ਜਲੰਧਰ : ਗੂਗਲ ਵੱਲੋਂ ਆਪਣੀ ਸਰਚ ਐਪ 'ਚ ਵੁਆਇਸ ਅਸਿਸਟੈਂਟ 'Ok Google' ਨੂੰ ਹੋਰ ਬਿਹਤਰ ਕੀਤਾ ਜਾ ਰਿਹ ਹੈ ਪਰ ਸ਼ਾਇਦ ਬਹੁਤ ਘੱਟ ਲੋਕਾਂ ਨੂੰ ਪਤਾ ਹੈ ਕਿ Ok Google ਫੀਚਰ ਨਾਲ ਅਸੀਂ ਯੁਟਿਊਬ ਨੂੰ ਵੀ ਕੰਟ੍ਰੋਲ ਕਰ ਸਕਦੇ ਹਾਂ, ਜੀ ਹਾਂ ਤੁਸੀਂ ਸਹੀ ਪੜ੍ਹਿਆ, ਇਸ ਲਈ ਤੁਹਾਨੂੰ ਕੁਝ ਆਸਾਨ ਸਟੈੱਪਸ ਨੂੰ ਫਾਲੋ ਕਰਨਾ ਹੋਵੇਗਾ।
ਇਸ ਲਈ ਓਕੇ ਗੂਗਲ ਨੂੰ ਹਰ ਸਕ੍ਰੀਨ ਲਈ ਆਨ ਕਰਨਾ ਹੋਵੇਗਾ। ਇਹ ਕਰਨ ਲਈ ਗੂਗਲ ਐਪ > ਸੈਟਿੰਗਸ > ਵੁਆਇਸ > ਓਕੇ ਗੂਗਲ ਡਿਟੈਕਸ਼ਨ > ਫ੍ਰਾਮ ਐਨੀ ਸਕ੍ਰੀਨ ਨੂੰ ਆਨ ਕਰ ਦਿਓ। ਇਹ ਕਰਨ ਤੋਂ ਬਾਅਦ ਤੁਸੀਂ ਯੁ-ਟਿਊਬ 'ਤੇ ਵੀਡੀਓ ਦੇਖਦੇ ਹੋਏ ਓਕੇ ਗੂਗਲ ਕਮਾਂਡ ਦੇ ਕੇ ਵੀਡੀਓ ਪੋਜ਼ ਜਾਂ ਪਲੇ ਕਰਨ ਦੇ ਨਾਲ ਨਾਲ ਵੀਡੀਓ ਦੇ ਸਾਈਜ਼ ਨੂੰ ਮੈਕਸੀਮਾਈਜ਼ ਕਰ ਸਕਦੇ ਹੋ।
ਸਕੋਡਾ ਨੇ ਪੇਸ਼ ਕੀਤੀ KodiaQ ਐੱਸ. ਯੂ. ਵੀ, ਜਾਣੋ ਇਸਦੀ ਖਾਸਿਅਤਾਂ ਬਾਰੇ (ਤਸਵੀਰਾਂ)
NEXT STORY