ਜਲੰਧਰ- ਹਾਲ ਹੀ 'ਚ ਪੁਸ਼ਟੀ ਹੋਈ ਸੀ ਕਿ ਸ਼ਿਓਮੀ ਸਤੰਬਰ 'ਚ ਭਾਰਤ 'ਚ ਆਪਣਾ ਪਹਿਲਾ ਡਿਊਲ ਰਿਅਰ ਕੈਮਰੇ ਵਾਲਾ ਸਮਾਰਟਫੋਨ ਲਾਂਚ ਕਰੇਗੀ। ਇਸ ਸਮਾਰਟਫੋਨ 'ਚ ਮੀ.ਯੂ.ਆਈ. 9 ਹੋਣ ਦੀਆਂ ਵੀ ਖਬਰਾਂ ਸਨ। ਉਮੀਦ ਕੀਤੀ ਜਾ ਰਹੀ ਹੈ ਕਿ ਕੰਪਨੀ ਹਾਲ ਹੀ 'ਚ ਚੀਨ 'ਚ ਲਾਂਚ ਕੀਤੇ ਗਏ ਮੀ 5ਐਕਸ ਨੂੰ ਭਾਰਤ 'ਚ ਪੇਸ਼ ਕਰੇਗੀ ਪਰ ਇਸ ਤੋਂ ਪਹਿਲਾਂ ਹੀ ਕੰਪਨੀ ਨੇ ਚੀਨ 'ਚ ਸ਼ਿਓਮੀ ਮੀ 5ਐਕਸ ਦਾ ਇਕ ਕਿਫਾਇਤੀ ਅਤੇ ਘੱਟ ਸਟੋਰੇਜ ਵਾਲਾ ਵੇਰੀਐਂਟ ਲਾਂਚ ਕਰ ਦਿੱਤਾ ਹੈ। ਸ਼ਿਓਮੀ ਮੀ 5ਐਕਸ ਹੁਣ 4ਜੀ.ਬੀ. ਰੈਮ ਦੇ ਨਾਲ 32ਜੀ.ਬੀ. ਸਟੋਰੇਜ ਵੇਰੀਐਂਟ 'ਚ ਵੀ ਮਿਲੇਗਾ, ਇਸ ਤੋਂ ਪਹਿਲਾਂ ਫੋਨ ਨੂੰ 4ਜੀ.ਬੀ. ਰੈਮ ਅਤੇ 64ਜੀ.ਬੀ. ਸਟੋਰੇਜ ਵੇਰੀਐਂਟ 'ਚ ਲਾਂਚ ਕੀਤਾ ਗਿਆ ਸੀ।
ਘੱਟ ਸਟੋਰੇਜ ਕਾਰਨ ਨਵੇਂ ਵੇਰੀਐਂਟ ਦੀ ਕੀਮਤ ਵੀ ਘੱਟ ਹੋਈ ਹੈ। ਸ਼ਿਓਮੀ ਨੇ 32ਜੀ.ਬੀ. ਵਾਲੇ ਮੀ 5ਐਕਸ ਨੂੰ ਪਹਿਲਾਂ ਨਾਲੋਂ ਘੱਟ ਕੀਮਤ 'ਚ ਪੇਸ਼ ਕੀਤਾ ਹੈ। 64ਜੀ.ਬੀ. ਸ਼ਿਓਮੀ ਮੀ 5ਐਕਸ 'ਚ 1,499 ਚੀਨੀ ਯੁਆਨ (ਕਰੀਬ 14,200 ਰੁਪਏ) 'ਚ ਲਾਂਚ ਕੀਤਾ ਗਿਆ ਸੀ। ਜਦ ਕਿ 32ਜੀ.ਬੀ. ਸ਼ਿਓਮੀ ਮੀ 5ਐਕਸ ਨੂੰ 1, 299 ਚੀਨੀ ਯੁਆਨ (ਕਰੀਬ 12,500 ਰੁਪਏ) ਦੀ ਕੀਮਤ 'ਚ ਪੇਸ਼ ਕੀਤਾ ਗਿਆ ਹੈ। ਐਂਡਰਾਇਡ ਹੈੱਡਲਾਈਨਸ ਮੁਤਾਬਕ, 32ਜੀ.ਬੀ. ਸਟੋਰੇਜ ਮੀ 5ਐਕਸ ਗੋਲਡ, ਰੋਜ਼ ਗੋਲਡ ਅਤੇ ਬਲੈਕ ਕਲਰ ਵੇਰੀਐਂਟ 'ਚ ਮਿਲੇਗਾ।
ਸਟੋਰੇਜ ਅਤੇ ਕੀਮਤ ਤੋਂ ਇਲਾਵਾ ਨਵੇਂ ਵੇਰੀਐਂਟ ਦੇ ਸਾਰੇ ਫੀਚਰਸ ਪੁਰਾਣੇ ਵੇਰੀਐਂਟ ਦੀ ਤਰ੍ਹਾਂ ਹੀ ਹਨ। ਇਸ ਵਿਚ 5.5-ਇੰਚ ਦੀ ਫੁੱਲ-ਐੱਚ.ਡੀ. (1920x1080 ਪਿਕਸਲ) ਡਿਸਪਲੇਅ ਹੈ। ਇਸ 'ਤੇ 2.5ਡੀ ਕਰਵਡ ਗਲਾਸ ਪ੍ਰੋਟੈਕਸ਼ਨ ਮੌਜੂਦ ਹੈ। ਕੰਪਨੀ ਨੇ ਇਸ ਫੋਨ 'ਚ ਸਨੈਪਡ੍ਰੈਗਨ 625 ਪ੍ਰੋਸੈਸਰ ਦਾ ਇਸਤੇਮਾਲ ਕੀਤਾ ਹੈ ਜਿਸ ਦੀ ਕਲਾਕ ਸਪੀਡ 2 ਗੀਗਾਹਰਟਜ਼ ਹੋਵੇਗੀ। ਮਲਟੀ ਟਾਸਕਿੰਗ ਨੂੰ ਆਸਾਨ ਬਣਾਉਣ ਦੀ ਜ਼ਿੰਮੇਵਾਰੀ 4ਜੀ.ਬੀ. ਰੈਮ 'ਤੇ ਹੈ। ਇਨਬਿਲਟ ਸਟੋਰੇਜ 32ਜੀ.ਬੀ. ਹੈ ਜਿਸ ਨੂੰ ਮੈਮਰੀ ਕਾਰਡ ਰਾਹੀਂ 128ਜੀ.ਬੀ. ਤੱਕ ਵਧਾਇਆ ਜਾ ਸਕਦਾ ਹੈ ਪਰ ਸ਼ਿਓਮੀ ਦੇ ਹੋਰ ਸਮਾਰਟਫੋਨ ਦੀ ਤਰ੍ਹਾਂ ਇਹ ਫੋਨ ਵੀ ਹਾਈਬ੍ਰਿਡ ਸਲਾਟ ਨਾਲ ਲੈਸ ਹਨ।
ਹੁਣ ਗੱਲ ਕਰਦੇ ਹਾਂ ਸ਼ਿਓਮੀ ਮੀ 5ਐਕਸ ਦੇ ਸਭ ਤੋਂ ਖਾਸ ਫੀਚਰ ਕੈਮਰੇ ਦੀ। ਹੈਂਡਸੈੱਟ 'ਚ ਦੋ ਰਿਅਰ ਕੈਮਰੇ ਦਿੱਤੇ ਗਏ ਹਨ। ਦੋਵੇਂ ਹੀ ਸੈਂਸਰ 12 ਮੈਗਾਪਿਕਸਲ ਦੇ ਹਨ। ਇਨ੍ਹਾਂ 'ਚੋਂ ਇਕ ਵਾਈਡ-ਐਂਗਲ ਕੈਮਰਾ ਹੈ ਅਤੇ ਦੂਜਾ ਟੈਲੀਫੋਟੋ ਕੈਮਰਾ। ਵਾਈਡ-ਐਂਗਲ ਵਾਲੇ ਸੈਂਸਰ ਦਾ ਅਪਰਚਰ ਐੱਫ/2.2 ਹੈ। ਉਥੇ ਹੀ ਟੈਲੀਫੋਟੋ ਕੈਮਰੇ ਦਾ ਅਪਰਚਰ ਐੱਫ/2.6 ਹੈ। ਇਹ ਫੇਸ ਡਿਟੈਕਸ਼ਨ ਆਟੋ-ਫੋਕਸ ਅਤੇ ਪਨੋਰਮਾ ਮੋਡ ਦੇ ਨਾਲ ਆਏਗਾ। ਇਸ ਵਿਚ ਬੋਕੇਹ ਇਫੈੱਕਟ ਲਈ ਪੋਟਰੇਟ ਮੋਡ ਦਿੱਤਾ ਗਿਆ ਹੈ, ਇਹ ਆਈਫੋਨ 7 ਪਲੱਸ ਅਤੇ ਵਨਪਲੱਸ 5 ਦੀ ਤਰ੍ਹਾਂ ਹੈ। ਫਰੰਟ ਪੈਨਲ 'ਤੇ 5 ਮੈਗਾਪਿਕਸਲ ਦਾ ਸੈਂਸਰ ਹੈ ਜੋ ਰਿਅਲ ਟਾਈਮ ਬਿਊਟੀਫਿਕੇਸ਼ਨ ਦੇ ਨਾਲ ਆਉਂਦਾ ਹੈ। ਇਸ ਫੋਨ ਨੂੰ ਪਾਵਰ ਦੇਣ ਲਈ 3080 ਐੱਮ.ਏ.ਐੱਚ. ਦੀ ਬੈਟਰੀ ਦਿੱਤੀ ਗਈ ਹੈ।
Samsung ਦੇ ਇਸ ਸਮਾਰਟਫੋਨ ਲਈ ਰੋਲ-ਆਊਟ ਹੋਈ ਐਂਡ੍ਰਾਇਡ ਨੂਗਟ ਅਪਡੇਟ, ਮਿਲਣਗੇ ਇਹ ਖਾਸ ਫੀਚਰਸ
NEXT STORY