ਮੁਕੇਰੀਆਂ (ਝਾਵਰ, ਨਾਗਲਾ)-ਉੱਪ ਮੰਡਲ ਮੁਕੇਰੀਆਂ ਦੇ ਬੇਟ ਇਲਾਕੇ ਵਿਚ ਅਜੇ ਵੀ ਕੁਝ ਪਿੰਡ ਪਾਣੀ ਦੀ ਮਾਰ ਹੇਠ ਆਏ ਹੋਏ ਹਨ ਅਤੇ ਇਸ ਇਲਾਕੇ ਵਿਚ ਲਗਾਤਾਰ ਮੀਂਹ ਪੈ ਰਿਹਾ ਹੈ। ਪ੍ਰਾਪਤ ਸੂਚਨਾ ਅਨੁਸਾਰ ਭੰਗਾਲਾ ਬੇਟ ਦੇ ਨੀਵੇਂ ਇਲਾਕਿਆਂ ਵਿਚ ਅੱਜ ਵੀ ਪਾਣੀ ਘਰਾਂ ਵਿਚ ਵੇਖਣ ਨੂੰ ਮਿਲ ਰਿਹਾ ਹੈ। ਵੱਖ-ਵੱਖ ਸੋਸ਼ਲ ਤੇ ਧਾਰਮਿਕ ਸੋਸਾਇਟੀਆਂ ਇਸ ਇਲਾਕੇ ਵਿਚ ਲੋਕਾਂ ਲਈ ਰਾਸ਼ਨ ਸਮੱਗਰੀ ਲੈ ਕੇ ਪਹੁੰਚ ਰਹੀਆਂ ਹਨ। ਵਿਸ਼ੇਸ਼ ਤੌਰ ’ਤੇ ਬਾਬਾ ਦੀਪ ਸਿੰਘ ਸੇਵਾਦਲ ਗੜ੍ਹਦੀਵਾਲਾ, ਗੁਰੂ ਮਾਨਿਓ ਗ੍ਰੰਥ ਸੇਵਾ ਸੋਸਾਇਟੀ ਗਰਨਾ ਸਾਹਿਬ, ਗੁਰਦੁਆਰਾ ਸ੍ਰੀ ਗਰਨਾ ਸਾਹਿਬ ਬੋਦਲ, ਗੁਰੂ ਨਾਨਕ ਸੇਵਾ ਸੋਸਾਇਟੀ ਤੇ ਹੋਰ ਸੰਸਥਾਵਾਂ ਵੱਡੀ ਪੱਧਰ ’ਤੇ ਹੜ੍ਹ ਪੀੜਤਾਂ ਦੀ ਸਹਾਇਤਾ ਕਰ ਰਹੀਆਂ ਹਨ। ਮੁਕੇਰੀਆਂ ਸ਼ਹਿਰ ਦੀ ਆਰਮੀ ਗਰਾਊਂਡ ਵਿਚ ਵੀ ਤਿੰਨ-ਤਿੰਨ ਫੁੱਟ ਪਾਣੀ ਦਾਖਲ ਹੋ ਗਿਆ ਹੈ। ਇਸ ਸਥਾਨ ’ਤੇ ਮੁਕੇਰੀਆਂ ਗਰੀਨ ਵੈੱਲਫੇਅਰ ਸੋਸਾਇਟੀ ਦੇ ਪ੍ਰਧਾਨ ਸਾਬਕਾ ਨਾਇਬ ਤਹਸੀਲਦਾਰ ਸੁਰਿੰਦਰ ਗੁਪਤਾ ਨੇ ਦੱਸਿਆ ਕਿ ਆਰਮੀ ਗਰਾਊਂਡ ਵਿਖੇ ਸੋਸਾਇਟੀ ਵੱਲੋਂ ਓਪਨ ਜਿੰਮ ਅਤੇ ਹੋਰ ਖਿਡਾਰੀਆਂ ਦੀ ਗਰਾਊਂਡ ਅਤੇੇ ਬੱਚਿਆਂ ਦੇ ਖੇਡਣ ਲਈ ਪਾਰਕ ਵੀ ਬਣਾਇਆ ਹੋਇਆ ਹੈ। ਓਪਨ ਜਿੰਮ ਤੇ ਹੋਰ ਗਰਾਊਂਡ ਪੂਰੀ ਤਰ੍ਹਾਂ ਪਾਣੀ ਵਿਚ ਡੁੱਬ ਗਈ ਹੈ।

ਇਹ ਵੀ ਪੜ੍ਹੋ: ਪੰਜਾਬ 'ਚ ਹੜ੍ਹਾਂ ਦੀ ਮਾਰ! ਸਤਲੁਜ ਦਰਿਆ ਨੇੜੇ ਸਥਿਤੀ ਨੂੰ ਵੇਖਦਿਆਂ ਜਲੰਧਰ DC ਦੀ ਲੋਕਾਂ ਨੂੰ ਖ਼ਾਸ ਅਪੀਲ
ਉਨ੍ਹਾਂ ਦੱਸਿਆ ਕਿ ਪ੍ਰਸ਼ਾਸਨ ਵੱਲੋਂ ਹੜ੍ਹ ਪੀੜਤਾਂ ਦੀ ਸਹਾਇਤਾ ਵੀ ਕੀਤੀ ਜਾ ਰਹੀ ਹੈ। ਇਸ ਤੋਂ ਇਲਾਵਾ ਫਲੱਡ ਕੰਟਰੋਲ ਰੂਮ ਤਹਿਸੀਲ ਦਫਤਰ ਮੁਕੇਰੀਆਂ ਦੇ ਇੰਚਾਰਜ ਕਾਨੂੰਨਗੋ ਵਿਕਾਸ ਨਾਲ ਜਦੋਂ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਦੱਸਿਆ ਕਿ ਇਸ ਸਮੇਂ ਬਿਆਸ ਦਰਿਆ ਵਿਚ 1 ਲੱਖ 70 ਹਜ਼ਾਰ ਕਿਊਸਕ ਪਾਣੀ ਵਹਿ ਰਿਹਾ ਹੈ, ਜਦੋਂ ਕਿ ਪੌਂਗ ਡੈਮ ਤੋਂ ਪਾਣੀ ਛੱਡਿਆ ਜਾ ਰਿਹਾ ਹੈ।

ਇਹ ਵੀ ਪੜ੍ਹੋ: ਹੜ੍ਹ ਪੀੜਤਾਂ ਲਈ ਪੰਜਾਬ ਸਰਕਾਰ ਦਾ ਵੱਡਾ ਐਲਾਨ
ਉਨ੍ਹਾਂ ਇਹ ਵੀ ਦੱਸਿਆ ਕਿ ਬੀਤੀ ਰਾਤ ਤੋਂ 41.5 ਐੱਮ.ਐੱਮ. ਵਰਖਾ ਰਿਕਾਰਡ ਕੀਤੀ ਗਈ ਹੈ। ਉਨ੍ਹਾਂ ਵੀ ਦੱਸਿਆ ਕਿ ਹੁਣ ਤੱਕ ਮੁਕੇਰੀਆਂ ਸ਼ਹਿਰ ਵਿਚ ਇਕ ਮਕਾਨ ਪਿੰਡ ਬੁੱਢਾਬੜ ਵਿਖੇ ਅਤੇ 2 ਮਕਾਨ ਮੀਂਹ ਕਾਰਨ ਡਿੱਗ ਗਏ ਹਨ। ਕੁਝ ਦਿਨ ਪਹਿਲਾਂ ਭੰਗਾਲਾ ਵਿਖੇ ਵੀ ਇਕ ਮਕਾਨ ਡਿੱਗ ਪਿਆ ਸੀ। ਉਨ੍ਹਾਂ ਨੇ ਦੱਸਿਆ ਕਿ ਐੱਸ. ਡੀ. ਐੱਮ. ਅਤੇ ਤਹਿਸੀਲਦਾਰ ਦੀ ਅਗਵਾਈ ਹੇਠ ਹੜ੍ਹ ਪੀੜਤਾਂ ਲਈ ਰਾਹਤ ਕਾਰਜ ਚੱਲ ਰਹੇ ਹਨ। ਇਸ ਤੋਂ ਇਲਾਵਾ ਐਮਾ ਮਾਂਗਟ ਦੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਅਤੇ ਮੁਕੇਰੀਆਂ ਦੀ ਜੀ. ਟੀ. ਰੋਡ ਦੀ ਇਕ ਸਾਈਡ ’ਤੇ ਲਗਭਗ ਡੇਢ ਡੇਢ-ਫੁੱਟ ਪਾਣੀ ਚੱਲ ਰਿਹਾ ਹੈ। ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਲਮੀਨ ਵਿਖੇ ਪਾਣੀ ਭਰਿਆ ਹੋਇਆ ਹੈ।
ਇਹ ਵੀ ਪੜ੍ਹੋ: ਪੰਜਾਬ 'ਚ ਹੜ੍ਹਾਂ ਦੀ ਮਾਰ ਵਿਚਾਲੇ ਜਲੰਧਰ ਵਾਸੀਆਂ ਲਈ DC ਨੇ ਜਾਰੀ ਕੀਤੀ ਸਖ਼ਤ ਚਿਤਾਵਨੀ
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e
ਪੰਜਾਬ 'ਚ ਹੜ੍ਹਾਂ ਦੀ ਮਾਰ! ਸਤਲੁਜ ਦਰਿਆ ਨੇੜੇ ਸਥਿਤੀ ਨੂੰ ਵੇਖਦਿਆਂ ਜਲੰਧਰ DC ਦੀ ਲੋਕਾਂ ਨੂੰ ਖ਼ਾਸ ਅਪੀਲ
NEXT STORY