ਜਲੰਧਰ— ਸ਼ਿਓਮੀ ਅਖਰਕਾਰ ਭਾਰਤ ਸਮੇਤ ਗਲੋਬਲੀ ਸਾਰੇ ਰੈੱਡਮੀ ਨੋਟ 5 ਯੂਜ਼ਰਸ ਨੂੰ ਐਂਡਰਾਇਡ 8.1 ਓਰੀਓ ਬੇਸਡ ਸਟੇਬਲ MIUI 9 ਅਪਡੇਟ ਕਰੇਗੀ। ਐਂਡਰਾਇਡ ਓਰੀਓ 'ਚ ਆਉਣ ਵਾਲੇ ਫੀਚਰਸ ਤੋਂ ਇਲਾਵਾ ਇਸ ਅਪਡੇਟ 'ਚ ਫੇਸ ਅਨਲਾਕ ਵੀ ਆਏਗਾ। ਪਿਛਲੇ ਹਫਤੇ ਇਸ ਸਟੇਬਲ ਐਂਡਰਾਇਡ 8.1 ਓਰੀਓ ROM ਨੂੰ ਆਨਲਾਈਨ ਦੇਖਿਆ ਗਿਆ ਸੀ ਅਤੇ ਇਸ ਦੇ ਜਲਦੀ ਰਿਲੀਜ਼ ਹੋਣ ਦੀ ਗੱਲ ਕਹੀ ਗਈ ਸੀ। ਹੁਣ ਕੰਪਨੀ ਨੇ ਇਸ ਦੇ ਰੋਲ ਆਊਟ ਦਾ ਅਧਿਕਾਰਤ ਐਲਾਨ ਕਰ ਦਿੱਤਾ ਹੈ।
ਸ਼ਿਓਮੀ ਨੇ ਕਿਹਾ ਹੈ ਕਿ ਇਹ ਲੇਟੈਸਟ ਰਿਲੀਜ਼ ਇਸ ਹਫਤੇ ਦੇ ਅੰਦਰ ਸ਼ੁਰੂ ਹੋ ਜਾਵੇਗੀ ਅਤੇ ਇਹ ਰੈੱਡਮੀ ਨੋਟ 5 ਲਈ ਫੇਸ ਅਨਲਾਕ ਫੀਚਰ ਲੈ ਕੇ ਆਏਗੀ। ਇਹ ਫੇਸ ਅਨਲਾਕ ਫੀਚਰ ਭਾਰਤ, ਇੰਡੋਨੇਸ਼ੀਆ, ਹਾਂਗਕਾਂਗ, ਤਾਈਵਾਨ, ਸਿੰਗਾਪੁਰ, ਮਲੇਸ਼ੀਆ ਅਤੇ ਵਿਅਤਨਾਮ ਦੇ ਯੂਜ਼ਰਸ ਲਈ ਉਪਲੱਬਧ ਹੋਵੇਗਾ। ਇਨ੍ਹਾਂ ਦੇਸ਼ਾਂ ਤੋਂ ਇਲਾਵਾ ਬਾਕੀ ਯੂਜ਼ਰਸ ਨੂੰ ਇਹ ਫੀਚਰ ਪਾਉਣ ਲਈ ਥੋੜ੍ਹਾ ਇੰਤਜ਼ਾਰ ਕਰਨਾ ਹੋਵੇਗਾ। ਇਸ ਤੋਂ ਇਲਾਵਾ ਇਸ ਅਪਡੇਟ 'ਚ ਰੈੱਡਮੀ ਨੋਟ 5 ਦਾ ਕੈਮਰਾ ਐਲਗੋਰੀਦਮ 'ਚ ਵੀ ਸੁਧਾਰ ਕੀਤਾ ਗਿਆ ਹੈ। ਸਮਾਰਟਫੋਨ ਦੀ ਇਮੇਜ ਕੁਆਲਿਟੀ ਨੂੰ ਵੀ ਆਪਟੀਮਾਈਜ਼ ਕੀਤਾ ਗਿਆ ਹੈ।
ਸ਼ਿਓਮੀ ਰੈੱਡਮੀ ਨੋਟ ਲਾਈਨ-ਅਪ ਦੇ ਸਮਾਰਟਫੋਨ ਭਾਰਤ 'ਚ ਕਾਫੀ ਸਫਲ ਰਹੇ ਹਨ। ਕੰਪਨੀ ਨੇ ਰੈੱਡਮੀ ਨੋਟ 5 ਨੂੰ ਭਾਰਤ 'ਚ ਐਂਡਰਾਇਡ 7.1.2 ਨੂਗਟ ਦੇ ਨਾਲ ਪੇਸ਼ ਕੀਤਾ ਸੀ। ਇਹ ਸਮਾਰਟਫੋਨ ਚੀਨ 'ਚ ਰੈੱਡਮੀ 5 ਪਲੱਸ ਦੇ ਨਾਂ ਨਾਲ ਲਾਂਚ ਕੀਤਾ ਗਿਆ ਸੀ।
ਰੈੱਡਮੀ ਨੋਟ 5 ਯੂਜ਼ਰਸ ਓ.ਟੀ.ਏ. ਅਪਡੇਟ ਲਈ ਮੈਨੁਅਲੀ ਦੇਖ ਸਕਦੇ ਹਨ। ਇਸ ਲਈ ਯੂਜ਼ਰ ਨੂੰ ਫੋਨ ਦੀ ਸੈਟਿੰਗਸ 'ਚ ਜਾਣਾ ਹੋਵੇਗਾ, ਉਸ ਦੇ ਅੰਦਰ ਅਬਾਊਟ ਫੋਨ 'ਤੇ ਕਲਿੱਕ ਕਰਨਾ ਹੋਵੇਗਾ। ਹੁਣ ਯੂਜ਼ਰ ਨੂੰ ਸਿਸਟਮ ਅਪਡੇਟ 'ਤੇ ਕਲਿੱਕ ਕਰਨਾ ਹੋਵੇਗਾ ਅਤੇ Check for update 'ਤੇ ਕਲਿੱਕ ਕਰਕੇ ਅਪਡੇਟ ਲਈ ਦੇਖਣਾ ਹੋਵੇਗਾ। ਪਿਛਲੇ ਹਫਤੇ ਕੁਝ ਯੂਜ਼ਰਸ ਨੇ ਰਿਪੋਰਟ ਕੀਤਾ ਸੀ ਕਿ ਉਨ੍ਹਾਂ ਨੂੰ ਇਹ ਅਪਡੇਟ ਮਿਲ ਚੁੱਕੀ ਹੈ। ਇਹ ਵੀ ਦੱਸਿਆ ਗਿਆ ਹੈ ਕਿ ਇਹ ਗਲੋਬਲ ਅਪਡੇਟ MIUI ਦੇ ਵਰਜਨ ਨੂੰ v9.6.5.5.0 'ਤੇ ਅਪਡੇਟ ਕਰ ਦਿੰਦਾ ਹੈ।
IFA 2018: Huawei ਨੇ ਪੇਸ਼ ਕੀਤਾ ਪੀ 20 ਪ੍ਰੋ ਦਾ ਨਵਾਂ ਰੈਮ ਵੇਰੀਐਂਟ
NEXT STORY