ਜਲੰਧਰ- ਸ਼ਿਓਮੀ ਨੇ YI ਬ੍ਰਾਂਡ ਅਧੀਨ ਆਪਣਾ ਐਕਸ਼ਨ ਅਤੇ ਹੋਮ ਕੈਮਰਾ ਆਖਰਕਾਰ ਭਾਰਤ 'ਚ ਲਾਂਚ ਕਰ ਦਿੱਤਾ ਹੈ। ਇਸ ਵਿਚ ਕੁਲ 11 YI ਕੈਮਰੇ ਲਾਂਚ ਕੀਤੇ ਗਏ ਹਨ ਜੋ ਕਿ ਐਕਸਕਲੂਜ਼ੀਵਲੀ ਐਮਾਜ਼ੋਨ ਇੰਡੀਆ 'ਤੇ ਸੇਲ ਲਈ ਉਪਲੱਬਧ ਹੋਣਗੇ। YI ਕੈਮਰਾ ਦੀ ਕੀਮਤ 2,990 ਰੁਪਏ ਤੋਂ ਸ਼ੁਰੂ ਹੋ ਕੇ 19,990 ਰੁਪਏ ਤੱਕ ਹੋਵੇਗੀ। YI ਉਨ੍ਹਾਂ ਕੰਪਨੀਆਂ 'ਚੋਂ ਇਕ ਹੈ ਜਿਨ੍ਹਾਂ 'ਚ ਸ਼ਿਓਮੀ ਨਿਵੇਸ਼ ਕਰਦੀ ਹੈ ਅਤੇ ਆਪਣੇ ਪ੍ਰੋਡਕਟਸ ਨੂੰ ਫਿਜ਼ੀਕਲ ਸਟੋਰਾਂ 'ਤੇ ਸੇਲ ਲਈ ਉਪਲੱਬਧ ਕਰਾਉਂਦੀ ਹੈ। ਆਨਲਾਈਨ YI ਪ੍ਰੋਡਕਟ ਮੁੱਖ ਰੂਪ ਨਾਲ ਅਮਰੀਕਾ 'ਚ ਉਪਲੱਬਧ ਹਨ।
YI ਦੇ ਐਕਸ਼ਨ ਕੈਮਰਿਆਂ ਦੇ ਅਧਿਕਾਰਿਕ GoPro ਕਿਲਰ ਦਾ ਦਰਜਾ ਹਾਸਲ ਕੀਤਾ ਹੈ। ਇਸ ਦਾ ਐਕਸ਼ਨ ਕੈਮਰਾ GoPro ਦੇ ਸਮਾਨ ਫੀਚਰ ਪੇਸ਼ ਕਰਦਾ ਹੈ ਪਰ ਇਸ ਦੀ ਕੀਮਤ ਕਾਫੀ ਘੱਟ ਹੈ। ਭਾਰਤ 'ਚ YI Action ਕੈਮਰਿਆਂ ਨੂੰ YI 88012 Action ਕੈਮਰਾ (ਬਲੈਕ), YI 4K Sports and Action Video ਕੈਮਰਾ (ਨਾਈਟ ਬਲੈਕ), YI Action Camera with Selfie Stick & Bluetooth Remote (ਬਲੈਕ), YI 4K Sports and Action Video ਕੈਮਰਾ (ਵਾਈਟ ਪਰਲ), YI 4K Action Camera with Selfie Stick & Bluetooth Remot (ਨਾਈਟ ਬਲੈਕ), YI Action ਕੈਮਰਾ (ਵਾਈਟ), YI 4K Action Camera with Waterproof Case Night Black, and YI 4K Action Camera with Selfie Stick & Bluetooth Remote (ਪਰਲ ਵਾਈਟ) ਨਾਂ ਦਿੱਤਾ ਗਿਆ ਹੈ।

YI ਹੋਮ ਕੈਮਰਾ ਲਾਈਨਅਪ 'ਚ YI Home Camera Wireless IP Security Surveillance System (ਵਾਈਟ), YI Dome Camera Wireless IP Security Surveillance System with 720p HD Night Vision ਅਤੇ YI Home Camera Wireless IP Security Surveillance System (ਬਲੈਕ) ਸ਼ਾਮਲ ਹਨ। ਪ੍ਰੋਡਕਟ ਦੀ ਗੱਲ ਕਰੀਏ ਤਾਂ ਇਨ੍ਹਾਂ ਸਾਰਿਆਂ 'ਚ YI 4K Action Camera ਸਭ ਤੋਂ ਬਿਹਤਰੀਨ ਹਨ, ਜਿਸ ਦੀ ਕੀਮਤ 19,990 ਰੁਪਏ ਹੈ। ਇਹ ਕੈਮਰਾ ਨਾਈਟ ਬਲੈਕ ਅਤੇ ਪਰਲ ਵਾਈਟ ਕਲਰ ਆਪਸ਼ਨ 'ਚ ਉਪਲੱਬਧ ਹੋਵੇਗਾ। ਫਿਲਹਾਲ ਇਸ ਦਾ ਰੋਜ਼ ਗੋਲਡ ਵੇਰੀਅੰਟ ਭਾਰਤ 'ਚ ਲਾਂਚ ਨਹੀਂ ਕੀਤਾ ਗਿਆ ਹੈ।
YI 4K Action Camera 'ਚ 4K/30fps ਵੀਡੀਓ ਰਿਕਾਰਡਿੰਗ ਸਮਰਥਾ ਹੈ। ਇਸ ਵਿਚ 12 ਮੈਗਾਪਿਕਸਲ ਦਾ ਸੋਨੀ IMX377 ਈਮੇਜ ਸੈਂਸਰ ਅਤੇ f/2.8 ਅਪਰਚਰ ਦਿੱਤਾ ਗਿਆ ਹੈ। ਇਹ ਕੈਮਰਾ Ambarella A9SE75 ਚਿੱਪਸੈੱਟ 'ਤੇ ਕੰਮ ਕਰਦਾ ਹੈ। ਇਸ ਵਿਚ 2.19-ਇੰਚ ਦੀ ਐੱਲ.ਸੀ.ਡੀ. ਡਿਸਪਲੇ ਹੈ ਜੋ ਕਿ ਕਾਰਨਿੰਗ ਗੋਰਿਲਾ ਗਲਾਸ ਨਾਲ ਕੋਟਿਡ ਹੈ। ਇਸ ਵਿਚ ਕੁਨੈਕਟੀਵਿਟੀ ਆਫਸਨ ਦੇ ਤੌਰ 'ਤੇ ਵਾਈ-ਫਾਈ ਅਤੇ ਬਲੂਟੂਥ ਦਿੱਤੇ ਗਏ ਹਨ। ਪਾਵਰ ਬੈਕਅਪ ਲਈ 1,400 ਐੱਮ.ਏ.ਐੱਚ. ਦੀ ਬੈਟਰੀ ਅਤੇ ਡਿਊਲ ਮਾਈਕ੍ਰੇਫੋਨ ਦਿੱਤੇ ਗਏ ਹਨ।
2020 ਤੱਕ Adobe Flash Player ਬੰਦ ਕਰੇਗਾ ਆਪਣੀਆਂ ਸੇਵਾਵਾਂ
NEXT STORY