ਜਲੰਧਰ- ਚੀਨੀ ਸਮਾਰਟਫੋਨ ਕੰਪਨੀ ਸ਼ਿਓਮੀ ਨੇ ਆਪਣੇ ਮੀ ਨੋਟ 3 ਨੂੰ ਚੀਨ 'ਚ ਇਸ ਸਾਲ ਸਤੰਬਰ 'ਚ ਲਾਂਚ ਕੀਤਾ ਸੀ। ਜਿਸ ਤੋਂ ਬਾਅਦ ਹੁਣ ਕੰਪਨੀ ਇਸ ਦਾ ਇਕ ਨਵਾਂ ਸਪੈਸ਼ਲ ਐਡੀਸ਼ਨ ਆਪਣੇ ਬ੍ਰਾਂਡ ਅੰਬੈਸਡਰ Wu Yifan ਲਈ ਪੇਸ਼ ਕੀਤਾ ਹੈ। Wu Yifan ਚੀਨੀ-ਕੈਨੇਡੀਅਨ ਐਕਟਰ ਅਤੇ ਸਿੰਗਰ ਹਨ ਜਿਨ੍ਹਾਂ ਨੂੰ ਕ੍ਰਿਸ ਵੂ ਦੇ ਨਾਂ ਨਾਲ ਵੀ ਜਾਣਿਆ ਜਾਂਦਾ ਹੈ। ਸ਼ਿਓਮੀ ਨੇ ਮੀ ਨੋਟ 3 ਦਾ ਇਹ ਲਿਮਟਿਡ ਐਡੀਸ਼ਨ ਦਰਅਸਲ ਕ੍ਰਿਸ ਵੂ ਲਈ ਇਕ ਸਰਪ੍ਰਾਈਜ਼ ਬਰਥਡੇਅ ਗਿਫਟ ਦੇ ਤਹਿਤ ਲਾਂਚ ਕੀਤਾ ਹੈ।
ਇਸ ਫੋਨ ਦੇ ਸਪੈਸੀਫਿਕੇਸ਼ਨ ਆਮ ਵੇਰੀਐਂਟ ਵਰਗੇ ਹੀ ਹਨ, ਸਿਰਫ ਇਸ ਫੋਨ ਦੇ ਪਿਛਲੇ ਹਿੱਸੇ 'ਚ ਕੁਝ ਬਦਲਾਅ ਕੀਤੇ ਗਏ ਹਨ। ਇਸ ਲਿਮਟਿਡ ਐਡੀਸ਼ਨ ਸਮਾਰਟਫੋਨ 'ਚ ਡਿਵਾਈਸ ਦੇ ਬੈਕ ਪੈਨਲ 'ਤੇ ਕ੍ਰਿਸ ਵੂ ਦਾ ਨਾਂ ਗੋਲਡਨ ਕਲਰ 'ਚ ਲਿਖਿਆ ਹੋਇਆ ਹੈ। ਉਥੇ ਹੀ ਇਹ ਡਿਵਾਈਸ ਵੀ ਆਮ ਵੇਰੀਐਂਟ ਦੀ ਤਰ੍ਹਾਂ ਬਲੂ ਕਲਰ ਆਪਸ਼ਨ 'ਚ ਹੈ।
ਫੀਚਰਸ ਦੀ ਗੱਲ ਕਰੀਏ ਤਾਂ ਫੋਨ 'ਚ 5.5-ਇੰਚ ਦੀ ਫੁੱਲ-ਐੱਚ.ਡੀ. ਡਿਸਪਲੇਅ ਹੈ ਜਿਸ ਦਾ ਸਕਰੀਨ ਰੈਜ਼ੋਲਿਊਸ਼ਨ 1920x1080 ਪਿਕਸਲ ਹੈ। ਇਸ ਦੇ ਨਾਲ ਹੀ 64-ਬਿਟ ਕੁਆਲਕਾਮ ਸਨੈਪਡ੍ਰੈਗਨ 660 ਆਕਟਾ-ਕੋਰ ਪ੍ਰੋਸੈਸਰ, ਐਡ੍ਰੀਨੋ 540 ਜੀ.ਪੀ.ਯੂ. ਆਦਿ ਹਨ। ਕੈਮਰੇ ਦੀ ਗੱਲ ਕਰੀਏ ਤਾਂ ਇਸ ਵਿਚ 12 ਮੈਗਾਪਿਕਸਲ ਦਾ ਪ੍ਰਾਈਮਰੀ ਵਾਈਡ ਐਂਗਲ ਲੈਂਜ਼ ਅਤੇ 12 ਮੈਗਾਪਿਕਸਲ ਦਾ ਸੈਕੇਂਡਰੀ ਕੈਮਰਾ ਟੈਲੀਫੋਟੋ ਲੈਂਜ਼ ਨਾਲ ਹੈ। ਉਥੇ ਹੀ ਫਰੰਟ ਲਈ ਇਸ ਵਿਚ 16 ਮੈਗਾਪਿਕਸਲ ਦਾ ਕੈਮਰਾ ਹੈ।
ਕੁਨੈਕਟੀਵਿਟੀ ਲਈ ਇਸ ਫੋਨ 'ਚ ਡਿਊਲ ਸਿਮ, ਵਾਈ-ਫਾਈ 802.11 ਏ/ਬੀ/ਜੀ/ਐੱਨ/ਏਸੀ, ਡਿਊਲ ਬੈਂਡ, ਵਾਈ-ਫਾਈ ਡਾਇਰੈਕਟ, ਬਲੂਟੁਥ 5.0 ਅਤੇ ਯੂ.ਐੱਸ.ਬੀ.-ਸੀ ਅਤੇ ਐੱਨ.ਐੱਫ.ਸੀ. ਆਦਿ ਹਨ। ਇਹ ਸਮਾਰਟਫੋਨ ਐਂਡਰਾਇਡ 7.1 ਨੂਗਟ ਆਪਰੇਟਿੰਗ ਸਿਸਟਮ ਦੇ ਨਾਲ MIUI 9 'ਤੇ ਆਧਾਰਿਤ ਹੈ। ਫੋਨ ਨੂੰ ਪਾਵਰ ਦੇਣ ਲਈ ਇਸ ਵਿਚ 3050 ਐੱਮ.ਏ.ਐੱਚ. ਦੀ ਬੈਟਰੀ ਹੈ।
ਸੈਮਸੰਗ ਗਲੈਕਸੀ ਨੋਟ 8 ਐਂਟਰਪ੍ਰਾਈਜ਼ ਐਡੀਸ਼ਨ US 'ਚ ਹੋਇਆ ਪੇਸ਼
NEXT STORY