ਜਲੰਧਰ- ਅਜੇ ਹਾਲਹੀ 'ਚ ਸ਼ਿਓਮੀ ਦਾ ਸ਼ਿਓਮੀ ਮੀ ਮਿਕਸ 2 ਸਮਾਰਟਫੋਨ ਗੀਕਬੈਂਚ 'ਤੇ ਨਜ਼ਰ ਆਇਆ ਹੈ। ਇਸ ਸਮਾਰਟਫੋਨ ਦੇ ਡਿਜ਼ਾਈਨ ਅਤੇ ਸਪੈਸੀਫਿਕੇਸ਼ਨ ਬਾਰੇ ਵੀ ਇਥੇ ਚਰਚਾ ਹੋਈ ਹੈ। ਇਸ ਤੋਂ ਇਲਾਵਾ ਤੁਹਾਨੂੰ ਦੱਸ ਦਈਏ ਕਿ ਇਕ ਹੋਰ ਸ਼ਿਓਮੀ ਫੋਨ ਇੰਟਰਨੈੱਟ 'ਤੇ ਦੇਖਿਆ ਗਿਆ ਹੈ ਜਿਸ ਦਾ ਨਾਂ ਅਜੇ ਪਤਾ ਨਹੀਂ ਲੱਗ ਹੈ। ਹਾਲਾਂਕਿ ਇਹ ਸਮਾਰਟਫੋਨ ਇਕ ਫੁੱਲ ਡਿਸਪਲੇ ਨਾਲ ਲੈਸ ਸਮਾਰਟਫੋਨ ਹੋਵੇਗਾ। ਇਸ ਫੋਨ ਬਾਰੇ ਕਿਹਾ ਜਾ ਰਿਹਾ ਹੈ ਕਿ ਇਹ ਇਕ ਫਲੈਗਸ਼ਿਪ ਮਾਡਲ ਹੋਵੇਗਾ ਜੋ ਪਾਵਰਫੁੱਲ ਸਪੈਸੀਫਿਕੇਸ਼ਨ ਦੇ ਨਾਲ ਪੇਸ਼ ਕੀਤਾ ਜਾਵੇਗਾ।
ਅਜਿਹਾ ਵੀ ਕਿਹਾ ਜਾ ਰਿਹਾ ਹੈ ਕਿ ਇਹ ਸਮਾਰਟਫੋਨ ਸ਼ਿਓਮੀ ਦੀ ਐਕਸ ਸੀਰੀਜ਼ ਦਾ ਇਕ ਸਮਾਰਟਫੋਨ ਹੋਵੇਗਾ ਜਿਸ ਨੂੰ 'Chiron' ਕੋਡਨੇਮ ਦਿੱਤਾ ਗਿਆ ਹੈ। ਇਸ ਤੋਂ ਇਲਾਵਾ ਤੁਹਾਨੂੰ ਦੱਸ ਦਈਏ ਕਿ ਇਸ ਵਿਚ 6-ਇੰਚ ਦੀ ਐੱਲ.ਸੀ.ਡੀ. ਡਿਸਪਲੇ ਦਿੱਤੀ ਗਈ ਹੈ ਅਤੇ ਇਹ ਪੈਨਲ ਜੇ.ਡੀ.ਆਈ. ਮਤਲਬ ਕਿ ਡਿਸਪਲੇ ਇੰਟਰਨੈਸ਼ਨਲ ਦੁਆਰਾ ਆਇਆ ਹੈ। ਇਸ ਦੇ ਰੈਜ਼ੋਲਿਊਸ਼ਨ ਦੀ ਗੱਲ ਕਰੀਏ ਤਾਂ ਇਹ 2160x1080 ਪਿਕਸਲ ਦੇ ਨਾਲ ਆਉਣ ਵਾਲੀ ਹੈ। ਇਸ ਨੂੰ ਤੁਸੀਂ ਟਾਪ ਅਤੇ ਬਾਟਮ 'ਚ ਅਲਟਰਾ-ਥਿਨ ਬੇਜਲ ਦੇ ਨਾਲ ਦੇਖ ਸਕਦੇ ਹੋ।

ਇਸ ਤੋਂ ਇਲਾਵਾ ਇਸ ਵਿਚ ਸਨੈਪਡ੍ਰੈਗਨ ਦਾ ਲੇਟੈਸਟ 835 ਚਿੱਪਸੈੱਟ ਹੋਣ ਵਾਲਾ ਹੈ ਨਾਲ ਹੀ ਇਸ ਵਿਚ ਇਕ 8ਜੀ.ਬੀ. ਦੀ ਰੈਮ ਦੇ ਨਾਲ 256ਜੀ.ਬੀ. ਦੀ ਇਨਟਰਲ ਸਟੋਰੇਜ ਹੋਵੇਗੀ। ਕੈਮਰੇ ਦੀ ਗੱਲ ਕਰੀਏ ਤਾਂ ਇਸ ਫੋਨ 'ਚ ਮੀ 6 ਸਮਾਰਟਫੋਨ ਦੀ ਤਰ੍ਹਾਂ ਹੀ ਸੋਨੀ ਦਾ 12 ਮੈਗਾਪਿਕਸਲ IMX362 ਕੈਮਰਾ ਮਿਲੇਗਾ। ਇਸ ਤੋਂ ਇਲਾਵਾ ਇਸ ਵਿਚ 5 ਮੈਗਾਪਿਕਸਲ ਦਾ ਸੈਲਫੀ ਕੈਮਰਾ ਵੀ ਮੌਜੂਦ ਹੋਵੇਗਾ।
ਜਾਣਕਾਰੀ ਮੁਤਾਬਕ ਸ਼ਿਓਮੀ ਐਕਸ ਸੀਰੀਜ਼ 'ਚ ਆਉਣ ਵਾਲੇ ਮਾਡਲ ਨੂੰ ਫੁੱਲ ਸਕਰੀਨ ਡਿਜ਼ਾਈਨ ਦੇ ਨਾਲ 25 ਜੁਲਾਈ ਨੂੰ ਸ਼ਿਓਮੀ ਰੈੱਡਮੀ 6 ਐਕਸ ਦੇ ਨਾਲ ਪੇਸ਼ ਕੀਤਾ ਜਾ ਸਕਦਾ ਹੈ। ਇਸ ਤੋਂ ਇਲਾਵਾ ਜੇਕਰ ਸ਼ਿਓਮੀ ਰੈੱਡਮੀ 6 ਐਕਸ ਦੀ ਚਰਚਾ ਕਰੀਏ ਤਾਂ ਇਸ ਵਿਚ ਸਨੈਪਡ੍ਰੈਗਨ 660 ਚਿੱਪਸੈੱਟ ਦੇ ਨਾਲ 6ਜੀ.ਬੀ. ਰੈਮ, ਡਿਊਲ ਕੈਮਰਾ ਹੋਵੇਗਾ। ਇਸ ਤੋਂ ਇਲਾਵਾ ਇਸ ਵਿਚ ਇਕ 5.46-ਇੰਚ ਦੀ ਜੇ.ਡੀ.ਆਈ. ਸਕਰੀਨ ਹੋਵੇਗੀ ਜੋ 1080 ਪਿਕਸਲ ਰੈਜ਼ੋਲਿਊਸ਼ਨ ਦੇ ਨਾਲ ਆਏਗੀ।

ਹਾਲਾਂਕਿ ਇਸ ਲੀਕ ਨੂੰ ਲੈ ਕੇ ਕੋਈ ਵੀ ਅਧਿਕਾਰਤ ਜਾਣਕਾਰੀ ਉਪਲੱਬਧ ਨਹੀਂ ਹੈ। ਹਾਲਾਂਕਿ ਜਦੋਂ ਤੱਕ ਸ਼ਿਓਮੀ ਵੱਲੋਂ ਕੋਈ ਅਧਿਕਾਰਤ ਜਾਣਕਾਰੀ ਇਸ ਬਾਰੇ ਸਾਹਮਣੇ ਨਹੀਂ ਆਉਂਦੀ, ਇਸ ਨੂੰ ਇਕ ਲੀਕ ਦੇ ਤੌਰ 'ਤੇ ਹੀ ਲੈਣਾ ਚਾਹੀਦਾ ਹੈ।
ਨਵੇਂ ਰੰਗ ਰੂਪ ਦੇ ਨਾਲ ਅਗਲੇ ਸਾਲ ਲਾਂਚ ਹੋਵਗੀ ਮਾਰੂਤੀ ਦੀ ਨਵੀਂ Ertiga
NEXT STORY