ਜਲੰਧਰ-ਜਿਵੇਂ ਕਿ ਸਭ ਜਾਣਦੇ ਹਨ ਕਿ ਗੂਗਲ ਦੀ ਡਵੈਲਪਰ ਕਾਨਫਰੰਸ ਸ਼ੁਰੂ ਹੋਣ 'ਚ ਕੁਝ ਹੀ ਘੰਟਿਆਂ ਦਾ ਸਮਾਂ ਰਹਿ ਗਿਆ ਹੈ। ਦੁਨੀਆ ਦੀ ਸਭ ਤੋਂ ਵੱਡੀ ਟੈੱਕ ਕੰਪਨੀ ਗੂਗਲ ਦੀ ਇਸ ਕਾਨਫਰੰਸ 'ਚ ਚੀਨ ਦੀ ਕੰਪਨੀ ਸ਼ਿਓਮੀ ਵੀ ਹਿੱਸਾ ਲੈਣ ਜਾ ਰਹੀ ਹੈ। ਸ਼ਿਓਮੀ ਦੇ ਗਲੋਬਲ ਆਪ੍ਰੇਸ਼ਨਜ਼ ਦੇ ਵਾਈਸ ਪ੍ਰੈਜ਼ੀਡੈਂਟ ਹਿਊਗੋ ਬਾਰਾ ਨੇ ਟਵੀਟ ਕਰ ਕੇ ਦੱਸਿਆ ਹੈ ਕਿ ਚੀਨ ਦੀ ਇਹ ਕੰਪਨੀ ਗੂਗਲ ਦੇ ਆਈ/ਓ ਇਵੈਂਟ ਦਾ ਹਿੱਸਾ ਬਣੇਗੀ।
ਬਾਰਾ ਨੇ ਇਹ ਵੀ ਦੱਸਿਆ ਕਿ ਉਹ ਬਹੁਤ ਉਤਸ਼ਾਹਿਤ ਹਨ ਕਿ ਸ਼ਿਓਮੀ ਵੀ ਗੂਗਲ ਆਈ.ਓ. ਦਾ ਹਿੱਸਾ ਬਣਨ ਜਾ ਰਹੀ ਹੈ। ਆਈ.ਓ. 16 'ਚ ਉਨ੍ਹਾਂ ਵੱਲੋਂ ਸ਼ਿਓਮੀ ਦੇ 2016 ਦੀ ਯੋਜਨਾ ਦੇ ਸਨਮੁੱਖ ਕਰਵਾਇਆ ਜਾਏਗਾ।ਪਹਿਲੇ ਟੀਜ਼ਰ ਦੇ ਨਾਲ ਇਕ ਫੋਟੋ ਵੀ ਸ਼ੇਅਰ ਕੀਤੀ ਗਈ ਜਿਸ 'ਚ ਰਿਮੋਟ ਦੇ ਆਕਾਰ ਦਾ “i” ਨਜ਼ਰ ਆ ਰਿਹਾ ਹੈ। ਇਸ 'ਚ ਵਾਲਿਊਮ ਅੱਪ ਤੇ ਡਾਊਨ ਕੰਟਰੋਲ ਵੀ ਸ਼ਾਮਿਲ ਹਨ। ਅੰਦਾਜਾ ਲਗਾਇਆ ਜਾ ਰਿਹਾ ਹੈ ਕਿ ਚੀਨ ਦੀ ਇਹ ਕੰਪਨੀ ਕਾਨਫਰੰਸ 'ਚ ਗੂਗਲ ਦੇ ਨਾਲ ਮਿਲ ਕੇ ਬਣਾਏ ਐਂਡ੍ਰਾਇਡ ਟੀਵੀ ਨੂੰ ਪੇਸ਼ ਕਰ ਸਕਦੀ ਹੈ। ਜ਼ਿਕਰਯੋਗ ਹੈ ਕਿ ਗੂਗਲ ਦੇ ਨਵਾਂ 'VR Headset' ਜੋ ਕਿ ਇਹ ਕੰਪਨੀ ਵੱਲੋਂ ਸਟੈਂਡਅਲੋਨ ਹੈਂਡਸੈੱਟ ਹੋਵੇਗਾ ਅਤੇ ਐਂਡ੍ਰਾਇਡ ਐੱਨ ਦੇ ਆਖਰੀ ਵਰਜਨ ਨੂੰ ਵੀ ਪੇਸ਼ ਕਰ ਸਕਦੀ ਹੈ।
ਹੁੰਡਈ ਨੇ ਲਾਂਚ ਕੀਤਾ XCENT ਦਾ ਸਪੈਸ਼ਲ ਐਡੀਸ਼ਨ
NEXT STORY