ਗੈਜੇਟ ਡੈਸਕ- ਜੇਕਰ ਤੁਸੀਂ ਵੀ ਯੂਟਿਊਬ 'ਤੇ ਗੈਂਬਲਿੰਗ ਨਾਲ ਜੁੜੇ ਕੰਟੈਂਟ ਦੇਖਦੇ ਜਾਂ ਬਣਾਉਂਦੇ ਹੋ ਤਾਂ ਇਹ ਖਬਰ ਤੁਹਾਡੇ ਲਈ ਜ਼ਰੂਰੀ ਹੈ। ਯੂਟਿਊਬ ਨੇ ਐਲਾਨ ਕੀਤਾ ਹੈ ਕਿ ਹੁਣ ਗੈਰ-ਕਾਨੂੰਨੀ ਗੈਂਬਲਿੰਗ ਐਪਸ ਅਤੇ ਵੈੱਬਸਾਈਟਾਂ ਨੂੰ ਪ੍ਰਮੋਟ ਕਰਨ ਵਾਲੇ ਕ੍ਰਿਏਟਰਾਂ ਖਿਲਾਫ ਸਖਤ ਕਾਰਵਾਈ ਕੀਤੀ ਜਾਵੇਗੀ। ਅਜਿਹੇ ਕ੍ਰਿਏਟਰਾਂ ਦੇ ਅਕਾਊਂਟ ਬੈਨ ਕੀਤੇ ਜਾ ਸਕਦੇ ਹਨ ਅਤੇ ਉਨ੍ਹਾਂ ਦੀਆਂ ਵੀਡੀਓ ਵੀ ਪਲੇਟਫਾਰਮ ਤੋਂ ਹਟਾਈਆਂ ਜਾਣਗੀਆਂ।
ਅਨਅਪਰੂਵਡ ਗੈਂਬਲਿੰਗ ਸਰਵਿਸ ਦਾ ਪ੍ਰਮੋਸ਼ਨ ਪਵੇਗਾ ਮਹਿੰਗਾ
ਨਵੇਂ ਨਿਯਮਾਂ ਤਹਿਤ ਜੇਕਰ ਕੋਈ ਕ੍ਰਿਏਟਰ ਗੈਰ-ਕਾਨੂੰਨੀ ਗੈਂਬਲਿੰਗ ਐਪਸ ਜਾਂ ਵੈੱਬਸਾਈਟਾਂ ਦਾ ਲੋਗੋ ਜਾਂ ਲਿੰਕ ਆਪਣੇ ਕੰਟੈਂਟ 'ਚ ਦਿਖਾਏਗਾ ਤਾਂ ਉਸਦਾ ਅਕਾਊਂਟ ਬਲਾਕ ਕੀਤਾ ਜਾ ਸਕਦਾ ਹੈ। ਯੂਟਿਊਬ ਦਾ ਕਹਿਣਾ ਹੈਕਿ ਇਹ ਕਦਮ ਖਾਸਤੌਰ 'ਤੇ ਨੌਜਵਾਨ ਦਰਸ਼ਕਾਂ ਨੂੰ ਬਚਾਉਣ ਲਈ ਚੁੱਕਿਆ ਗਿਆ ਹੈ।
ਇਹ ਵੀ ਪੜ੍ਹੋ- BSNL ਦਾ Holi Offer ! ਗਾਹਕਾਂ ਦੀਆਂ ਲੱਗਣਗੀਆਂ ਮੌਜਾਂ
19 ਮਾਰਚ ਤੋਂ ਲਾਗੂ ਹੋਣਗੇ ਨਵੇਂ ਨਿਯਮ
ਯੂਟਿਊਬ ਉਨ੍ਹਾਂ ਵੀਡੀਓ 'ਤੇ ਐੱਜ ਰਿਸਟਟ੍ਰਿਕਸ਼ਨ ਲਗਾਏਗਾ ਜੋ ਗੈਂਬਲਿੰਗ ਸਾਈਟਾਂ ਜਾਂ ਐਪਸ ਨੂੰ ਪ੍ਰਮੋਟ ਕਰਦੇ ਹਨ। ਇਹ ਵੀਡੀਓਜ਼ ਸਾਈਨ-ਆਊਟ ਯੂਜ਼ਰਜ਼ ਅਤੇ 18 ਸਾਲਾਂ ਤੋਂ ਘੱਟ ਉਮਰ ਦੇ ਦਰਸ਼ਕਾਂ ਨੂੰ ਨਹੀਂ ਦਿਖਾਈਆਂ ਜਾਣਗੀਆਂ। ਜੇਕਰ ਕੋਈ ਕ੍ਰਿਏਟਰ ਗੈਂਬਲਿੰਗ ਤੋਂ ਗਾਰੰਟੀਡ ਰਿਟਰਨ ਮਿਲਣ ਦਾ ਦਾਅਵਾ ਕਰਦਾ ਹੈ ਤਾਂ ਉਸਦਾ ਕੰਟੈਂਟ ਤੁਰੰਤ ਹਟਾ ਦਿੱਤਾ ਜਾਵੇਗਾ।
ਭਾਰਤ 'ਚ ਆਨਲਾਈਨ ਗੈਂਬਲਿੰਗ 'ਤੇ ਸਖਤੀ
ਗੂਗਲ ਦੀਆਂ ਨੀਤੀਆਂ ਮੁਤਾਬਕ, ਭਾਰਤ 'ਚ ਗੈਂਬਲਿੰਗ ਵਿਗਿਆਪਨਾਂ 'ਤੇ ਪਾਬੰਦੀ ਲਗਾਈ ਗਈ ਹੈ। ਨਾਲ ਹੀ ਆਨਲਾਈਨ ਕਸੀਨੋ ਗੇਮਾਂ ਦਾ ਪ੍ਰਮੋਸ਼ਨ ਵੀ ਬੈਨ ਹੈ। ਬਾਵਜੂਦ ਇਸਦੇ, ਭਾਰਤ 'ਚ ਆਨਲਾਈਨ ਗੈਂਬਲਿੰਗ ਸਾਈਟਾਂ 'ਤੇ ਹਰ ਮਹੀਨੇ ਕਰੋੜਾਂ ਲੋਕ ਵਿਜ਼ਟ ਕਰਦੇ ਹਨ। ਇਕ ਰਿਪੋਰਟ ਮੁਤਾਬਕ, ਸਿਰਫ 3 ਮਹੀਨਿਆਂ 'ਚ 4.3 ਕੋਰੜ ਵਿਜ਼ਟਸ ਗੈਂਬਲਿੰਗ ਸਾਈਟਾਂ 'ਤੇ ਰਿਕਾਰਡ ਕੀਤੀਆਂ ਗਈਆਂ ਹਨ।
ਇਹ ਵੀ ਪੜ੍ਹੋ- ਬੜੇ ਹੀ ਫਾਇਦੇ ਵਾਲਾ ਹੈ BSNL ਦਾ ਇਹ ਪਲਾਨ, ਨਿੱਜੀ ਕੰਪਨੀਆਂ ਦੀ ਵੱਧ ਗਈ ਟੈਨਸ਼ਨ
Renault ਦੀ ਇਸ ਕਾਰ 'ਤੇ ਮਿਲ ਰਿਹੈ ਬੰਪਰ ਡਿਸਕਾਊਂਟ
NEXT STORY