ਜਲੰਧਰ - ਦੁਨੀਆ ਭਰ 'ਚ ਸਮਾਰਟਫੋਨਸ ਨਾਲ ਨਾਮ ਬਣਾਉਣ ਵਾਲੀ ਕੰਪਨੀ ਸ਼ਿਓਮੀ (Xiaomi) ਨੇ ਨਵਾਂ ਮੀ ਰੋਬੋਟ (Mi Robot Vacuum) ਪੇਸ਼ ਕੀਤਾ ਹੈ ਜਿਸ ਨੂੰ Rockrobo ਕੰਪਨੀ ਦੁਆਰਾ ਡਿਵੈੱਲਪਡ ਕੀਤਾ ਗਿਆ ਹੈ। ਇਸ ਰੋਬੋਟ ਵੈਕਿਊਮ ਨੂੰ ਕੰਪਨੀ ਨੇ ਐੱਲ ਡੀ ਸੀ (LDS) (ਲੇਜ਼ਰ ਡਿਸਟੈਂਸ ਸੈਂਸਰ) ਤਕਨੀਕ ਦੇ ਤਹਿਤ ਬਣਾਇਆ ਗਿਆ ਹੈ ਜੋ 1800 ਟਾਈਮਸ 'ਤੇ ਸੇਕੈਂਡ ਦੀ ਸਪੀਡ ਨਾਲ 360 ਡਿਗਰੀਜ਼ ਸਕੈਨ ਕਰ ਕੇ ਧੂੜ ਨੂੰ ਸਾਫ਼ ਕਰਣ 'ਚ ਮਦਦ ਕਰਦੀ ਹੈ।
ਇਸ ਨੂੰ ਬਣਾਉਣ 'ਚ ਕੰਪਨੀ ਨੇ ਸਿਮੂਲਟੇਨਿਅਸ ਲੂਕੇਲਾਇਜੇਸ਼ਨ ਅਤੇ ਮੈਪਿੰਗ ਅਲਗੋਰਿਥਮ ਦਾ ਯੂਜ਼ ਕੀਤਾ ਹੈ ਜੋ ਰੋਬੋਟ ਵੈਕਿਊਮ ਨੂੰ ਮੈਪ ਦੀ ਮਦਦ ਨਾਲ ਘਰ ਸਾਫ਼ ਕਰਨ ਲਈ ਆਸਾਨ ਰਸਤਾ ਦੱਸੇਗੀ। ਠੀਕ ਤਰੀਕੇ ਨਾਲ ਕੰਮ ਕਰਨ ਲਈ ਕੰਪਨੀ ਨੇ ਇਸ 'ਚ 12 ਸੈਂਸਰ ਲਗਾਏ ਹਨ। 43 ਮੋਟਰ ਦੀ ਮਦਦ ਨਾਲ ਇਹ ਰੋਬੋਟ ਵੈਕਿਊਮ 1800PA ਏਅਰ ਪ੍ਰੈਸ਼ਰ ਜਨਰੇਟ ਕਰਦਾ ਹੈ। ਇਸ 'ਚ 5200mAh ਸਮਰੱਥਾ ਵਾਲੀ ਬੈਟਰੀ ਲੱਗੀ ਹੈ ਜੋ ਇਕ ਵਾਰ ਚਾਰਜ ਹੋ ਕੇ 2.5 ਘੰਟੀਆਂ ਦਾ ਬੈਕਅਪ ਦੇਵੇਗੀ।
ਇਸ ਸਮਾਰਟਫੋਨ 'ਚ ਹੈ 60 ਮੈਗਾਪਿਕਸਲ ਕੈਮਰਾ ਅਤੇ ਹੋਰ ਵੀ ਬਿਹਤਰੀਨ ਫੀਚਰਸ
NEXT STORY