ਹੈਲਥ ਡੈਸਕ- ਹਿੱਚਕੀ ਆਉਣਾ ਇਕ ਆਮ ਗੱਲ ਹੈ ਜੋ ਕਦੇ ਵੀ ਕਿਸੇ ਨੂੰ ਵੀ ਹੋ ਸਕਦੀ ਹੈ ਪਰ ਜੇ ਇਹ ਵਾਰ-ਵਾਰ ਜਾਂ ਲੰਬੇ ਸਮੇਂ ਲਈ ਆਉਣ ਲੱਗ ਪਏ, ਤਾਂ ਇਹ ਪਰੇਸ਼ਾਨੀ ਦਾ ਕਾਰਨ ਵੀ ਬਣ ਸਕਦੀ ਹੈ। ਇਸ ਨੂੰ "ਹਿਕਅੱਪਸ" (Hiccups) ਕਿਹਾ ਜਾਂਦਾ ਹੈ ਅਤੇ ਇਸ ਦਾ ਵਿਗਿਆਨਕ ਕਾਰਨ ਹੈ ਡਾਇਆਫ੍ਰਾਮ (diaphragm) ਦੀ ਬੇਨਿਯਮੀ ਹਰਕਤ। ਡਾਇਆਫ੍ਰਾਮ ਸਾਡੇ ਫੇਫੜਿਆਂ ਦੇ ਹੇਠਾਂ ਇਕ ਮਾਸਪੇਸ਼ੀ ਹੁੰਦੀ ਹੈ, ਜੋ ਸਾਹ ਲੈਣ ਦੀ ਪ੍ਰਕਿਰਿਆ ਨੂੰ ਕੰਟਰੋਲ ਕਰਦੀ ਹੈ। ਹਿੱਚਕੀ ਰੋਕਣ ਲਈ ਆਸਾਨ ਘਰੇਲੂ ਉਪਾਅ ਅਪਣਾਏ ਜਾ ਸਕਦੇ ਹੋ, ਇਸ ਤਰ੍ਹਾਂ ਹਨ:-
ਹਿੱਚਕੀ ਰੋਕਣ ਦੇ ਆਸਾਨ ਉਪਾਅ:
ਸਾਹ ਰੋਕਣਾ:
ਕੁਝ ਸਮੇਂ ਲਈ ਸਾਹ ਰੋਕੋ। ਅਜਿਹਾ ਕਰਨ ਨਾਲ ਸਰੀਰ 'ਚ ਕਾਰਬਨ ਡਾਈਆਕਸਾਈਡ (CO₂) ਦਾ ਪੱਧਰ ਵਧਦਾ ਹੈ ਜੋ ਡਾਇਆਫ੍ਰਾਮ ਨੂੰ ਆਰਾਮ ਮਿਲਦਾ ਹੈ ਅਤੇ ਹਿੱਚਕੀ ਰੁਕ ਸਕਦੀ ਹੈ।
ਠੰਡਾ ਪਾਣੀ ਪੀਣਾ:
ਹੌਲੀ-ਹੌਲੀ ਠੰਡਾ ਪਾਣੀ ਪੀਣ ਨਾਲ ਗਲੇ ਅਤੇ ਡਾਇਆਫ੍ਰਾਮ ਦੀਆਂ ਨਸਾਂ ਨੂੰ ਠੰਡਕ ਮਿਲਦੀ ਹੈ ਜਿਸ ਨਾਲ ਹਿੱਚਕੀ ਘੱਟ ਹੋ ਸਕਦੀ ਹੈ।
ਪੇਪਰ ਬੈਗ 'ਚ ਸਾਹ ਲੈਣਾ:
ਇਕ ਕਾਗਜ਼ ਦੀ ਥੈਲੀ (ਪੇਪਰ ਬੈਗ) 'ਚ ਹੌਲੀ-ਹੌਲੀ ਸਾਹ ਲਵੋ ਅਤੇ ਛੱਡੋ। ਇਸ ਨਾਲ ਵੀ ਸਰੀਰ 'ਚ CO₂ ਦਾ ਪੱਧਰ ਵਧਦਾ ਹੈ, ਜੋ ਡਾਇਆਫ੍ਰਾਮ ਨੂੰ ਸਥਿਰ ਕਰਦਾ ਹੈ।
ਕਦੋਂ ਮਿਲਣਾ ਚਾਹੀਦਾ ਹੈ ਡਾਕਟਰ ਨੂੰ?
ਜੇਕਰ ਹਿੱਚਕੀ 48 ਘੰਟਿਆਂ ਤੋਂ ਵੱਧ ਸਮੇਂ ਤੱਕ ਲਗਾਤਾਰ ਆ ਰਹੀ ਹੋਵੇ ਜਾਂ ਬਹੁਤ ਤੇਜ਼ ਹੈ ਤਾਂ ਇਹ ਕਿਸੇ ਅੰਦਰੂਨੀ ਬੀਮਾਰੀ ਜਾਂ ਤਣਾਅ ਦਾ ਇਸ਼ਾਰਾ ਵੀ ਹੋ ਸਕਦੀ ਹੈ। ਅਜਿਹੀ ਸਥਿਤੀ 'ਚ ਤੁਰੰਤ ਡਾਕਟਰੀ ਸਲਾਹ ਲੈਣੀ ਚਾਹੀਦੀ ਹੈ।
ਹਿੱਚਕੀ ਦੇ ਸੰਭਾਵਿਤ ਕਾਰਨ:
ਬਹੁਤ ਤੇਜ਼ੀ ਨਾਲ ਖਾਣਾ ਜਾਂ ਪੀਣਾ
ਗਰਮ ਤੇ ਠੰਡਾ ਖਾਣਾ ਇਕੱਠੇ ਖਾਣਾ
ਕਾਰਬੋਨੇਟਡ ਡ੍ਰਿੰਕ (ਸੋਡਾ ਆਦਿ) ਦਾ ਵਧੇਰੇ ਸੇਵਨ
ਬਹੁਤ ਮਸਾਲੇਦਾਰ ਜਾਂ ਤਿੱਖਾ ਖਾਣਾ
ਪੇਟ 'ਚ ਗੈਸ ਬਣ ਜਾਣਾ
ਤਾਪਮਾਨ 'ਚ ਅਚਾਨਕ ਬਦਲਾਅ (ਜਿਵੇਂ ਕਿ ਬਹੁਤ ਠੰਡੀ ਚੀਜ਼ ਖਾਣਾ)
ਬਲੱਡ ਸ਼ੂਗਰ ਤੋਂ ਬਚਣਾ ਚਾਹੁੰਦੇ ਹੋ ਤਾਂ ਨਾ ਕਰੋ ਇਹ 7 ਗਲਤੀਆਂ
NEXT STORY