ਜਲੰਧਰ- ਚਾਈਨਾ ਦੀ ਇਲੈਕਟ੍ਰਾਨਿਕ ਕੰਪਨੀ ਸ਼ਿਓਮੀ ਨੇ ਪਿਛਲੇ ਸਾਲ ਜੁਲਾਈ 'ਚ ਆਪਣਾ ਪਹਿਲਾ ਲੈਪਟਾਪ ਮੀ ਨੋਟਬੁੱਕ ਏਅਰ ਲਾਂਚ ਕੀਤਾ ਸੀ। ਇਸ ਲੈਪਟਾਪ ਨੂੰ ਐਪਲ ਦੇ ਮੈਕਬੁੱਕ ਏਅਰ ਨੂੰ ਟੱਕਰ ਦੇਣ ਲਈ ਇਸ ਨਾਮ ਨਾਲ ਲਾਂਚ ਕੀਤਾ ਗਿਆ ਸੀ। ਜਿਸ 'ਚ ਫੁੱਲ ਮੈਟਲ ਡਿਜ਼ਾਇਨ ਅਤੇ ਹਲਕੇ ਭਾਰ ਦੇ ਨਾਲ ਬਾਜ਼ਾਰ 'ਚ ਉਤਾਰਿਆ ਗਿਆ। ਉਥੇ ਹੀ ਪਿਛਲੇ ਸਾਲ ਦਸੰਬਰ 'ਚ ਕੰਪਨੀ ਨੇ ਚਾਇਨਾ 'ਚ ਇਸ ਦਾ 4ਜੀ ਵੇਰਿਅੰਟ ਮੀ ਨੋਟਬੁੱਕ ਏਅਰ 4ਜੀ ਲਾਂਚ ਕੀਤਾ। ਹੁਣ ਇਸ ਲੈਪਟਾਪ ਦੀ ਸੈਕਿੰਡ ਜੈਨਰੇਸ਼ਨ ਮੀ ਨੋਟਬੇੱਕ ਏਅਰ ਬਾਰੇ 'ਚ ਜਾਣਕਾਰੀ ਸਾਹਮਣੇ ਆਈ ਹੈ।
ਪਰ ਹੁਣ ਸਾਹਮਣੇ ਆਈ ਰਿਪੋਰਟ ਮੁਤਾਬਕ ਇਸ ਸਾਲ ਲਾਂਚ ਹੋਣ ਵਾਲੇ ਸ਼ਿਓਮੀ ਮੀ ਨੋਟਬੁਕ ਏਅਰ ਡਿਵਾਇਸ ਇਕ ਅਲਟਰਾਲਾਈਟ ਮੈਗਨੀਸ਼ਿਅਮ ਲਿਥੀਅਮ ਕੇਸਿਸ ਨਾਲ ਨਿਰਮਿਤ ਹੋਵੇਗਾ, ਜਿਸ ਨਾਲ ਇਹ ਨਵਾਂ ਲੈਪਟਾਪ ਪਿਛਲੇ ਲੈਪਟਾਪ ਦੀ ਤੁਲਨਾ 'ਚ ਕਾਫ਼ੀ ਹਲਕਾ ਹੋਵੇਗਾ। ਜੀ. ਐੱਸ. ਐੱਮ. ਅਰੀਨਾ 'ਤੇ ਦਿੱਤੀ ਗਈ ਜਾਣਕਾਰੀ ਦੇ ਅਨੁਸਾਰ ਇਸ ਦਾ ਭਾਰ 0.88 ਕਿੱਲੋਗ੍ਰਾਮ ਹੋਵੇਗਾ। ਰਿਪੋਰਟ ਮੁਤਾਬਕ ਇਸ ਡਿਵਾਇਸ ਦਾ ਨਿਰਮਾਣ ਐਕਸਕਲੂਸਿਵਲੀ ਚਾਇਨਾ ਆਧਾਰਿਤ ਥਰਮਲ ਮੈਨੇਜਮੈਂਟ ਸੋਲਿਊਸ਼ਨ ਪ੍ਰੋਵਾਇਡਰ ਇਲੈਕਟ੍ਰਾਨਿਕਸ ਅਤੇ ਜਾਪਾਨ ਆਧਾਰਿਤ ਸ਼ਿਨਸ਼ੋ ਦੁਆਰਾ ਕੀਤਾ ਜਾਵੇਗਾ। ਇਸ ਸਾਲ ਲਾਂਚ ਹੋਣ ਵਾਲੇ ਮੀ ਨੋਟਬੁੱਕ ਏਅਰ 'ਚ 2016 'ਚ ਲਾਂਚ ਕੀਤੇ ਗਏ ਮੀ ਨੋਟਬੁੱਕ ਏਅਰ ਦੀ ਤੁਲਨਾ 'ਚ ਕਾਫ਼ੀ ਬਦਲਾਵ ਦੇਖਣ ਨੂੰ ਮਿਲਣਗੇ।
ਇਸ ਲੈਪਟਾਪ 'ਚ ਐੱਚ. ਡੀ. ਐੱਮ. ਆਈ ਪੋਰਟ, ਯੂ. ਐੱਸ. ਬੀ 3.0 ਪੋਰਟ ਅਤੇ 3.5ਐੱਮ ਐੱਮ ਆਡੀਓ ਜੈੱਕ ਦਿੱਤਾ ਗਿਆ ਹਨ ਉਥੇ ਹੀ ਸੱਜੇ ਪਾਸੇ ਵੱਲ ਚਾਰਜਿੰਗ ਲਈ ਯੂ. ਐੱਸ. ਬੀ ਟਾਈਪ ਸੀ ਪੋਰਟ ਉਪਲੱਬਧ ਹੋਣਗੇ।
250cc ਇੰਜਣ ਨਾਲ ਲਾਂਚ ਹੋਈ Yamaha ਦੀ ਇਹ ਸ਼ਾਨਦਾਰ ਬਾਈਕ
NEXT STORY