ਜਲੰਧਰ- ਯੂਟਿਊਬ ਨੇ ਡੈਸਕਟਾਪ ਅਤੇ ਮੋਬਾਇਲ ਐਪ ਲਈ ਰੀਡਿਜ਼ਾਇਨ ਦਾ ਐਲਾਨ ਕੀਤਾ ਹੈ। ਹੁਣ ਤੁਹਾਨੂੰ ਯੂਟਿਊਬ ਪਹਿਲਾਂ ਨਾਲੋਂ ਬਦਲਿਆ ਹੋਇਆ ਨਜ਼ਰ ਆਏਗਾ। ਕੰਪਨੀ ਵੱਲੋਂ ਜਾਰੀ ਕੀਤੇ ਗਏ ਰੀਡਿਜ਼ਾਇਨ 'ਚ ਸਭ ਤੋਂ ਖਾਸ ਗੱਲ ਹੈ ਕਿ ਇਸ ਦਾ ਲੋਗੋ ਡਿਜ਼ਾਇਨ ਬਦਲ ਗਿਆ ਹੈ, ਕੰਪਨੀ ਨੇ 12 ਸਾਲ 'ਚ ਪਹਿਲੀ ਵਾਰ ਇਸ ਲੋਗੋ 'ਚ ਬਦਲਾਅ ਕੀਤਾ ਹੈ। ਨਵੇਂ ਲੋਗੋ 'ਚ ਯੂਟਿਊਬ ਨੂੰ ਲਾਲ ਲੰਗ ਦੇ ਪਲੇਅ ਬਟਨ ਦੇ ਨਾਲ ਬਲੈਕ ਟੈਕਸਟ 'ਚ ਲਿਖਿਆ ਗਿਆ ਹੈ। ਨਾਲ ਹੀ ਯੂਟਿਊਬ ਦੇ ਲੋਗੋ 'ਚ ਲਾਲ ਹੁਣ ਵੀ ਬ੍ਰਾਈਟ ਹੈ ਤਾਂ ਜੋ ਇਸ ਨੂੰ ਹੋਰ ਜ਼ਿਆਦਾ ਆਸਾਨੀ ਨਾਲ ਦੇਖਿਆ ਜਾ ਸਕੇ ਅਤੇ ਜ਼ਿਆਦਾ ਸਪਸ਼ਟ ਤੌਰ 'ਤੇ ਪੜ੍ਹਿਆ ਜਾ ਸਕੇ।
ਯੂਟਿਊਬ ਮੋਬਾਇਲ ਦੀ ਗੱਲ ਕਰੀਏ ਤਾਂ ਨਵਾਂ ਡਿਜ਼ਾਇਨ ਆਈ.ਓ.ਐੱਸ. ਅਤੇ ਐਂਡਰਾਇਡ ਦੋਵਾਂ ਪਲੇਟਫਾਰਮਸ ਲਈ ਉਪਲੱਬਧ ਹੈ। ਇਸ ਦੇ ਨਾਲ ਹੀ ਕੰਪਨੀ ਨੇ ਦੋਵਾਂ ਪਲੇਟਫਾਰਮਸ ਲਈ ਕੁਝ ਫੀਚਰਸ ਵੀ ਰੋਲ ਆਊਟ ਕੀਤੇ ਹਨ। ਯੂਟਿਊਬ ਐਪ 'ਤੇ ਹੈਡਰ ਦੇ ਕੋਲ ਹੁਣ ਇਕ ਵਾਈਟ ਬੈਕਗ੍ਰਾਊਂਡ ਹੈ, ਨਾਲ ਹੀ ਸੱਜੇ ਪਾਸੇ ਦਿਖਾਈ ਦੇਣ ਵਾਲਾ ਨਵਾਂ ਲੋਗੋ। ਉਥੇ ਹੀ ਨਵਾਂ ਲੋਗੋ ਕਾਲੇ ਰੰਗ ਦੇ ਫੌਂਟ 'ਚ ਹੈ, ਜੋ ਕਿ ਪਹਿਲਾਂ ਚਿੱਟੇ ਫੌਂਟ 'ਚ ਸੀ। ਨੈਵੀਗੇਸ਼ਨ ਟੈਬ ਨੂੰ ਐਪ ਦੇ ਹੇਠਾਂ ਲਿਜਾਇਆ ਗਿਆ ਹੈ ਜੋ ਆਈ.ਓ.ਐੱਸ. ਵਰਜ਼ਨ 'ਤੇ ਉਪਲੱਬਧ ਹੈ। ਹੁਣ ਇਸ ਵਿਚ ਨਵੀਂ ਲਾਈਬ੍ਰੇਰੀ ਅਤੇ ਅਕਾਊਂਟ ਟੈਬ ਵੀ ਦਿੱਤੇ ਗਏ ਹਨ।
ਇਸ ਦੇ ਨਾਲ ਯੂਟਿਊਬ ਨੇ ਵੀਡੀਓ ਦੇ ਖੱਬੇ ਅਤੇ ਸੱਜੇ ਪਾਸੇ ਜੈਸਚਰ ਕਰਕੇ ਫਾਸਟ ਫਾਰਵਰਡਿੰਗ ਜਾਂ ਰਿਵਾਇੰਡਿੰਗ ਲਈ ਡਬਲ ਕਲਿੱਕ ਦੀ ਫਾਸਟ ਸੁਵਿਧਾ ਦਿੱਤੀ ਹੈ। ਯੂਟਿਊਬ ਦਾ ਕਹਿਣਾ ਹੈ ਕਿ ਕੁਝ ਹੀ ਮਹੀਨਿਆਂ 'ਚ ਇਕ ਨਵਾਂ ਸਵਾਈਪਿੰਗ ਜੈਸਚਰ ਸ਼ੁਰੂ ਹੋ ਜਾਵੇਗਾ। ਜਲਦੀ ਹੀ ਯੂਜ਼ਰਸ ਖੱਬੇ ਪਾਸੇ ਸਵਾਈਪ ਕਰਕੇ ਵੀਡੀਓ ਦੇਖ ਸਕਦੇ ਹੋ। ਜਦ ਕਿ ਸੱਜੇ ਪਾਸੇ ਸਵਾਈਪ ਕਰਕੇ ਅਗਲੀ ਵੀਡੀਓ ਦੇਖ ਸਕਦੇ ਹੋ। ਜਲਦੀ ਹੀ ਯੂਟਿਊਬ 'ਤੇ ਆਊਣ ਵਾਲਾ ਇਕ ਹੋਰ ਨਵਾਂ ਫੀਚਰ ਵੱਖ-ਵੱਖ ਵੀਡੀਓ ਫਾਰਮੇਟ ਹੈ।
ਯੂਟਿਊਬ 'ਚ ਇਕ ਹੋਰ ਖਾਸ ਫੀਚਰ ਪੇਸ਼ ਕੀਤਾ ਹੈ ਜਿਸ ਵਿਚ ਹੁਣ ਯੂਜ਼ਰਸ ਵੀਡੀਓ ਨੂੰ ਵਰਟਿਕਲ ਫਾਰਮੇਟ 'ਚ ਦੇਖ ਸਕਦੇ ਹੋ। ਨਾਲ ਹੀ ਵੀਡੀਓ ਸਕਵਾਇਰ ਅਤੇ ਵਰਟਿਕਲ ਫਾਰਮੇਟ 'ਚ ਕੁਲ ਸਕਰੀਨ ਮੋਡ 'ਚ ਵੀ ਦੇਖਿਆ ਜਾ ਸਕਦਾ ਹੈ। ਕੰਪਨੀ ਨੇ ਪਲੇਅਬੈਕ ਸਪੀਡ ਨੂੰ ਯੂਟਿਊਬ ਲਈ ਹਾਲ ਹੀ 'ਚ ਡੈਸਕਟਾਪ ਵਰਜ਼ਨ 'ਤੇ ਉਪਲੱਬਧ ਕਰਵਾਇਆ ਸੀ। ਉਥੇ ਹੀ ਹੁਣ ਇਹ ਫੀਚਰ ਮੋਬਾਇਲ ਐਪ 'ਤੇ ਵੀ ਉਪਲੱਬਧ ਹੋ ਗਿਆ ਹੈ, ਜਿਸ ਨੂੰ ਯੂਜ਼ਰਸ ਯੂਟਿਊਬ ਦੀ ਸੈਟਿੰਗ 'ਚ ਜਾ ਕੇ ਦੇਖ ਸਕਦੇ ਹਨ।
ਯੂਟਿਊਬ ਦੇ ਡੈਸਕਟਾਪ ਵਰਜ਼ਨ 'ਚ ਪਹਿਲਾਂ ਦੇ ਮੁਕਾਬਲੇ ਕਾਫੀ ਸਪੱਸ਼ਟਤਾ ਅਤੇ ਸਾਧਾਰਣ ਲੁੱਕ ਦਿੱਤੀ ਗਈ ਹੈ। ਯੂਟਿਊਬ ਨੇ ਰੀਡਿਜ਼ਾਇਨ ਨੂੰ ਇਸ ਸਾਲ ਮਈ 'ਚ ਕੁਝ ਚੁਣੇ ਹੋਏ ਯੂਜ਼ਰਸ ਲਈ ਰੋਲ ਆਊਟ ਕੀਤਾ ਸੀ ਜੋ ਕਿ ਹੁਣ ਗਲੋਬਲੀ ਸਾਰੇ ਯੂਜ਼ਰਸ ਲਈ ਉਪਲੱਬਧ ਹੋ ਗਿਆ ਹੈ।
ਇਹ ਕੰਪਨੀ ਦੇ ਰਹੀਂ ਹੈ ਆਪਣੇ ਨਵੇਂ ਅਤੇ ਪੁਰਾਣੇ ਸਮਾਰਟਫੋਨਜ਼ 'ਤੇ 2 ਸਾਲ ਦੀ ਵਾਰੰਟੀ
NEXT STORY