ਗੈਜੇਟ ਡੈਸਕ– ਐਪਲ ਨੇ 13 ਅਕਤੂਬਰ ਨੂੰ ਆਯੋਜਿਤ ਇਕ ਈਵੈਂਟ ’ਚ ਨਵੀਂ ਆਈਫੋਨ 12 ਸੀਰੀਜ਼ ਲਾਂਚ ਕਰ ਦਿੱਤੀ ਹੈ। ਆਈਫੋਨ 12 ਸੀਰੀਜ਼ ਦੇ ਨਵੇਂ ਸਮਾਰਟਫੋਨ ਲਾਂਚ ਹੋਣ ਤੋਂ ਬਾਅਦ ਸ਼ਾਓਮੀ ਨੇ ਐਪਲ ਦਾ ਮਜ਼ਾਰ ਉਡਾਇਆ ਹੈ। ਸ਼ਾਓਮੀ ਨੇ ਸੋਸ਼ਲ ਨੈੱਟਵਰਕਿੰਗ ਵੈੱਬਸਾਈਟ ’ਤੇ Mi 10T Pro ਬਾਰੇ ਗਾਹਕਾਂ ਨੂੰ ਯਾਦ ਦਿਵਾਇਆ।
ਇਹ ਵੀ ਪੜ੍ਹੋ- iPhone 12 ਲਾਂਚ ਤੋਂ ਬਾਅਦ ਸ਼ਾਓਮੀ ਨੇ ਇੰਝ ਉਡਾਇਆ ਐਪਲ ਦਾ ਮਜ਼ਾਕ!
ਸ਼ਾਓਮੀ ਨੇ ਇਸ ਕਾਰਨ ਉਡਾਇਆ ਐਪਲ ਦਾ ਮਜ਼ਾਕ
ਸ਼ਾਓਮੀ ਦੁਆਰਾ ਐਪਲ ਦਾ ਮਜ਼ਾਕ ਉਡਾਉਣ ਦਾ ਕਾਰਨ ਐਪਲ ਦੁਆਰਾ ਆਈਫੋਨ 12 ਸੀਰੀਜ਼ ਦੇ ਬਾਕਸ ’ਚ ਚਾਰਜਰ ਨਾ ਦੇਣਾ ਹੈ। ਸ਼ਾਓਮੀ ਨੇ ਆਈਫੋਨ ਡਿਵਾਈਸਿਜ਼ ਨੂੰ ਨਿਸ਼ਾਨਾ ਬਣਾਉਂਦੇ ਹੋਏ ਕਿਹਾ, ‘ਚਿੰਤਾ ਨਾ ਕਰੋ, ਅਸੀਂ #Mi10TPro ਦੇ ਬਾਕਸ ’ਚ ਸਭ ਕੁਝ ਦਿੱਤਾ ਹੈ।’
ਇਹ ਵੀ ਪੜ੍ਹੋ- iPhone ਖ਼ਰੀਦਣ ਦਾ ਸ਼ਾਨਦਾਰ ਮੌਕਾ, 13 ਹਜ਼ਾਰ ਰੁਪਏ ਤੋਂ ਜ਼ਿਆਦਾ ਸਸਤਾ ਹੋਇਆ iPhone 11
ਐਪਲ ਨੇ ਆਈਫੋਨ 12 ਸੀਰੀਜ਼ ਨਾਲ ਬਾਕਸ ’ਚ ਚਾਰਜਰ ਨਹੀਂ ਦਿੱਤਾ। ਜਿਸ ਦਾ ਮਤਲਬ ਹੈ ਕਿ ਗਾਹਕਾਂ ਨੂੰ ਚਾਰਜਰ ਅਤੇ ਹੈੱਡਫੋਨਜ਼ ਅਲੱਗ ਤੋਂ ਖ਼ਰੀਦਣੇ ਹੋਣਗੇ। ਐਪਲ ਦੇ ਅਧਿਕਾਰਤ ਪਾਵਰ ਅਡਾਪਟਰ ਦੀ ਕੀਮਤ 19 ਡਾਲਰ ਹੈ ਅਤੇ ਮੇਗਸੇਫ ਵਾਇਰਲੈੱਸ ਚਾਰਜਰ ਦੀ ਕੀਮਤ 39 ਡਾਲਰ ਹੈ। ਇਸ ਲਈ ਗਾਹਕਾਂ ਨੂੰ ਅਲੱਗ ਤੋਂ ਜ਼ਿਆਦਾ ਪੈਸੇ ਖ਼ਰਚ ਕਰਨੇ ਪੈਣਗੇ।
ਨਵੇਂ ਰੰਗ ’ਚ ਆਇਆ OnePlus Nord, ਜਾਣੋ ਕੀਮਤ ਤੇ ਖੂਬੀਆਂ
NEXT STORY