ਜਲੰਧਰ— ਭਾਰਤ ਦੀ ਸਮਾਰਟਫੋਨ ਨਿਰਮਾਤਾ ਕੰਪਨੀ Xolo ਨੇ ਇਕ ਨਵਾਂ 6,000ਐੱਮ.ਏ.ਐੱਚ. ਦੀ ਕਪੈਸਿਟੀ ਵਾਲਾ X060 ਨਾਂ ਦਾ ਪਾਵਰਬੈਂਕ 999 ਰੁਪਏ ਦੀ ਕੀਮਤ 'ਚ ਐਕਸਕਲੂਜ਼ਿਵ ਐਮੇਜ਼ਾਨ 'ਤੇ ਉਪਲੱਬਧ ਕੀਤਾ ਹੈ।
ਇਸ ਪਾਵਰਬੈਂਕ 'ਚ ਲਿਥਿਅਮ-ਆਇਨ ਪਾਲੀਮਰ ਬੈਟਰੀ ਸੈੱਲਜ਼ ਦਿੱਤੇ ਗਏ ਹਨ ਜੋ ਕੁਇੱਕ ਚਾਰਜ ਫੀਚਰ ਨਾਲ ਫਾਸਟ ਚਾਰਜਿੰਗ ਨੂੰ ਸਪੋਰਟ ਕਰਦੇ ਹਨ। ਇਸ ਵਿਚ ਸ਼ਾਮਲ 5V 2A USB 2.0 ਪੋਰਟ ਸਮਾਰਟਫੋਨ ਜਾਂ ਟੈਬਲੇਟ ਨੂੰ ਚਾਰਜ ਕਰਨ 'ਚ ਮਦਦ ਕਰਦਾ ਹੈ ਨਾਲ ਹੀ ਇਸ ਵਿਚ ਪਾਵਰ ਆਨ-ਆਫ ਬਟਨ ਅਤੇ ਐੱਲ.ਈ.ਡੀ. ਇੰਡੀਕੇਟਰਜ਼ ਦਿੱਤੇ ਗਏ ਹਨ ਜੋ ਬੈਟਰੀ ਸਟੇਟਸ ਸ਼ੋਅ ਕਰਦੇ ਹਨ।
ਯੂ.ਐੱਸ.ਬੀ. ਇਨਪੁੱਟ ਅਤੇ ਆਊਟਪੁੱਟ ਪੋਰਟ ਦੇਣ ਦੇ ਨਾਲ ਇਸ ਨੂੰ 7.9mm ਪਤਲਾ, ਬੈਟਲ ਬਾਡੀ ਨਾਲ ਬਣਾਇਆ ਗਿਆ ਹੈ ਜੋ 4.5 ਘੰਟਿਆਂ 'ਚ ਪੂਰੀ ਤਰ੍ਹਾਂ ਚਾਰਜ ਹੋ ਕੇ ਬੈਕਅਪ ਦੇਣ ਲਈ ਤਿਆਰ ਰਹੇਗਾ। ਇਹ ਪਾਵਰਬੈਂਕ ਵਰਤੋਂ ਨਾ ਹੋਣ ਦੀ ਹਾਲਤ 'ਚ ਆਟੋਮੈਟੀਕਲੀ 15 ਸੈਕਿੰਡ ਬਾਅਦ ਬੰਦ ਹੋ ਜਾਵੇਗਾ। ਸੇਫਟੀ ਫੀਚਰਜ਼ ਦੀ ਗੱਲ ਕੀਤੀ ਜਾਵੇ ਤਾਂ ਇਸ ਵਿਚ ਸ਼ਾਰਟ-ਸਰਕਿਟ, ਓਵਰ-ਡਿਸਚਾਰਜ, ਓਵਰ-ਟਾਂਪਰੇਟਰ, ਓਵਰ-ਵੋਲਟੇਜ਼, ਓਵਰ-ਪਾਵਰ ਅਤੇ ਕਰੰਟ ਦੀ ਪ੍ਰੋਟੈਕਸ਼ਨ ਦਿੱਤੀ ਗਈ ਹੈ।
INTEX ਦੇ ਇਸ ਨਵੇਂ ਸਮਾਰਟਫੋਨ 'ਚ ਹੈ 3500mAh ਤੱਕ ਦੀ ਦਮਦਾਰ ਬੈਟਰੀ
NEXT STORY