ਵੈੱਬ ਡੈਸਕ- ਅਚਾਰ ਭਾਰਤੀ ਖਾਣੇ ਦਾ ਅਹਿਮ ਹਿੱਸਾ ਹੈ। ਇਹ ਸਾਦੇ ਖਾਣੇ ਦਾ ਵੀ ਸਵਾਦ ਅਤੇ ਮਜ਼ਾ ਵਧਾ ਦਿੰਦਾ ਹੈ। ਨਿੰਬੂ, ਅੰਬ ਅਤੇ ਮਿਰਚ ਤੋਂ ਇਲਾਵਾ ਹੁਣ ਤੁਸੀਂ ਸਿਰਫ 2 ਮਿੰਟ ’ਚ ਪਿਆਜ਼ ਦਾ ਚਟਪਟਾ ਅਚਾਰ ਘਰ ’ਤੇ ਬਣਾ ਸਕਦੇ ਹਨ। ਇਹ ਇਸਟੈਂਟ ਰੈਸਿਪੀ ਆਸਾਨ ਹੈ ਅਤੇ ਖਾਣੇ ਦਾ ਸਵਾਦ ਤੁਰੰਤ ਵਧਾ ਦਿੰਦੀ ਹੈ।
ਸਮੱਗਰੀ ਤਿਆਰ ਕਰੋ
3-4 ਮੀਡੀਅਮ ਪਿਆਜ਼, ਪਤਲੇ ਟੁਕੜਿਆਂ ’ਚ ਕਟੇ ਹੋਏ
3-4 ਹਰੀ ਮਿਰਚ, ਛੋਟੇ ਟੁਕੜਿਆਂ ’ਚ
ਥੋੜ੍ਹਾ ਬਾਰੀਕ ਕੱਟਿਆ ਹਰਾ ਧਨੀਆ
8-10 ਲੱਸਣ ਦੀ ਕਲੀਆਂ
ਕੱਪ ਮੂੰਗਫਲੀ
ਮੂੰਗਫਲੀ ਅਤੇ ਲੱਸਣ ਨੂੰ ਓਖਲੀ ’ਚ ਹਲਕਾ ਦਰਦਰਾ ਕੁੱਟ ਲਓ। ਇਸ ਨਾਲ ਆਚਾਰ ’ਚ ਗਾੜਾਪਨ ਅਤੇ ਤਿੱਖਾ ਸਵਾਦ ਆਵੇਗਾ।
ਸਮੱਗਰੀ ਨੂੰ ਮਿਲਾਓ
ਕਟੇ ਪਿਆਜ਼, ਹਰੀ ਮਿਰਚ ਅਤੇ ਧਨੀਆ ਨੂੰ ਬਾਊਲ ’ਚ ਪਾਓ, ਇਸ ’ਚ ਕੁਟੀ ਹੋਈ ਮੂੰਗਫਲੀ ਅਤੇ ਲੱਸਣ ਪਾਓ । ਫਿਰ 1 ਵੱਡਾ ਚਮਚ ਸਫੇਦ ਤਿਲ, ਸਵਾਦ ਅਨੁਸਾਰ ਲੂਣ ਅਤੇ ਛੋਟਾ ਚਮਚ ਕਾਲਾ ਲੂਣ ਮਿਲਾਓ।
ਮਸਾਲਿਆਂ ਦਾ ਤੜਕਾ
1 ਚਮਚ ਚਾਟ ਮਸਾਲਾ, 1 ਚਮਚ ਧਨੀਆ ਪਾਊਡਰ, 1/2 ਚਮਚ ਹਲਦੀ, 1 ਚਮਚ ਜੀਰਾ ਪਾਊਡਰ, 2 ਚਮਚ ਕਸ਼ਮੀਰੀ ਲਾਲ ਮਿਰਚ ਪਾਊਡਰ, ਮਸਾਲਿਆਂ ਨਾਲ ਆਚਾਰ ’ਚ ਤਿੱਖਾਪਣ ਅਤੇ ਲਾਲ ਰੰਗ ਆਵੇਗਾ। ਕਸ਼ਮੀਰੀ ਮਿਰਚ ਸਵਾਦ ’ਚ ਤਿੱਖੀ ਨਹੀਂ ਪਰ ਰੰਗ ’ਚ ਸ਼ਾਨਦਾਰ ਹੁੰਦੀ ਹੈ।
ਤੇਲ ਅਤੇ ਨਿੰਬੂ ਦਾ ਤੜਕਾ
1-4 ਕੱਪ ਤੇਲ ਪੈਨ ’ਚ ਗਰਮ ਕਰੋ ਅਤੇ ਮਿਸ਼ਰਣ ’ਚ ਪਾਓ। ਇਸ ਤੋਂ ਬਾਅਦ ਸਵਾਦ ਅਨੁਸਾਰ ਨਿੰਬੂ ਦਾ ਰਸ ਮਿਲਾਓ। ਨਿੰਬੂ ਅਚਾਰ ਨੂੰ ਮੁਲਾਇਮ ਅਤੇ ਖੱਟਾ ਬਣਾਉਣ ’ਚ ਮਦਦ ਕਰਦਾ ਹੈ।
ਪਰੋਸੋ ਅਤੇ ਸਟੋਰ ਕਰੋ
ਆਚਾਰ ਨੂੰ 1-2 ਮਿੰਟ ਸੈਟ ਹੋਣ ਦਿਓ ਤਾਂ ਕਿ ਮਸਾਲੇ ਪਿਆਜ਼ ’ਚ ਚੰਗੀ ਤਰ੍ਹਾਂ ਸਮਾ ਜਾਵੇ। ਫਿਰ ਇਸ ਨੂੰ ਗਰਮਾ-ਗਰਮ ਪਰਾਂਠੇ, ਪੂੜੀ, ਦਾਲ-ਚੌਲ ਜਾਂ ਆਪਣੀ ਪਸੰਦੀਦਾ ਡਿਸ਼ ਦੇ ਨਾਲ ਪਰੋਸੋ। ਇਸ ਏਅਰ-ਟਾਈਟ ਕੰਟੇਨਰ ’ਚ 4-5 ਦਿਨ ਫਰਿੱਜ਼ ’ਚ ਸਟੋਰ ਵੀ ਕੀਤਾ ਜਾ ਸਕਦਾ ਹੈ।
ਟਿਪਸ : ਅਚਾਰ ਤੁਰੰਤ ਖਾਣ ਦੇ ਲਈ ਬਣਾਇਆ ਗਿਆ ਹੈ। ਮੂੰਗਲਫਲੀ ਅਤੇ ਤਿਲ ਦੇ ਮਿਸ਼ਰਣ ਨਾਲ ਕੁਰਕੁਰਾਪਨ ਅਤੇ ਸਵਾਦ ਵਧਾਉਂਦਾ ਹੈ। ਨਿੰਬੂ ਦਾ ਰਸ ਤਾਜ਼ਗੀ ਅਤੇ ਖੱਟਾਪਨ ਲਿਆਉਂਦਾ ਹੈ।
ਆ ਗਈ ਠੰਡ ! ਸਰਦੀਆਂ ਵਿਚ ਹਫ਼ਤਾ-ਹਫ਼ਤਾ ਨਾ ਨਹਾਉਣ ਵਾਲੇ ਲੋਕ ਪੜ੍ਹ ਲੈਣ ਇਹ ਖਬਰ ਨਹੀਂ ਤਾਂ...
NEXT STORY