ਜਲੰਧਰ—Xiaomi Redmi 4,Redmi 4A ਅਤੇ Redmi ਨੋਟ 4 ਸਮਾਰਟਫੋਨ ਨੂੰ ਕੱਲ ਜਾਨੀ 9 ਜੂਨ ਨੂੰ ਯੂਜ਼ਰਸ ME.Com ਦੀ ਸਾਈਟ 'ਤੇ ਜਾ ਕੇ ਪ੍ਰੀ-ਆਡਰ ਲਈ ਬੁੱਕ ਕਰ ਸਕਦੇ ਹਨ। ਕੱਲ ਦੁਪਹਰ 12 ਵਜੇ ਸ਼ਾਓਮੀ Redmi 4,Redmi 4A ਅਤੇ Redmi ਨੋਟ 4 ਪ੍ਰੀ-ਆਡਰ ਲਈ ਉਪਲੱਬਧ ਹੋਵੇਗਾ। ਸ਼ਾਓਮੀ Redmi 4A ਦੀ ਕੀਮਤ 5,999 ਰੁਪਏ ਹੈ। ਸੈਲ ਲਈ ਗ੍ਰੇ ਅਤੇ ਗੋਲਡ ਕਲਰ ਵੈਰਿਅੰਟ 'ਚ ਉਪਲੱਬਧ ਹੋਵੇਗਾ। ਤੁਹਾਨੂੰ ਦਸ ਦਇਏ ਕੀ ਤੁਸੀਂ ਇਸ ਨੂੰ 2 ਜੀ.ਬੀ ਰੈਮ ਅਤੇ 32 ਜੀ.ਬੀ ਇੰਟਰਨਲ ਸਟੋਰੇਜ ਵੈਰਿਅੰਟ 'ਚ 9,999 ਰੁਪਏ 'ਚ, 3 ਜੀ.ਬੀ ਰੈਮ ਅਤੇ 32 ਜੀ.ਬੀ ਸਟੋਰੇਜ ਵੈਰਿਅੰਟ 'ਚ 10,999 ਰੁਪਏ ਅਤੇ 4 ਜੀ.ਬੀ ਸਟੋਰੇਜ ਵੈਰਿਅੰਟ 'ਚ 12,999 ਰੁਪਏ 'ਚ ਲੈ ਸਕਦੇ ਹਨ। ਦੱਸਣਯੋਗ ਹੈ ਕਿ ਚੀਨ 'ਚ ਪਿਛਲੇ ਸਾਲ ਨਵੰਬਰ 'ਚ ਸ਼ਾਓਮੀ Redmi 4A ਨੂੰ ਲਾਂਚ ਕੀਤਾ ਗਿਆ ਸੀ। ਇਸ ਸਮਾਰਟਫੋਨ 'ਚ 5 ਇੰਚ ਦਾ ਆਈ.ਪੀ.ਐੱਸ (720*1280 ਪਿਕਸਲ) ਡਿਸਪਲੇ ਹੈ। ਨਾਲ ਹੀ ਇਹ ਸਮਾਰਟਫੋਨ ਸਨੈਪਡਰੈਗਨ 425 ਚਿੱਪਸੇਟ ਪ੍ਰੋਸੈਸਰ 'ਤੇ ਕੰਮ ਕਰਦਾ ਹੈ। Redmi 4A 'ਚ 2 ਜੀ.ਬੀ ਰੈਮ ਅਤੇ 16 ਜੀ.ਬੀ ਇੰਟਰਨਲ Memory ਉਪਲੱਬਧ ਹੈ।
ਸ਼ਾਓਮੀ Redmi 4 'ਚ 5 ਇੰਚ ਦੀ ਫੁਲ HD ਦੇ ਨਾਲ 2.5ਡੀ ਕਵਰਡ ਗਲਾਸ ਆਈ.ਪੀ.ਐੱਸ ਡਿਸਪਲੇ ਦਿੱਤੀ ਗਈ ਹੈ। ਜਿਸ ਦੀ ਸਕਰੀਨ Resolution 1920*1080 ਪਿਕਸਲ ਹੈ। ਫੋਟੋਗ੍ਰਾਫੀ ਲਈ 13 ਮੈਗਾਪਿਕਸਲ ਦਾ ਰਿਅਰ ਕੈਮਰਾ ਦਿੱਤਾ ਗਿਆ ਹੈ। ਉੱਥੇ ਵੀਡੀਓ ਕਾਲਿੰਗ ਅਤੇ ਸੈਲਫੀ ਲਈ 5 ਮੈਗਾਪਿਕਸਲ ਦਾ ਫਰੰਟ ਕੈਮਰਾ ਮੌਜੂਦ ਹੈ। ਸਮਾਰਟਫੋਨ 'ਚ ਪਾਵਰ ਬੈਕਅਪ ਲਈ 4,100 mAh ਦੀ ਬੈਟਰੀ ਦਿੱਤੀ ਗਈ ਹੈ। ਜੋ ਕਿ ਰੇਡਮੀ 3 ਐੱਸ ਅਤੇ ਰੇਡਮੀ 3 ਐੱਸ ਪ੍ਰਾਈਮ 'ਚ ਵੀ ਇਕ ਸਮਾਨ ਸੀ।
ਰੇਡਮੀ 4A Andriod 6.0 ਮਾਰਸ਼ਮੈਲੋ 'ਤੇ ਆਧਾਰਿਤ ਹੈ। ਫੋਟੋਗ੍ਰਾਫੀ ਲਈ Led ਫਲੈਸ਼ ਨਾਲ 13 ਮੈਗਾਪਿਕਸਲ ਦਾ ਰਿਅਰ ਕੈਮਰਾ ਦਿੱਤਾ ਗਿਆ ਹੈ। ਜਦਕਿ ਵੀਡੀਓ ਕਾਲਿੰਗ ਅਤੇ ਸੈਲਫੀ ਲਈ 5 ਮੈਗਾਪਿਕਸਲ ਦਾ ਫਰੰਟ ਕੈਮਰਾ ਮੌਜੂਦ ਹੈ। ਇਸ ਸਮਾਰਟਫੋਨ 'ਚ ਪਾਵਰ ਬੈਕਅਪ ਲਈ 3,120 mAh ਦੀ ਬੈਟਰੀ ਦਿੱਤੀ ਗਈ ਹੈ। ਇਹ ਸਮਾਰਟਫੋਨ ਗੋਲਡ ਅਤੇ ਰੋਜ ਗੋਲਡ ਵੈਰਿਅੰਟ 'ਚ ਉਪਲੱਬਧ ਹੋਵੇਗਾ। ਇਸ ਸਾਲ ਦੀ ਸ਼ੁਰੂਆਤ 'ਚ ਸ਼ਾਓਮੀ ਨੇ ਰੇਡਮੀ ਨੋਟ 4 ਨੂੰ ਭਾਰਤ 'ਚ ਪੇਸ਼ ਕੀਤਾ ਸੀ। ਕੰਪਨੀ ਨੇ ਇਸ ਨੂੰ 9,999 ਰੁਪਏ ਦੀ ਕੀਮਤ 'ਚ ਲਾਂਚ ਕੀਤਾ ਸੀ। ਰੇਡਮੀ ਨੋਟ 4 'ਚ 5.5 ਇੰਚ ਦਾ ਫੁਲ HD ਡਿਸਪਲੇ ਦੇ ਨਾਲ ਇਹ ਕਵਾਲਕਾਮ ਸਨੈਪਡਰੈਗਨ 625 ਪ੍ਰੋਸੈਸਰ 'ਤੇ ਕੰਮ ਕਰਦਾ ਹੈ। ਇਸ ਨੂੰ ਤਿੰਨ ਸਟੋਰੇਜ ਆਪਸ਼ਨ 'ਚ ਪੇਸ਼ ਕੀਤਾ ਗਿਆ ਹੈ। ਜਿਸ 'ਚ ਪਹਿਲੇ ਵੈਰਿਅੰਟ 'ਚ 2 ਜੀ.ਬੀ ਅਤੇ 16 ਜੀ.ਬੀ ਇੰਟਰਨਲ Memory, ਦੂਜੇ ਵੈਰਿਅੰਟ 'ਚ 3 ਜੀ.ਬੀ ਰੈਮ ਅਤੇ 64 ਜੀ.ਬੀ ਇੰਟਰਨਲ ਅਤੇ ਤੀਸਰੇ ਵੈਰਿਅੰਟ 'ਚ 4 ਜੀ.ਬੀ ਰੈਮ ਅਤੇ 64 ਜੀ.ਬੀ ਸਟੋਰੇਜ ਦਿੱਤੀ ਗਈ ਹੈ। ਇਨ੍ਹਾਂ ਤਿਨ੍ਹਾਂ ਦੀ ਕੀਮਤ 9,999, 10,999 ਅਤੇ 12,999 ਰੁਪਏ ਹੈ।
ਫੋਟੋਗ੍ਰਾਫੀ ਲਈ ਇਸ 'ਚ 13 ਮੈਗਾਪਿਕਸਲ ਦਾ ਰਿਅਰ ਅਤੇ 5 ਮੈਗਾਪਿਕਸਲ ਦਾ ਫਰੰਟ ਕੈਮਰਾ ਦਿੱਤਾ ਗਿਆ ਹੈ। ਪਾਵਰ ਬੈਕਅਪ ਲਈ 4,100 mAh ਦੀ ਬੈਟਰੀ ਉਪਲੱਬਧ ਹੈ, ਜੋ ਕਿ ਕੰਪਨੀ ਦੇ ਮੁਤਾਬਕ ਇਕ ਵਾਰ ਚਾਰਜ ਕਰਨ 'ਤੇ ਪੂਰਾ ਦਿਨ ਕੰਮ ਕਰਨ 'ਚ ਸਮਰੱਥ ਹੈ।
ਆਈਫੋਨ 7 'ਤੇ ਐਮਾਜ਼ਾਨ ਦੇ ਰਿਹਾ ਹੈ ਭਾਰੀ ਛੂਟ
NEXT STORY