ਗੈਜੇਟ ਡੈਸਕ—ਯੂਟਿਊਬ ਨੇ ਕੰਪਨੀ ਦੁਆਰਾ ਨਿਰਧਾਰਿਤ ਕੀਤੀਆਂ ਗਈਆਂ ਗਤੀਵਿਧੀਆਂ ਦਾ ਉਲੰਘਣ ਹੋਣ 'ਤੇ ਬਹੁਤ ਹੀ ਵੱਡਾ ਕਦਮ ਚੁੱਕਿਆ ਹੈ। ਯੂਟਿਊਬ ਨੇ ਆਪਣੀ ਪਲੇਟਫਾਰਮ ਤੋਂ 5 ਕਰੋੜ 80 ਲੱਖ ਵੀਡੀਓਜ਼ ਨੂੰ ਰੀਮੂਵ ਕਰ ਦਿੱਤਾ ਹੈ, ਉੱਥੇ 22 ਕਰੋੜ 40 ਲੱਖ ਕਮੈਟਸ ਨੂੰ ਹਟਾਉਣ ਦੀ ਵੀ ਜਾਣਕਾਰੀ ਦਿੱਤੀ ਗਈ ਹੈ। ਯੂਟਿਊਬ ਨੇ ਦੱਸਿਆ ਕਿ ਨਵੀਂ ਟੈਕਨਾਲੋਜੀ ਦੀ ਮਦਦ ਨਾਲ ਕੰਪਨੀ ਦੁਆਰਾ ਨਿਰਧਾਰਿਤ ਕੀਤੀਆਂ ਗਈਆਂ ਪਾਲਿਸੀਆਂ ਦਾ ਉਲੰਘਣ ਕਰਨ ਵਾਲੀ ਸਾਮਗਰੀ ਨੂੰ ਅਸੀਂ ਆਪਣੇ ਪਲੇਟਫਾਰਮ ਤੋਂ ਹਟਾਉਣ 'ਚ ਕਾਮਯਾਬ ਹੋਏ ਹਾਂ। ਅਸੀਂ ਸਾਲ 2017 'ਚ ਪਹਿਲੀ ਵਾਰ ਅਡਵਾਂਸਡ ਮਸ਼ੀਨ ਲਰਨਿੰਗ ਟੈਕਨਾਲੋਜੀ ਨੂੰ ਆਪਣੇ ਪਲੇਟਫਾਰਮ 'ਚ ਸ਼ਾਮਲ ਕੀਤਾ ਸੀ ਤਾਂ ਕਿ ਗਲਤ ਤਰੀਕੇ ਨਾਲ ਵੀਡੀਓਜ਼ ਦੇ ਬਾਰੇ 'ਚ ਪਤਾ ਲਗਾਇਆ ਜਾ ਸਕੇ। ਹੁਣ ਸਮਾਰਟ ਡਿਟੈਕਸ਼ਨ ਟੈਕਨਾਲੋਜੀ ਦੀ ਮਦਦ ਨਾਲ ਅਸੀਂ ਤੇਜ਼ੀ ਨਾਲ ਵਿਵਾਦਿਤ ਕੰਟੈਂਟ ਦਾ ਪਤਾ ਲਗਾਉਣ 'ਚ ਕਾਮਯਾਬ ਹੋਏ ਹਾਂ।

16 ਲੱਖ 70 ਹਜ਼ਾਰ ਚੈਨਲਸ ਵੀ ਕੀਤੇ ਗਏ ਰਿਮੂਵ
ਕੰਪਨੀ ਨੇ ਦੱਸਿਆ ਕਿ ਜੁਲਾਈ ਤੋਂ ਸਤੰਬਰ ਵਿਚਾਲੇ 78 ਲੱਖ ਵੀਡੀਓਜ਼ ਨੂੰ ਹਟਾਇਆ ਗਿਆ। ਉੱਥੇ 16 ਲੱਖ 70 ਹਜ਼ਾਰ ਚੈਨਲਸ ਨੂੰ ਵੀ ਰਿਮੂਵ ਕੀਤਾ ਗਿਆ ਹੈ। ਇਨ੍ਹਾਂ 'ਚੋਂ 80 ਫੀਸਦੀ ਚੈਨਲਸ ਸਪੈਮ ਮੈਸੇਜ ਨੂੰ ਪ੍ਰਮੋਟ ਕਰ ਰਹੇ ਸਨ, ਉੱਥੇ 13 ਫੀਸਦੀ ਨੂੰ ਅਡਲਟ ਕੰਟੈਂਟ ਨੂੰ ਦਿਖਾਉਣ ਲਈ ਉਹ 4.5 ਫੀਸਦੀ ਨੂੰ ਚਾਈਲਡ ਸੈਫਟੀ ਰੂਲਸ ਦਾ ਉਲੰਘਣ ਕਰਨ 'ਤੇ ਯੂਟਿਊਬ ਪਲੇਟਫਾਰਮ ਤੋਂ ਹਟਾਇਆ ਗਿਆ।

ਕਮੈਟਸ ਨੂੰ ਰਿਮੂਵ ਕਰਨ ਦਾ ਮੁੱਖ ਕਾਰਨ
ਯੂਟਿਊਬ ਦੁਆਰਾ 22 ਕਰੋੜ 40 ਲੱਖ ਕਮੈਟਸ ਨੂੰ ਇਸ ਲਈ ਰਿਮੂਵ ਕੀਤਾ ਗਿਆ ਕਿਉਂਕਿ ਇਹ ਯੂਟਿਊਬ ਦੀ ਕਮਿਊਨਿਟੀ ਗਾਈਡਲਾਈਨਸ ਦਾ ਉਲੰਘਣ ਕਰ ਰਹੇ ਸਨ। ਇਨ੍ਹਾਂ 'ਚ ਕੁਝ ਯੂਟਿਊਬ ਚੈਨਲਸ ਓਨਰਸ ਦੁਆਰਾ ਕੀਤੇ ਗਏ ਕਮੈਟਸ ਵੀ ਸਨ ਜਿਨ੍ਹਾਂ ਨੂੰ ਯੂਟਿਊਬ ਨੇ ਸਪੈਮ ਦੱਸਿਆ ਹੈ। ਰਿਪੋਰਟ ਮੁਤਾਬਕ ਆਟੋਮੇਟਿਡ ਸਿਸਟਮ ਦੁਆਰਾ 99.5 ਫੀਸਦੀ ਕਮੈਟਸ ਨੂੰ ਯੂਟਿਊਬ ਤੋਂ ਰਿਮੂਵ ਕੀਤਾ ਗਿਆ ਹੈ।

10 ਵਿਊਜ਼ ਆਉਣ ਤੋਂ ਪਹਿਲਾਂ ਰਿਮੂਵ ਕੀਤੀਆਂ ਗਈਆਂ ਵੀਡੀਓਜ਼
ਤੁਹਾਨੂੰ ਦੱਸ ਦਈਏ ਕਿ ਸਤੰਬਰ ਮਹੀਨੇ 'ਚ 10,400 ਵੀਡੀਓਜ਼ 'ਚੋਂ 90 ਫੀਸਦੀ ਵੀਡੀਓਜ਼ ਨੂੰ ਹਿੰਸਕ ਵਿਚਾਰਧਾਰਾ ਨੂੰ ਵਾਧਾ ਦੇਣ ਵਾਲੀ ਹੋਣ ਕਾਰਨ ਰਿਮੂਵ ਕੀਤਾ ਗਿਆ ਹੈ, ਉੱਥੇ 279,600 ਵੀਡੀਓਜ਼ ਨੂੰ ਚਾਈਲਡ ਸੇਫਟੀ ਇਸ਼ੂਜ ਨੂੰ ਲੈ ਕੇ ਵੀਡੀਓ ਪਲੇਟਫਾਰਮ ਤੋਂ ਹਟਾਇਆ ਗਿਆ। ਕੰਪਨੀ ਦਾ ਦਾਅਵਾ ਹੈ ਕਿ 10 ਵਿਊਜ਼ ਆਉਣ ਤੋਂ ਪਹਿਲਾਂ ਹੀ ਇਨ੍ਹਾਂ ਨੂੰ ਰਿਮੂਵ ਕਰ ਦਿੱਤਾ ਗਿਆ ਹੈ ਭਾਵ ਇਸ ਦਾ ਕੋਈ ਨੁਕਸਾਨ ਨਹੀਂ ਹੋਇਆ ਹੈ।
OnePlus ਪੇਸ਼ ਕਰ ਸਕਦੀ ਹੈ ਆਪਣਾ ਛੋਟਾ ਸਮਾਰਟਫੋਨ : ਰਿਪੋਰਟ
NEXT STORY