ਆਟੋ ਡੈਸਕ– ਯਾਮਾਹਾ ਮੋਟਰ ਇੰਡੀਆ ਨੇ ਬੁੱਧਵਾਰ ਨੂੰ ਐਲਾਨ ਕੀਤਾ ਹੈ ਕਿ ਕੰਪਨੀ ਨਵੀਂ YZF-R15S V3.0 ਨੂੰ ਯੂਨੀਬਾਡੀ ਸੀਟ ਨਾਲ ਲਾਂਚ ਕਰੇਗੀ। ਯਾਮਾਹਾ ਨੇ ਨਵੀਂ YZF-R15S V3.0 ਸੁਪਰਸਪੋਰਟ ਮੋਟਰਸਾਈਕਲ ਦੀ ਕੀਮਤ 1,57,600 ਰੁਪਏ ਰੱਖੀ ਹੈ। ਇਸ ਮੋਟਰਸਾਈਕਲ ਨੂੰ ਰੇਸਿੰਗ ਬਲੂ ਰੰਗ ’ਚ ਪੇਸ਼ ਕੀਤਾ ਜਾਵੇਗਾ। ਕੰਪਨੀ ਮੁਤਾਬਕ, ਇਸ ਮੋਟਰਸਾਈਕਲ ਨੂੰ ਗਾਹਕਾਂ ਦੀ ਮੰਗ ’ਤੇ ਹੀ ਪੇਸ਼ ਕੀਤਾ ਜਾ ਰਿਹਾ ਹੈ।
ਨਵੀਂ ਯਾਮਾਹਾ ਮੋਟਰਸਾਈਕਲ ’ਚ 155cc ਦਾ ਇੰਜਣ ਦਿੱਤਾ ਜਾਵੇਗਾ ਜੋ ਕਿ 10,000 rpm ’ਤੇ 18.6 PS ਦੀ ਪਾਵਰ ਅਤੇ 8,500 rpm ’ਤੇ 14.1 Nm ਦਾ ਟਾਰਕ ਜਨਰੇਟ ਕਰੇਗਾ। ਇਸ ਦੇ ਨਾਲ ਹੀ ਇਸ ਨੂੰ 6-ਸਪੀਡ ਗਿਅਰਬਾਕਸ ਨਾਲ ਜੋੜਿਆ ਜਾਵੇਗਾ।
ਫੀਚਰਜ਼ ਦੀ ਗੱਲ ਕਰੀਏ ਤਾਂ ਇਸ ਵਿਚ ਬਾਈਕ ਗਿਅਰ ਸ਼ਿਫਟ ਇੰਡੀਕੇਟਰ ਦੇ ਨਾਲ ਮਲਟੀ ਫੰਕਸ਼ਨ ਐੱਲ.ਸੀ.ਡੀ. ਇੰਸਟਰੂਮੈਂਟ ਕਲੱਸਟਰ, ਡਿਊਲ ਚੈਨਲ ਏ.ਬੀ.ਐੱਸ., ਅਸਿਸਟ ਅਤੇ ਸਲਿਪਰ ਕਲੱਚ, ਇੰਜਣ ਕੱਟ-ਆਫ ਸਵਿੱਚ ਦੇ ਨਾਲ ਸਾਈਡ ਸਟੈਂਡ, ਡੈਲਟਾਬਾਕਸ ਫਰੇਮ ਨਾਲ ਪੇਸ਼ ਕੀਤਾ ਜਾਵੇਗਾ।
ਇਸ ਮੌਕੇ ਯਾਮਾਹਾ ਮੋਟਰ ਇੰਡੀਆ ਗਰੁੱਪ ਦੇ ਚੇਅਰਮੈਨ ਮੋਟੋਫੁਮੀ ਸ਼ਿਤਾਰਾ ਨੇ ਕਿਹਾ ਕਿ YZF-R15S V3.0 ਸੁਪਰਸਪੋਰਟ ਮੋਟਰਸਾਈਕਲ ਦੀ ਪੇਸ਼ਕਸ਼ ਇਕ ਵੱਡੀ ਸਫਲਤਾ ਸੀ ਕਿਉਂਕਿ ਇਹ ਐਡਵਾਂਸ ਤਕਨਾਲੋਜੀ ਅਤੇ ਫੀਚਰਜ਼ ਨਾਲ 150cc ਸੁਪਰਸਪੋਰਟ ਸੈਗਮੈਂਟ ’ਚ ਇਕ ਐਡਵੈਂਚਰ ਮਾਡਲ ਸਾਬਤ ਹੋਇਆ। ਇਸ ਦੇ ਨਾਲ ਉਨ੍ਹਾਂ ਕਿਹਾ ਕਿ YZF-R15S V4 ਨੂੰ ਵੀ ਭਾਰਤ ’ਚ ਗਾਹਕਾਂ ਦੁਆਰਾ ਕਾਫੀ ਪਸੰਦ ਕੀਤਾ ਜਾ ਰਿਹਾ ਹੈ।
iPad ਦੇ ਇਸ ਫੀਚਰ ਕਾਰਨ ਬਚੀ ਪਿਓ-ਧੀ ਦੀ ਜਾਨ, ਜਾਣੋ ਕੀ ਹੈ ਪੂਰਾ ਮਾਮਲਾ
NEXT STORY