ਜਲੰਧਰ-ਚੀਨ ਦੀ ਸਮਾਰਟਫੋਨ ਨਿਰਮਾਤਾ ਕੰਪਨੀ ਸ਼ਿਓਮੀ ਬਜਟ 'ਚ ਬੈਸਟ ਸਪੈਸੀਫਿਕੇਸ਼ਨ ਵਾਲੇ ਫੋਨ ਲਈ ਮਸ਼ਹੂਰ ਕੰਪਨੀ ਹੈ। ਹਾਲ ਹੀ ਸ਼ਿਓਮੀ ਦੋ ਹੋਰ ਨਵੇਂ ਫੋਨਜ਼ 'ਤੇ ਕੰਮ ਕਰ ਰਹੀਂ ਹੈ ਅਤੇ ਜਲਦ ਹੀ ਇਸ ਨੂੰ ਪੇਸ਼ ਕਰੇਗੀ। ਰਿਪੋਰਟ ਅਨੁਸਾਰ ਸ਼ਿਓਮੀ ਮਿਡ ਰੇਂਜ 'ਚ ਦੋ ਫੋਨਜ਼ ਨੂੰ ਲਾਂਚ ਕਰੇਗੀ, ਜੋ ਕਵਾਲਕਾਮ ਸਨੈਪਡ੍ਰੈਗਨ 670 'ਤੇ ਆਧਾਰਿਤ ਹੋਣਗੇ।
ਇਹ ਜਾਣਕਾਰੀ XDA ਡਿਵੈਲਪਰਸ ਦੇ ਐਡੀਟਰ ਇਨ ਚੀਫ ਨੇ ਆਪਣੇ ਟਵਿੱਟਰ ਅਕਾਊਟ ਤੋਂ ਟਵੀਟ ਕਰਕੇ ਦਿੱਤੀ ਹੈ। ਉਨ੍ਹਾਂ ਨੇ ਦੱਸਿਆ ਹੈ ਕਿ ਚੀਨੀ ਨਿਰਮਾਤਾ ਕੰਪਨੀ ਦੋ ਫੋਨ ਬਣਾ ਰਹੀਂ ਹੈ, ਜੋ ਕਵਾਲਕਾਮ ਸਨੈਪਡ੍ਰੈਗਨ 670 ਚਿਪਸੈੱਟ 'ਤੇ ਆਧਾਰਿਤ ਹੋਣਗੇ। ਇਨ੍ਹਾਂ ਫੋਨਜ਼ ਦੇ ਨਾਂ ਕਾਮੇਟ (Comet) ਅਤੇ ਸੀਰੀਅਸ (Sirius) ਹਨ।
ਇਸ ਤੋਂ ਪਹਿਲਾਂ ਵੀ ਕਵਾਲਕਾਮ ਸਨੈਪਡ੍ਰੈਗਨ 670 ਚਿਪਸੈੱਟ ਦੇ ਬਾਰੇ ਖਬਰਾਂ ਆ ਚੁੱਕੀਆ ਹਨ। ਜਾਣਕਾਰੀ ਅਨੁਸਾਰ ਕਵਾਡਕੋਰ+ਕਵਾਡਕੋਰ ਪ੍ਰੋਸੈਸਰ ਦੇ ਬਜਾਏ ਇਸ 'ਚ ਡਿਊਲ ਕੋਰ+ਹੈਕਸਾਕੋਰ ਆਰਕੀਟੈਕਚਰ ਵਾਲਾ ਪ੍ਰੋਸੈਸਰ ਹੈ। ਸ਼ਿਓਮੀ ਦੇ ਇਨ੍ਹਾਂ ਨਵੇਂ ਫੋਨਜ਼ ਦੀ ਗੱਲ ਕਰੀਏ ਤਾਂ ਇਹ ਕਾਮੇਟ ਅਤੇ ਸੀਰੀਅਸ ਫੋਨ ਦੇ ਕੋਡ ਨਾਂ ਇਨ੍ਹਾਂ ਮਾਡਲਾਂ ਨਾਲੋਂ ਵੱਖਰੇ ਹੋ ਸਕਦੇ ਹਨ।
ਹੁਣ ਤੁਸੀਂ ਇੰਨ੍ਹਾਂ ਭਾਸ਼ਾਵਾਂ 'ਚ ਵੀ ਚਲਾ ਸਕੋਗੇ Whatsapp
NEXT STORY