ਗੈਜੇਟ ਡੈਸਕ– ਕੁਝ ਦਿਨ ਪਹਿਲਾਂ ਇਕ ਰਿਪੋਰਟ ਆਈ ਸੀ ਕਿ ਸ਼ਾਓਮੀ ਦੁਨੀਆ ਦਾ ਪਹਿਲਾ ਅੰਡਰ ਡਿਸਪਲੇਅ ਕੈਮਰਾ ਵਾਲਾ ਸਮਾਰਟਫੋਨ ਲਾਂਚ ਕਰੇਗੀ ਪਰ ZTE ਨੇ ਸ਼ਾਓਮੀ ਨੂੰ ਪਿੱਛੇ ਛਡਦੇ ਹੋਏ ਦੁਨੀਆ ਦਾ ਪਹਿਲਾ ਅੰਡਰ ਡਿਸਪਲੇਅ ਕੈਮਰਾ ਵਾਲਾ ਫੋਨ ਪੇਸ਼ ਕਰ ਦਿੱਤਾ ਹੈ। ZTE ਨੇ ਆਪਣੇ ਇਸ ਫੋਨ ਨੂੰ Axon 20 5G ਨਾਂ ਦਿੱਤਾ ਹੈ। ਇਹ ਫੋਨ ਤਿੰਨ ਸਟੋਰਜ਼ ਮਾਡਲਾਂ ’ਚ ਮਿਲੇਗਾ।
ZTE Axon 20 5G ਦੇ ਫੀਚਰਜ਼
ZTE Axon 20 5G ’ਚ 6.92 ਇੰਚ ਦੀ ਫੁਲ ਐੱਚ.ਡੀ. ਪਲੱਸ ਓ.ਐੱਲ.ਈ.ਡੀ. ਡਿਸਪਲੇਅ ਹੈ ਜਿਸ ਦਾ ਰੈਜ਼ੋਲਿਊਸ਼ਨ 1080x2460 ਪਿਕਸਲ ਹੈ। ਇਸ ਫੋਨ ’ਚ ਕੁਆਲਕਾਮ ਦਾ ਸਨੈਪਡ੍ਰੈਗਨ 765ਜੀ ਪ੍ਰੋਸੈਸਰ ਹੈ ਜੋ ਕਿ ਇਕ ਆਕਟਾ-ਕੋਰ ਪ੍ਰੋਸੈਸਰ ਹੈ। ਇਸ ਤੋਂ ਇਲਾਵਾ ਇਸ ਫੋਨ ’ਚ 8 ਜੀ.ਬੀ. ਰੈਮ ਨਾਲ 256 ਜੀ.ਬੀ. ਦੀ ਸਟੋਰੇਜ ਦਿੱਤੀ ਗਈ ਹੈ ਜਿਸ ਨੂੰ ਮੈਮਰੀ ਕਾਰਡ ਰਾਹੀਂ 2 ਟੀ.ਬੀ. ਤਕ ਵਧਾਇਆ ਜਾ ਸਕਦਾ ਹੈ। ਕੈਮਰੇ ਦੀ ਗੱਲ ਕਰੀਏ ਤਾਂ ਇਸ ਫੋਨ ਦਾ ਕੈਮਰਾ ਹੀ ਸਭ ਤੋਂ ਖ਼ਾਸ ਹੈ ਕਿਉਂਕਿ ZTE Axon 20 5G ਦੁਨੀਆ ਦਾ ਪਹਿਲਾ ਅਜਿਹਾ ਫੋਨ ਹੈ ਜਿਸ ਦਾ ਫਰੰਟ ਕੈਮਰਾ ਡਿਸਪਲੇਅ ਦੇ ਅੰਦਰ ਹੈ। ਇਸ ਫੋਨ ’ਚ 32 ਮੈਗਾਪਿਕਸਲ ਦਾ ਇਨ-ਡਿਸਪਲੇਅ ਕੈਮਰਾ ਹੈ। ਜਿਥੋਂ ਤਕ ਰੀਅਰ ਕੈਮਰੇ ਦਾ ਸਵਾਲ ਹੈ ਤਾਂ ਇਸ ਫੋਨ ’ਚ 4 ਰੀਅਰ ਕੈਮਰੇ ਹਨ ਜਿਨ੍ਹਾਂ ’ਚ ਮੇਨ ਕੈਮਰਾ 64 ਮੈਗਾਪਿਕਸਲ ਦਾ, ਦੂਜਾ 8 ਮੈਗਾਪਿਕਸਲ ਦਾ, ਤੀਜਾ 2 ਮੈਗਾਪਿਕਸਲ ਦਾ ਅਤੇ ਚੌਥਾ ਵੀ 2 ਮੈਗਾਪਿਕਸਲ ਦਾ ਹੈ।
ਕੁਨੈਕਟੀਵਿਟੀ ਲਈ ਫੋਨ ’ਚ 4ਜੀ, 5ਜੀ, ਵਾਈ-ਫਾਈ, ਬਲੂਟੂਥ, ਜੀ.ਪੀ.ਐੱਸ., ਐੱਨ.ਐੱਫ.ਸੀ. ਅਤੇ ਯੂ.ਐੱਸ.ਬੀ. ਟਾਈਪ-ਸੀ ਪੋਰਟ ਹੈ। ਫੋਨ ’ਚ 4220mAh ਦੀ ਬੈਟਰੀ ਹੈ ਜੋ ਕੁਆਲਕਾਮ ਕਵਿਕ ਚਾਰਜ 4+ ਅਤੇ 30 ਵਾਟ ਦੀ ਫਾਸਟ ਚਾਰਜਿੰਗ ਨੂੰ ਸੁਪੋਰਟ ਕਰਦੀ ਹੈ। ਇਸ ਚਾਰਜਰ ਨਾਲ ਫੋਨ ਦੀ ਬੈਟਰੀ 30 ਮਿੰਟਾਂ ’ਚ 60 ਫੀਸਦੀ ਤਕ ਚਾਰਜ ਹੋ ਜਾਂਦੀ ਹੈ। ਫੋਨ ਦੀ ਕੀਮਤ ਅਤੇ ਉਪਲੱਬਧਤਾ ਬਾਰੇ ਫਿਲਹਾਲ ਅਜੇ ਕੋਈ ਜਾਣਕਾਰੀ ਨਹੀਂ ਮਿਲੀ।
ਗੂਗਲ ਨੇ ਪਲੇਅ ਸਟੋਰ ਤੋਂ ਹਟਾਏ 6 ਖ਼ਤਰਨਾਕ ਐਪਸ, ਫੋਨ ’ਚੋਂ ਵੀ ਤੁਰੰਤ ਕਰੋ ਡਿਲੀਟ
NEXT STORY