ਜਲੰਧਰ— ਚੀਨ ਦੀ ਇਸ ਕੰਪਨੀ ਨੇ ਹੁਣ ਆਪਣੇ ਐਕਸ਼ਨ ਕੈਮਰਾ ਰੇਂਜ ਨੂੰ ਅਪਗ੍ਰੇਡ ਕਰਦੇ ਹੋਏ ਸ਼ਿਓਮੀ ਯੀ ਐਕਸ਼ਨ ਕੈਮਰਾ 2 ਮਾਡਲ 1,199 ਚੀਨੀ ਯੁਆਨ (ਕਰੀਬ 12, 000 ਰੁਪਏ) 'ਚ ਪੇਸ਼ ਕੀਤਾ ਹੈ। ਇਸ ਦੀ ਪ੍ਰੀ-ਆਰਡਰ ਬੁਕਿੰਗ ਇਕ ਥਰਡ-ਪਾਰਟੀ ਆਨਲਾਈਨ ਰਿਟੇਲ ਵੈੱਬਸਾਈਟ ਤੋਂ ਕੀਤੀ ਜਾ ਸਕਦੀ ਹੈ। ਨਵਾਂ ਯੀ ਐਕਸ਼ਨ ਕੈਮਰਾ 2 ਨੂੰ ਕੰਪਨੀ ਦੁਆਰਾ ਯੀ 4ਦੇ ਐਕਸ਼ਨ ਕੈਮਰਾ ਵੀ ਦੱਸਿਆ ਜਾ ਰਿਹਾ ਹੈ। ਯਾਦ ਰਹੇ ਕਿ ਇਹ 4ਕੇ ਵੀਡੀਓ ਰਿਕਾਰਡਿੰਗ ਸਮਰੱਥਾ ਨਾਲ ਆਉਂਦਾ ਹੈ। ਇਹ 120 ਫ੍ਰੇਮ ਪ੍ਰਤੀ ਸੈਕੇਂਡ ਦੀ ਸਪੀਡ ਨਾਲ ਫੁੱਲ-ਐੱਚ. ਡੀ ਵੀਡੀਓ ਅਤੇ 240 ਫ੍ਰੇਮ ਪ੍ਰਤੀ ਸੈਕੇਂਡ ਦੀ ਸਪੀਡ ਨਾਲ ਐੱਚ. ਡੀ ਵੀਡੀਓ ਰਿਕਾਰਡ ਕਰ ਸਕਦਾ ਹੈ।
ਯੀ ਐਕਸ਼ਨ ਕੈਮਰਾ 2 'ਚ ਸੋਨੀ ਆਈ. ਐੱਮ. ਐਕਸ377 ਸੈਂਸਰ ਵਾਲਾ 12 ਮੈਗਾਪਿਕਸਲ ਦਾ ਕੈਮਰਾ ਹੈ। ਇਹ ਐੱਫ/2.8 ਐਪਰਚਰ ਅਤੇ 155 ਡਿਗਰੀ ਵਾਇਡ ਵਿਊਇੰਗ ਐਂਗਲ ਨਾਲ ਲੈਸ ਹੈ। ਡਿਵਾਇਸ 'ਚ 2.19 ਇੰਚ ਦੀ ਡਿਸਪਲੇ ਹੈ ਜਿਸ 'ਤੇ ਕਾਰਨਿੰਗ ਗੋਰਿੱਲਾ ਗਲਾਸ ਦੀ ਪ੍ਰੋਟੇਕਸ਼ਨ ਦਿੱਤੀ ਗਈ ਹੈ। ਕੰਪਨੀ ਦਾ ਕਹਿਣਾ ਹੈ ਕਿ ਯੀ ਐਕਸ਼ਨ ਕੈਮਰਾ 2 'ਚ 160 ਡਿਗਰੀ ਦੇ ਵਾਇਡ ਵਿਊਇੰਗ ਐਂਗਲ ਹਨ।
ਯੀ ਐਕਸ਼ਨ ਕੈਮਰਾ 2 ਦੀ ਇਕ ਅਹਿਮ ਖਾਸਿਅਤ 1400 mAh ਦੀ ਬੈਟਰੀ ਹੈ ਕੰਪਨੀ ਨੇ ਦੱਸਿਆ ਕਿ ਯੀ ਐਕਸ਼ਨ ਕੈਮਰੇ ਨਾਲ ਯੂਜ਼ਰ ਲਗਾਤਾਰ 2 ਘੰਟੇ ਤੱਕ ਵੀਡੀਓ ਰਿਕਾਰਡ ਕਰ ਸਕਣਗੇ। ਇਹ ਮਾਇਕ੍ਰੋ ਐੱਸ. ਡੀ ਕਾਰਡ ਸਲਾਟ ਨਾਲ ਆਉਂਦਾ ਹੈ। ਇਸ 'ਚ ਵਾਈ-ਫਾਈ 802.11 ਬੀ/ਜੀ/ਐੱਨ ਅਤੇ ਬਲੂਟੂਥ 4.0 ਫੀਚਰ ਵੀ ਮੌਜੂਦ ਹਨ। ਇਸ ਤੋਂ ਇਲਾਵਾ ਸ਼ਿਓਮੀ ਦੇ ਨਵੇਂ ਐਕਸ਼ਨ ਕੈਮਰੇ 'ਚ ਇਲੈਕਟ੍ਰਾਨਿਕ ਇਮੇਜ ਸਟੇਬੀਲਾਇਜੇਸ਼ਨ ਫੀਚਰ ਮੌਜੂਦ ਹੈ।
ਮੁਸੀਬਤ 'ਚ ਫਸੇ ਲੋਕਾਂ ਦੀ ਮਦਦ ਕਰੇਗੀ ਇਹ ਐਪ
NEXT STORY