ਜਲੰਧਰ- ਸਮਾਰਟਫੋਨ ਨਿਰਮਾਤਾ ਕੰਪਨੀ ਸ਼ਿਓਮੀ ਦਾ ਰੈਡਮੀ 4ਏ ਸਮਾਰਟਫੋਨ ਪਿਛਲੇ ਮਹੀਨੇ ਲਾਂਚ ਹੋਇਆ ਸੀ । ਸ਼ਿਓਮੀ ਦਾ ਇਹ ਸਮਾਰਟਫੋਨ 5,999 ਰੁਪਏ 'ਚ ਆਉਂਦਾ ਹੈ ਅਤੇ ਸਪੈਸੀਫਿਕੇਸ਼ਨ ਦੇ ਲਿਹਾਜ਼ ਨਾਲ ਸ਼ਿਓਮੀ ਦਾ ਇਹ ਸਮਾਰਟਫੋਨ ਇਕ ਸ਼ਾਨਦਾਰ ਡਿਵਾਇਸ ਹੈ। ਪਹਿਲੀ ਸੇਲ 'ਚ ਹੀ ਫੋਨ ਨੂੰ ਜਬਰਦਸਤ ਕਾਮਯਾਬੀ ਮਿਲੀ ਸੀ। ਇਸ ਸਮਾਰਟਫੋਨ ਖਰੀਦਣ ਦੇ ਇਛੁਕ ਲੋਕਾਂ ਲਈ ਚੰਗੀ ਖ਼ਬਰ ਹੈ। ਸ਼ਿਓਮੀ ਦਾ ਇਹ ਬਜਟ ਸਮਾਰਟਫੋਨ ਵੀਰਵਾਰ ਨੂੰ ਐਮਾਜ਼ਨ ਇੰਡੀਆ 'ਤੇ ਦੁਪਹਿਰ 12 ਵਜੇ ਸੇਲ 'ਚ ਉਪਲੱਬਧ ਹੋਵੇਗਾ। ਭਾਰਤ 'ਚ ਇਹ ਗਰੇ, ਗੋਲਡ ਅਤੇ ਰੋਜ਼ ਗੋਲਡ ਕਲਰ 'ਚ ਉਪਲੱਬਧ ਹੈ।
ਐਮਾਜ਼ਨ ਇੰਡਿਆ ਵਲੋਂ ਰੈਡਮੀ 4ਏ ਖਰੀਦਣ ਵਾਲੇ ਗਾਹਕਾਂ ਨੂੰ ਆਈਡੀਆ 28 ਜੀ. ਬੀ 4ਜੀ ਡਾਟਾ ਅਤੇ ਅਨਲਿਮਟਿਡ ਕਾਲ ਦਾ ਆਫਰ ਦੇ ਰਹੀ ਹੈ। ਇਸ ਤੋਂ ਇਲਾਵਾ ਕਿੰਡਲ ਬੁਕਸ ਲਈ 200 ਪ੍ਰਮੋਸ਼ਨ ਕ੍ਰੈਡਿਟ ਵੀ ਮਿਲਣਗੇ। ਰੈਡਮੀ 4ਏ ਦਾ ਓਰੀਜਿਨਲ ਮੀ ਕੇਸ ਵੀ 399 ਰੁਪਏ ਦੀ ਜਗ੍ਹਾ 349 ਰੁਪਏ 'ਚ ਮਿਲੇਗਾ ਅਤੇ ਮੀ ਬੇਸਿਕ ਇਨ-ਈਅਰ ਈਅਰਫੋਨ ਵੀ 599 ਰੁਪਏ 'ਚ ਉਪਲੱਬਧ ਹੋਣਗੇ
ਰੈਡਮੀ 4A 'ਚ 5 ਇੰਚ ਦੀ ਆਈ. ਪੀ. ਐੱਸ (720ਗ1280 ਪਿਕਸਲ) ਡਿਸਪਲੇ ਹੈ। ਨਾਲ ਹੀ ਇਹ ਸਮਾਰਟਫੋਨ ਸਨੈਪਡ੍ਰੈਗਨ 425 ਚਿਪਸੈੱਟ ਪ੍ਰੋਸੈਸਰ 'ਤੇ ਕੰਮ ਕਰਦਾ ਹੈ। 2ਜੀ. ਬੀ ਰੈਮ ਅਤੇ 16ਜੀ. ਬੀ ਇੰਟਰਨਲ ਮੈਮਰੀ ਉਪਲੱਬਧ ਹੈ। ਮਾਇਕ੍ਰੋ ਐੱਸ. ਡੀ ਕਾਰਡ ਦੀ ਮਦਦ ਨਾਲ 128ਜੀ. ਬੀ ਤੱਕ ਵਧਾ ਵੀ ਸਕਦੇ ਹੋ। ਰੈਡਮੀ 4A ਐਂਡ੍ਰਾਇਡ 6.0 ਮਾਰਸ਼ਮੈਲੋ 'ਤੇ ਆਧਾਰਿਤ ਹੈ। ਫੋਟੋਗ੍ਰਾਫੀ ਲਈ ਐੱਲ. ਈ. ਡੀ ਫਲੈਸ਼ ਨਾਲ 13 ਮੈਗਾਪਿਕਸਲ ਦਾ ਰੀਅਰ ਕੈਮਰਾ ਦਿੱਤਾ ਗਿਆ ਹੈ। ਜਦ ਕਿ ਵੀਡੀਓ ਕਾਲਿੰਗ ਅਤੇ ਸੈਲਫੀ ਲਈ 5 ਮੈਗਾਪਿਕਸਲ ਦਾ ਫ੍ਰੰਟ ਕੈਮਰਾ ਮੌਜੂਦ ਹੈ। ਇਸ ਸਮਾਰਟਫੋਨ 'ਚ ਪਾਵਰ ਬੈਕਅਪ ਲਈ 3,120 ਐੱਮ. ਏ. ਐੱਚ ਦੀ ਬੈਟਰੀ ਦਿੱਤੀ ਗਈ ਹੈ। ਇਹ ਸਮਾਰਟਫੋਨ ਗੋਲਡ ਅਤੇ ਰੋਜ ਗੋਲਡ ਵੇਰਿਅੰਟ 'ਚ ਉਪਲੱਬਧ ਹੋਵੇਗਾ।
ਵਟਸਐਪ ਦੇ ਵਪਾਰ ਹੱਲ 'ਚ 'ਮਹੱਤਵਪੂਰਨ ਭੂਮਿਕਾ' ਨਿਭਾਵੇਗਾ ਭਾਰਤ
NEXT STORY