ਜਲੰਧਰ : ਯਾਹੂ ਵੱਲੋਂ ਕੋਸ਼ਿਸ਼ ਤਾਂ ਕੀਤੀ ਜਾ ਰਹੀ ਹੈ ਪਰ ਲਗਦਾ ਹੈ ਕਿ ਯਾਹੂ ਜ਼ਿਆਦਾ ਪ੍ਰੋਫਿਟ ਨਾ ਕਮਾਉਂਦੇ ਹੋਏ ਜਲਦ ਹੀ ਕੋਈ ਵੱਡਾ ਕਦਮ ਚੱਕੇਗੀ। ਯਾਹੂ ਅਜੇ ਵੀ ਜਾਪਾਨੀ ਬਿਜ਼ਨੈੱਸ ਤੇ ਚਾਈਨਾ ਦੀ ਵੱਡੀ ਇੰਟਰਨੈੱਟ ਕੰਪਨੀ Alibaba 'ਤੇ ਨਿਰਭਰ ਕਰਦੀ ਹੈ। ਇਹ ਆਸ ਲਗਾਈ ਜਾ ਰਹੀ ਹੈ ਕਿ ਕੰਪਨੀ ਆਪਣੀ ਵਾਗਡੋਰ ਕਿਸੇ ਹੋਰ ਨੂੰ ਦੇ ਦਵੇਗੀ। ਵਾਲ ਸਟ੍ਰੀਟ ਜਰਨਲ ਦੇ ਸੂਤਰਾਂ ਦੇ ਅਨੁਸਾਰ ਯਾਹੂ ਦੀਆਂ ਲਗਾਤਾਰ ਹੋ ਰਹੀਆਂ ਬੋਰਡ ਮੀਟਿੰਗਾਂ 'ਚ ਕੰਪਨੀ ਨੂੰ ਵੇਚਣ ਦੀਆਂ ਗੱਲਾਂ ਹੋ ਰਹੀਆਂ ਹਨ।
ਯਾਹੂ ਨੇ ਇਨ੍ਹਾਂ ਅਫਵਾਹਾਂ 'ਤੇ ਅਜੇ ਤੱਕ ਕੋਈ ਟਿੱਪਣੀ ਨਹੀਂ ਕੀਤੀ ਹੈ। ਹਾਲਾਂਕਿ ਯਾਹੂ ਨੂੰ ਖਰੀਦਣ ਵਾਲਿਆਂ 'ਚ ਵੱਡੀਆਂ ਕੰਪਨੀਆਂ ਹਮੇਸ਼ਾ ਆਪਣੀ ਦਿਲਚਸਪੀ ਦਿਖਾਉਂਦੀਆਂ ਰਹੀਆਂ ਹਨ। ਜ਼ਿਕਰਯੋਗ ਹੈ ਕਿ 2008 'ਚ ਮਾਈਕ੍ਰੋਸਾਫਟ ਨੇ ਯਾਹੂ ਨੂੰ ਖਰੀਦਣ ਦੀ ਕੋਸ਼ਿਸ਼ ਕੀਤੀ ਸੀ ਪਰ ਉਹ ਅਸਫਲ ਰਹੀ ਸੀ। ਵਰਤਮਾਨ ਹਾਲਾਤ 'ਚ ਯਾਹੂ ਆਪਣੀ ਆਰਥਿਰ ਸ਼ਕਤੀ ਖੋਂਦੀ ਜਾ ਰਹੀ ਹੈ ਤੇ ਕਿਆਸਰਾਈਆਂ ਲਗਾਈਆਂ ਜਾ ਰਹੀਆਂ ਹਨ ਕਿ ਬੋਰਡ ਮੈਂਬਰ ਇਸ ਨੂੰ ਜਲਦ ਹੀ ਵੇਚ ਦੇਣਗੇ।
ਗੂਗਲ ਦਾ ਇਹ ਐਪ ਹੁਣ Apple Watch 'ਤੇ ਵੀ ਕਰੇਗਾ ਕੰਮ
NEXT STORY