੋਕਾਂ ਨੂੰ ਲੀ ਜੁਨ ਦੀ ਇਹ ਗੱਲ ਮਜ਼ਾਕ ਲੱਗ ਸਕਦੀ ਹੈ ਪਰ ਸ਼ਾਓਮੀ ਦਾ ਪ੍ਰੋਡਕਟ ਮੈਨੇਜਰ ਵਾਂਗ ਤੇਂਗ ਥਾਮਸ ਦਾ ਕਹਿਣਾ ਹੈ ਕਿ ਜੁਨ ਆਪਣੀ ਹਰ ਕੀਤੀ ਹੋਈ ਗੱਲ ਨੂੰ ਗੰਭੀਰਤਾ ਨਾਲ ਲੈਂਦੇ ਹਨ। ਥਾਮਸ ਨੇ ਲੀ ਜੁਨ ਦੀ ਇਕ ਫੋਟੋ ਵੀ ਸਾਂਝੀ ਕੀਤੀ ਹੈ, ਜਿਸ 'ਚ ਜੁਨ ਹੱਥ 'ਚ ਅਸੈਂਬਲੀ ਲਾਈਨ ਦੀ ਨਹੀਂ ਹੈ। ਇਹ ਫੋਟੋ 2013 ਦੀ ਹੈ, ਜਿਸ 'ਚ ਜੁਨ ਪਹਿਲੇ Mi Router ਦੀ ਅਸੈਂਬੀ ਲਾਈਨ 'ਚ ਮਦਦ ਕਰ ਰਹੇ ਹਨ।
Geneva Motor Show: ਦੁਨੀਆ ਦੇ ਸਾਹਮਣੇ ਆਈ ਟਾਟਾ ਦੀ 7ਸੀਟਰ SUV Buzzard
NEXT STORY