ਜਲੰਧਰ— Yahoo ਇਕ ਅਮਰੀਕਨ ਮਲਟੀਨੈਸ਼ਨਲ ਟੈਕਨਾਲੋਜੀ ਕੰਪਨੀ ਹੈ, ਜਿਸ ਦਾ ਹੈੱਡਕਵਾਰਟਰ sinewel, ਕੈਲਿਫ਼ੋਰਨੀਆ 'ਚ ਹੈ ਅਤੇ ਜੋ ਵੈੱਬ ਪੋਰਟਲ, ਸਰਚ ਇੰਜਣ, ਯਾਹੂ ਮੇਲ ਅਤੇ ਹੋਰ ਅਜਿਹੀਆਂ ਸਰਵਿਸਿਜ਼ ਲਈ ਸਾਰੀ ਦੁਨੀਆ 'ਚ ਜਾਣੀ ਜਾਂਦੀ ਹੈ। ਹਾਲ ਹੀ 'ਚ ਆਈ ਨਵੀਂ ਰਿਪੋਰਟ ਦੇ ਮੁਤਾਬਕ ਕੰਪਨੀ ਨੇ ਨਵੇਂ ਕੰਟੈਂਟਸ ਨੂੰ ਆਪਣੇ ਹੋਮ ਪੇਜ ਅਤੇ ਐਪ 'ਤੇ ਸ਼ਾਮਿਲ ਕੀਤਾ ਹੈ ਜੋ ਤੁਹਾਨੂੰ ਨਿਊਜ਼ ਫੀਡ ਪੜਨ 'ਚ ਮਦਦ ਕਰਨਗੇ। ਅੱਜ ਯਾਹੂ ਨੇ ਇਨ੍ਹਾਂ ਤਬਦੀਲੀਆਂ ਨੂੰ ਕਰਦੇ ਹੋਏ ਯਾਹੂ ਐਪ ਅਤੇ US 'ਚ ਚੱਲਣ ਵਾਲੇ ਹੋਮ ਪੇਜ 'ਤੇ ਨਵੇਂ ਅੱਪਡੇਟ ਦਿੱਤੇ ਹਨ ਜੋ ਸਾਰੇ ਨਿਊਜ਼, ਕੰਟੈਂਟ, ਵੀਡੀਓ ਨੂੰ ਅਲਗ ਤਰ੍ਹਾਂ ਨਾਲ ਪੇਜ ਦੇ ਸੈਂਟਰ 'ਚ ਸ਼ੋਅ ਕੀਤਾ ਗਿਆ ਹੈ।
ਖਾਸ ਗੱਲ ਇਹ ਹੈ ਕਿ ਇਸ ਨਵੇਂ ਅੱਪਡੇਟ ਨਾਲ ਲੇਟੈਸਟ ਡਿਵੈੱਲਪਿੰਗ ਸਟੋਰਿਜ਼ ਦੀ ਇਨਫੀਨਿਟ ਨਿਊਜ਼ ਸਟ੍ਰੀਮ ਮਿਲੇਗੀ ਜੋ ਤੁਹਾਨੂੰ ਦੁਨੀਆ 'ਚ ਚੱਲ ਰਹੀ ਹਰ ਤਰ੍ਹਾਂ ਦੀਆਂ ਖਬਰਾਂ 'ਤੇ ਨਜ਼ਰ ਰੱਖਣ 'ਚ ਮਦਦ ਕਰੇਗੀ, ਇਸ ਦੇ ਨਾਲ ਤੁਸੀਂ ਆਪਣੇ ਇੰਟਰਸਟ ਦੇ ਮੁਤਾਬਕ ਨਿਊਜ਼ ਫੀਡਸ ਨੂੰ ਐੱਡ ਕਰ ਸਕੋਗੇ ਜੋ ਤੁਹਾਨੂੰ ਯਾਊ ਅਕਾਉਂਟ 'ਤੇ ਨੋਟੀਫਿਕੇਸ਼ਨ ਦੇ ਰੂਪ 'ਚ ਉਪਲੱਬਧ ਹੋਵੇਗੀ। ਉਮੀਦ ਕੀਤੀ ਜਾ ਰਹੀ ਹੈ ਕਿ ਹੋਲੀ-ਹੋਲੀ ਇੰਨਾਂ ਅੱਪਡੇਟਸ ਨੂੰ ਗਲੋਬਲੀ ਉਪਲੱਬਧ ਕੀਤਾ ਜਾਵੇਗਾ।
ਫੇਸਬੁੱਕ ਯੂਜ਼ਰਜ਼ iPhone 'ਤੇ ਵੀ ਕਰ ਸਕਣਗੇ ਲਾਈਵ ਵੀਡੀਓ ਸਟਰੀਮਿੰਗ
NEXT STORY