ਜਲੰਧਰ: ਭਾਰਤ 'ਚ ਸਕੂਟਰਸ ਨੂੰ ਲੈ ਕੇ ਆਟੋਮੋਬਾਇਲ ਕੰਪਨੀਆਂ ਹੌਲੀ-ਹੌਲੀ ਆਪਣੀ 125 cc ਅਤੇ 150cc ਸੈਗਮੈਂਟ 'ਚ ਅਗੇ ਵੱਧ ਰਹੀਆਂ ਹਨ ਅਤੇ ਨਵੀਂ ਸੰਭਾਵਨਾਵਾਂ ਤਲਾਸ਼ ਰਹੀਆਂ ਹਨ। ਇਸੇ ਗੱਲ 'ਤੇ ਧਿਆਨ ਦਿੰਦੇ ਹੋਏ ਯਾਮਾਹਾ ਨੇ ਪੇਸ਼ ਕੀਤਾ ਨਵਾਂ ਟੀ-ਮੈਕਸ ਸਕੂਟਰ। ਇਸ ਸਕੂਟਰ ਦੀ ਖਾਸ ਗੱਲ ਇਹ ਹੈ ਕਿ ਇ, ਨੂੰ ਪੁਰਸ਼ ਤੇ ਔਰਤ ਦੋਨੋਂ ਹੀ ਰਾਈਡ ਕਰ ਸਕਦੇ ਹਨ। ਯਾਮਾਹਾ ਟੀ-ਮੈਕਸ ਦਾ ਫਰੇਮ ਐਲੂਮਿਨਿਅਮ ਦਾ ਬਣਿਆ ਹੈ ਜੋ ਇਸ ਸਕੂਟਰ ਨੂੰ ਮਜ਼ਬੂਤ ਤਾਂ ਬਣਾਉਂਦਾ ਹੀ ਹੈ, ਨਾਲ ਹੀ ਇਸ ਦੇ ਓਵਰਆਲ ਵੇਟ ਨੂੰ ਵੀ ਘੱਟ ਕਰਦਾ ਹੈ।
ਯਾਮਾਹਾ ਦੇ ਇਸ ਸਕੂਟਰ 'ਚ 15 ਲੀਟਰ ਦੀ ਸਮਰੱਥਾ ਵਾਲਾ ਫਿਊਲ ਟੈਂਕ ਲਗਾਇਆ ਹੈ ਜੋ ਆਪਣੇ ਇਕ ਲੀਟਰ ਫਿਊਲ 'ਚ ਲਗਭਗ 12 ਕਿਲੋਮੀਟਰ ਤੱਕ ਦੀ ਯਾਤਰਾ ਤੈਅ ਕਰ ਸਕੋਗੇ। ਇਸ 'ਚ 530cc ਦੀ ਸਮਰੱਥਾ ਵਾਲਾ ਲਿਕਵਡ ਕੂਲਡ, 4-ਸਟ੍ਰੋਕ, ਡੀ. ਓ. ਐੱਚ. ਸੀ ਇਨਲਾਈਨ ਟਵਿਨ-ਸਿਲੈਂਡਰ ਇੰਜਣ ਸ਼ਾਮਿਲ ਹੈ ਜੋ ਵੀ-ਬੈਲਟ ਆਟੋਮੈਟਿਕ ਟਰਾਂਸਮਿਸ਼ਨ ਨਾਲ ਜੋੜਿਆ ਗਿਆ ਹੈ। ਯਾਮਾਹਾ ਟੀ-ਮੈਕਸ ਦੀ ਬ੍ਰੈਕਿੰਗ ਨੂੰ ਲਾਜਵਾਬ ਬਣਾਉਣ ਲਈ ਦੋਨਾਂ ਸਾਈਡ ਰਿਅਰ ਅਤੇ ਫਰੰਟ 'ਚ ਡਿਸਕ ਬ੍ਰੈਕਸ ਲਗਾਈਆਂ ਗਈਆਂ ਹਨ।
ਇਸ ਸਕੂਟਰ 'ਚ ਸਮਾਰਟ ਦਾ ਸਿਸਟਮ ਦਿੱਤਾ ਗਿਆ ਜਿਸ ਨਾਲ ਇਸ ਨੂੰ ਸਟਾਰਟ ਕਰਨਾ ਅਤੇ ਬੰਦ ਕਰਨਾ ਕਾਫੀ ਆਸਾਨ ਹੋ ਜਾਵੇਗਾ। ਇਸ ਨਾਲ ਹੀ ਸਮਾਰਟ ਦੀ ਸੀਟ ਅਤੇ ਹੈਂਡਲਬਾਰ ਨੂੰ ਲਾਕ ਕਰਨ ਦਾ ਵੀ ਕੰਮ ਕਰੇਗੀ। ਅਮਰੀਕਾ 'ਚ ਇਸ ਸਕੂਟਰ ਦੀ ਕੀਮਤ ਲਗਭਗ 10 ਡਾਲਰ (ਲਗਭਗ 7ਲੱਖ ਰੁਪਏੇ) ਦੱਸੀ ਗਈ ਹੈ ਜੋ ਆਉਣ ਵਾਲੇ ਸਮੇਂ 'ਚ ਹੌਲੀ-ਹੌਲੀ ਭਾਰਤ 'ਚ ਵੀ ਉਪਲੱਬਧ ਕਰ ਦਿੱਤਾ ਜਾਵੇਗਾ।
ਇਕ ਘੰਟੇ ਦੀ ਚਾਰਜਿੰਗ 'ਤੇ 75 ਕਿ.ਮੀ ਚੱਲੇਗਾ ਇਹ ਸਮਾਰਟ ਇਲੈਕਟ੍ਰਿਕ ਸਕੂਟਰ
NEXT STORY