ਜਲੰਧਰ- ਚੀਨੀ ਮੋਬਾਇਲ ਨਿਰਮਾਤਾ ਸ਼ਿਓਮੀ ਜਲਦ ਹੀ ਆਪਣੇ ਨਵੇਂ ਡਿਵਾਇਸ ਲਾਂਚ ਕਰ ਸਕਦੀ ਹੈ। ਹਾਲ ਹੀ 'ਚ, ਸ਼ਿਓਮੀ ਦੁਆਰਾ ਰੈਡਮੀ ਪ੍ਰੋ 2 ਸਮਾਰਟਫੋਨ ਲਾਂਚ ਕੀਤੇ ਜਾਣ ਦੀਆਂ ਖ਼ਬਰਾਂ ਆਈਆਂ। ਕੰਪਨੀ ਦੀ ਵੈਬਸਾਈਟ 'ਤੇ ਇਸ ਸਮਾਰਟਫੋਨ ਦੇ ਸਪੈਸੀਫਿਕੇਸ਼ਨ ਵੇਖੇ ਗਏ ਸਨ। ਸ਼ਿਓਮੀ ਦੁਆਰਾ ਇਕ ਨਵੇਂ ਸਮਾਰਟਫੋਨ ਰੀਵਾ 'ਤੇ ਕੰਮ ਕਰਨ ਦੀਆਂ ਖ਼ਬਰਾਂ ਹਨ। ਇਕ ਬੇਂਚਮਾਰਕਿੰਗ ਲਿਸਟਿੰਗ ਦੇ ਮੁਤਾਬਕ , ਸ਼ਿਓਮੀ ਰੀਵਾ 'ਚ ਐਂਟਰੀ-ਲੈਵਲ ਸਪੈਸੀਫਿਕੇਸ਼ਨ ਹੋਣਗੇ। ਪਰ ਫੋਨ ਬਾਰੇ ਕੋਈ ਹੋਰ ਜਾਣਕਾਰੀ ਨਹੀਂ ਮਿਲੀ ਹੈ।

ਸ਼ਿਓਮੀ ਦੁਆਰਾ ਇਕ ਨਵੇਂ ਸਮਾਰਟਫੋਨ ਰੀਵਾ ਤੇ ਕੰਮ ਕਰਨ ਦੀਆਂ ਖ਼ਬਰਾਂ ਹਨ। ਇਕ ਬੇਂਚਮਾਰਕਿੰਗ ਲਿਸਟਿੰਗ ਦੇ ਮੁਤਾਬਕ, ਸ਼ਿਓਮੀ ਰੀਵਾ 'ਚ ਐਂਟਰੀ-ਲੈਵਲ ਸਪੈਸੀਫਿਕੇਸ਼ਨ ਹੋਣਗੇ। ਪਰ ਫੋਨ ਦੇ ਬਾਰੇ 'ਚ ਕੋਈ ਹੋਰ ਜਾਣਕਾਰੀ ਨਹੀਂ ਮਿਲੀ ਹੈ। ਗੀਕਬੇਂਚ ਲਿਸਟਿੰਗ ਨੂੰ ਸਭ ਤੋਂ ਪਹਿਲਾਂ ਦ ਐਂਡ੍ਰਾਇਡ ਸੋਲ ਨੇ ਸਾਰਵਜਨਿਕ ਕੀਤਾ। ਸ਼ਿਓਮੀ ਰੀਵਾ 'ਚ 1.4 ਗੀਗਾਹਰਟਜ ਕਵਾਡ-ਕੋਰ ਕਵਾਲਕਾਮ ਪ੍ਰੋਸੈਸਰ ਅਤੇ 3 ਜੀ. ਬੀ ਰੈਮ ਦਿੱਤੀ ਜਾ ਸਕਦੀ ਹੈ। ਇਹ ਸਮਾਰਟਫੋਨ ਲੇਟੈਸਟ ਐਂਡ੍ਰਾਇਡ 7.1.2 ਨੂਗਟ ਵਰਜਨ 'ਤੇ ਚਲੇਗਾ। ਸ਼ਿਓਮੀ ਰੀਵਾ ਦੇ ਸਿੰਗਲ-ਕੋਰ ਸਕੋਰ ਅਤੇ ਮਲਟੀ-ਕੋਰ ਸਕੋਰ ਤੋਂ ਪਤਾ ਚੱਲਦਾ ਹੈ ਕਿ ਇਹ ਇਕ ਐਂਟਰੀ-ਲੈਵਲ ਸਮਾਰਟਫੋਨ ਹੋਵੇਗਾ। ਸ਼ਿਓਮੀ ਰੀਵਾ ਨੇ ਬੈਂਚਮਾਰਕ ਟੈਸਟ ਦੇ ਸਿੰਗਲ-ਕੋਰ 'ਚ 560 ਜਦ ਕਿ ਮਲਟੀ-ਕੋਰ 'ਚ 916 ਸਕੋਰ ਕੀਤਾ।
Truecaller ਫਲੈਸ਼ ਮੈਸੇਜਿੰਗ ਫੀਚਰ ਹੁਣ ਆਈ.ਓ.ਐੱਸ. 'ਤੇ ਵੀ ਉਪਲੱਬਧ
NEXT STORY