ਜਲੰਧਰ-ਚੀਨ ਦੀ ਸਮਾਰਟਫੋਨ ਨਿਰਮਾਤਾ ਕੰਪਨੀ ਸ਼ਿਓਮੀ ਨੇ ਅੱਜ ਭਾਰਤ 'ਚ ਆਪਣੇ ਦੋ ਸਮਾਰਟਫੋਨਜ਼ ਦੇ ਨਾਲ Mi TV 4 ਲਾਂਚ ਕਰ ਦਿੱਤਾ ਹੈ। ਕੰਪਨੀ ਅਨੁਸਾਰ ਇਸ ਟੀ. ਵੀ. ਦੀ ਖਾਸੀਅਤ ਕਿ ਇਹ ਟੀ. ਵੀ. ਸਿੱਕੇ ਤੋਂ ਵੀ ਪਤਲਾ ਹੈ। ਕੰਪਨੀ ਨੇ ਹੰਗਾਮਾ ਪਲੇਅ, ਹਾਟਸਟਾਰ, ਫਿਲਕਸਟਰੀਮ, ਸੋਨੀ, ਬੂਟ ਆਦਿ ਦੇ ਨਾਲ ਪਾਰਟਨਰਸ਼ਿਪ ਕੀਤੀ ਹੈ। ਕੰਪਨੀ ਨੇ ਪਹਿਲੀ ਵਾਰ ਚੀਨ ਤੋਂ ਬਾਹਰ ਇੰਟਰਨੈਸ਼ਨਲ ਮਾਰਕੀਟ 'ਚ ਆਪਣਾ ਟੀ. ਵੀ. ਲਾਂਚ ਕੀਤਾ ਹੈ। ਹੁਣ ਤੱਕ ਕੰਪਨੀ ਨੇ ਸਿਰਫ ਚੀਨ 'ਚ ਹੀ ਆਪਣੇ ਟੀ. ਵੀ. ਸੇਲ ਕਰਦੀ ਸੀ। ਸ਼ਿਓਮੀ ਰੈੱਡਮੀ ਚੀਨ 'ਚ ਆਪਣੇ Mi TV 4 ਸੀਰੀਜ਼ ਦੇ 6 ਟੀ. ਵੀ. ਸੇਲ ਕਰ ਰਹੀਂ ਹੈ।
ਸਪੈਸੀਫਿਕੇਸ਼ਨ-
ਸ਼ਿਓਮੀ ਦਾ ਇਹ LED TV 55 ਇੰਚ ਦਾ ਹੈ। ਸ਼ਿਓਮੀ ਟੀ. ਵੀ. ਦੀ 4 ਸੀਰੀਜ਼ 'ਚ ਕਈ ਟੀ. ਵੀ. ਹਨ। ਇਨ੍ਹਾਂ 'ਚ ਸਭ ਤੋਂ ਨਵੇਂ 55 ਇੰਚ ਦੇ Mi TV 4 'ਚ 4k ਅਲਟਰਾਂ ਐੱਚ. ਡੀ. ਨਾਲ 3840X2160 ਰੈਜ਼ੋਲਿਊਸ਼ਨ ਵਾਲੀ ਡਿਸਪਲੇਅ ਦਿੱਤੀ ਗਈ ਹੈ। ਇਸ ਟੀ. ਵੀ. 'ਚ 60Hz ਰਿਫ੍ਰੈਸ਼ ਰੇਟ HDR10+ ਐੱਚ. ਐੱਲ. ਜੀ. ਸਪੋਰਟ ਹੈ। ਮੀ ਟੀ. ਵੀ. 4 ਸੀਰੀਜ਼ 'ਚ ਫ੍ਰੇਮਲੈੱਸ ਡਿਜ਼ਾਇਨ ਦਿੱਤਾ ਗਿਆ ਹੈ। ਇਸ 'ਚ 10 ਸਪੀਕਰਾਂ ਦਾ ਇੰਟੀਗ੍ਰੇਡਿਡ ਮੀ ਟੀ. ਵੀ. ਬਾਰ ਦਿੱਤਾ ਗਿਆ ਹੈ। ਇਸ ਤੋਂ ਇਲਾਵਾ ਇਸ 'ਚ ਬਿਹਤਰ ਸਾਊਂਡ ਲਈ 2 ਵਾਇਰਲੈੱਸ ਰਿਅਰ ਸੈਟੇਲਾਈਟ ਸਪੀਕਰ ਅਤੇ ਇਕ ਸਬਵੂਫਰ ਵੀ ਦਿੱਤਾ ਗਿਆ ਹੈ। ਇਹ ਮਾਡਲ ਡਾਲਬੀ ਐਟਮਸ ਆਡੀਓ ਟੈਕਨਾਲੌਜੀ ਨਾਲ 2 ਫਾਇਰਿੰਗ ਸਪੀਕਰਾਂ ਨੂੰ ਸਪੋਟ ਕਰਦਾ ਹੈ। ਇਸ ਤੋਂ 3D ਸਾਊਂਡ ਦਾ ਐਕਸਪੀਰੀਅੰਸ ਮਿਲਦਾ ਹੈ। ਨਵੇਂ ਸ਼ਿਓਮੀ ਟੀ. ਵੀ. ਨੂੰ ਆਰਟੀਫਿਸ਼ੀਅਲ ਇੰਟੈਲੀਜੇਂਸ (AI) ਆਧਾਰਿਤ ਰਿਕਮੈਂਡੇਸ਼ਨ UI ਪੈਚਵਾਲ ਦਿੱਤਾ ਗਿਆ ਹੈ।
ਟੀ. ਵੀ. ਨੂੰ ਦਮਦਾਰ ਬਣਾਉਣ ਲਈ Mi TV4 55 ਇੰਚ 'ਚ 64 ਬਿਟ Amalogic L962 ਕਵਾਡ-ਕੋਰ ਪ੍ਰੋਸੈਸਰ ਦਿੱਤਾ ਗਿਆ ਹੈ। ਇਸ ਦੇ ਨਾਲ ਹੀ ਇਸ ਦੀ ਪ੍ਰੋਸੈਸਿੰਗ ਨੂੰ ਮਜ਼ਬੂਤ ਬਣਾਉਣ ਲਈ ਇਸ 'ਚ 2 ਜੀ. ਬੀ. ਰੈਮ ਦੇ ਨਾਲ 8 ਜੀ. ਬੀ. ਇੰਟਰਨਲ ਸਟੋਰੇਜ ਮੈਮਰੀ ਦਿੱਤੀ ਗਈ ਹੈ। ਕੁਨੈਕਟੀਵਿਟੀ ਦੀ ਗੱਲ ਕਰੀਏ ਤਾਂ ਇਸ 'ਚ ਵਾਈ-ਫਾਈ 802.11ac (2.4/5 ਗੀਗਾਹਰਟਜ਼ ਡਿਊਲ ਬੈਂਡ ਵਾਈ-ਫਾਈ), ਬਲੂਟੁੱਥ 4.2 ਡਾਲਬੀ ਅਤੇ DTS ਆਡੀਓ ਟੈਕਨਾਲੌਜੀ ਮੌਜੂਦ ਹਨ। Mi Tv 4A ਬਲੂ ਲਾਈਟ ਰੀਡਯੂਸਿੰਗ ਮੋਡ ਦਿੱਤਾ ਗਿਆ ਹੈ। ਇਸ ਮੋਡ 'ਚ ਟੀ. ਵੀ. ਦੇਖਣ 'ਤੇ ਅੱਖਾਂ 'ਤੇ ਅਸਰ ਨਹੀਂ ਪੈਂਦਾ ਹੈ।
Mi TV 4 ਦੀ ਕੀਮਤ- ਭਾਰਤ 'ਚ ਪਹਿਲੀ ਵਾਰ ਲਾਂਚ ਸ਼ਿਓਮੀ ਦਾ ਸਮਾਰਟ ਮੀ ਟੀ. ਵੀ. 4 ਦੀ ਕੀਮਤ 39,999 ਰੁਪਏ ਹੈ।
AI ਤਕਨੀਕ ਅਤੇ 3 GB ਰੈਮ ਨਾਲ ਲਾਂਚ ਹੋਇਆ ਇਹ ਸਮਾਰਟਫੋਨ
NEXT STORY