ਜਲੰਧਰ- ਟੈਕਨਾਲੋਜੀ ਦੀ ਦੁਨੀਆਂ 'ਚ ਹਰ ਦਿਨ ਕੋਈ ਨਾ ਕੋਈ ਬਦਲਾਅ ਹੁੰਦਾ ਰਹਿੰਦਾ ਹੈ। ਹਰ ਰੋਜ਼ ਕੋਈ ਨਾ ਕੋਈ ਨਵਾਂ ਗੈਜੇਟ ਵੀ ਲਾਂਚ ਕੀਤਾ ਜਾਂਦਾ ਹੈ ਪਰ ਨਵਾਂ ਡਿਵਾਈਸ ਲੈਣ ਦੇ ਕੁਝ ਸਮੇਂ ਬਾਅਦ ਹੀ ਗੈਜੇਟ ਸਾਨੂੰ ਪੁਰਾਣਾ ਲੱਗਣ ਲੱਗਦਾ ਹੈ ਕਿਉਂਕਿ ਉਸ ਤੋਂ ਬਿਹਤਰ ਗੈਜੇਟ ਬਾਜ਼ਾਰ 'ਚ ਉਪਲੱਬਧ ਹੁੰਦੇ ਹਨ, ਜਦ ਕਿ ਇਹ ਬਿਲਕੁਲ ਵੀ ਜ਼ਰੂਰੀ ਨਹੀਂ ਕਿ ਬਿਹਤਰ ਗੈਜੇਟਸ ਤੁਹਾਡੇ ਬਜਟ 'ਚ ਆਏ। ਅਜਿਹੇ 'ਚ ਅੱਜ ਅਸੀਂ ਤੁਹਾਨੂੰ ਕੁਝ ਅਜਿਹੀ ਹੀ ਡਿਵਾਈਸ (ਟੈਲੀਵਿਜਨ , ਸਮਾਰਟਫੋਨ, ਲੈਪਟਾਪ) ਦੇ ਬਾਰੇ 'ਚ ਦੱਸਾਗੇ, ਜੋ ਤੁਹਾਨੂੰ ਰੋਜ਼ਾਨਾ ਦੀ ਜ਼ਿੰਦਗੀ 'ਚ ਅਤੇ ਬਜਟ 'ਚ ਬਿਲਕੁਲ ਫਿੱਟ ਬੈਠਦੇ ਹਨ। ਨਾਲ ਹੀ ਇਹ ਵੀ ਸਾਰੇ ਬਿਹਤਰੀਨ ਟੈਕਨਾਲੋਜੀ ਨਾਲ ਵੀ ਲੈਸ ਹੈ।
ਬਜਟ 1 ਲੱਖ ਰੁਪਏ ਟੈਲੀਵਿਜਨ -
ਇਸ ਪ੍ਰਾਈਮ ਸੈਗਮੈਂਟ 'ਚ 40 ਜਾਂ 42 ਇੰਚ ਦਾ 4K ਸਮਾਰਟ ਟੀ. ਵੀ. ਲੈਣਾ ਸਹੀ ਰਹੇਗਾ। ਕਈ ਕੰਪਨੀਆਂ 50,000 ਰੁਪਏ ਤੱਕ ਸ਼ਾਨਦਾਰ ਟੀ. ਵੀ. ਦੇ ਰਹੀ ਹੈ। ਬੀ. ਪੀ. ਐੱੱਲ. ਅਤੇ ਸੈਨਸੁਈ ਦੋਵੇਂ 43 ਇੰਚ ਦਾ 4K ਸਮਾਰਟ ਟੀ. ਵੀ. ਲੈਣਾ ਸਹੀ ਰਹੇਗਾ। ਕਈ ਕੰਪਨੀਆਂ 50,000 ਰੁਪਏ ਤੱਕ ਸ਼ਾਨਦਾਰ ਟੀ. ਵੀ. ਦੇ ਰਹੀ ਹੈ। ਬੀ. ਪੀ. ਐੱਲ. ਅਤੇ ਸੈਨਸੁਈ ਦੋਵੇਂ 43 ਇੰਚ ਦੀ 4K ਸਮਾਰਟ ਟੀ. ਵੀ. ਦਾ ਆਫਰ ਦੇ ਰਹੀ ਹੈ, ਜਿਸ ਦੀ ਕੀਮਤ ਕਰੀਬ 40,000 ਰੁਪਏ ਹੈ। ਇਸ ਤੋਂ ਇਲਾਵਾ ਟੀ. ਸੀ. ਐੱਲ. 55 ਇੰਚ 4K ਟੀ. ਵੀ. 50,000 ਰੁਪਏ 'ਚ ਖਰੀਦਿਆ ਜਾ ਸਕਦਾ ਹੈ।
ਸਮਾਰਟਫੋਨ -
15000 ਰੁਪਏ ਤੱਕ ਦੀ ਰੇਂਜ ਤੱਕ 'ਚ ਤੁਸੀਂ ਹਾਲ ਹੀ 'ਚ ਲਾਂਚ ਹੋਏ ਸਮਾਰਟਫੋਨ ਰੈੱਡਮੀ ਨੋਟ 4 ਜਾਂ ਹਾਨਰ 6 ਐਕਸ 'ਚ ਕੋਈ ਇਕ ਫੋਨ ਖਰੀਦ ਸਕਦੇ ਹੋ। ਇਹ ਦੋਵੇਂ ਹੀ ਫੋਨਜ਼ ਦਮਦਾਰ ਸਪੈਸੀਫਿਕੇਸ਼ਨ ਅਤੇ ਸ਼ਾਨਦਾਰ ਪਰਫਾਰਮਸ ਨਾਲ ਲੈਸ ਹੈ। ਜੇਕਰ ਤੁਸੀਂ ਕੰਪੈਕ ਡਿਵਾਈਸ ਖਰੀਦਣਾ ਚਾਹੁੰਦੇ ਹੋ, ਤਾਂ ਤੁਸੀਂ Zenfone 3 Max ਅਤੇ Oppo A57 'ਚੋਂ ਕਿਸੇ ਨੂੰ ਵੀ ਖਰੀਦ ਸਕਦੇ ਹੋ।
ਲੈਪਟਾਪ -
40,000 ਰੁਪਏ ਦੀ ਰੇਂਜ ਤੱਕ ਤੁਹਾਨੂੰ ਬਿਹਤਰੀਨ ਫੀਚਰਸ ਵਾਲਾ ਲੈਪਟਾਪ ਮਿਲ ਸਕਦਾ ਹੈ। ਜਿਵੇਂ ਲੇਨੋਵੋ 750, ਅਸੂਸ 1555 ਜਾਂ 8P-15 ਨੋਟਬੁੱਕ । ਸਾਰਿਆਂ 'ਚ ਇੰਟੇਲ ਕੋਰ i3 ਪ੍ਰੋਸੈਸਰ, 1ਟੀ. ਬੀ. ਹਾਈ ਡਰਾਈਵ ਅਤੇ 2ਜੀਬੀ ਦਾ ਗ੍ਰਾਫਿਕਸ ਕਾਰਡ ਦਿੱਤਾ ਗਿਆ ਹੈ।
ਬਜਟ 3 ਲੱਖ ਰੁਪਏ-ਟੀ. ਵੀ. -
ਐੱਲ. ਈ. ਈ. ਕੋ. ਦਾ Super3 X65 65 ਇੰਚ 4K ਸਮਾਰਟ ਟੀ. ਵੀ. ਦੀ ਕੀਮਤ ਕਰੀਬ 1 ਲੱਖ ਰੁਪਏ ਹੈ। ਇਹ ਵੈਲਿਊ ਫਾਰ ਮਨੀ ਟੀ. ਵੀ. ਹੈ। ਇਸ 'ਚ ਸਟਾਈਲਿਸ਼ਬੇਸ ਸਟੈਂਡ, ਵਾਈ-ਫਾਈ ਅਤੇ ਬਲੂਟੁਥ ਵਰਗੇ ਫੀਚਰਸ ਦਿੱਤੇ ਗਏ ਹਨ। ਜੇਕਰ ਤੁਸੀਂ ਇਸ ਤੋਂ ਜ਼ਿਆਦਾ ਦਾ ਟੀ. ਵੀ. ਖਦੀਦਣਾ ਚਾਹੁੰਦੇ ਹੋ ਤਾਂ ਸੈਮਸੰਗ ਕਵਰਡ 4K ਸਮਾਰਟ ਟੀ. ਵੀ. ਖਰੀਦ ਸਕਦੋ ਹੋ। ਇਸ ਦੀ ਕੀਮਤ ਕਰੀਬ 1.75 ਲੱਖ ਰੁਪਏ ਹੈ।
ਸਮਾਰਟਫੋਨ -
ਜਦੋਂ ਬਜਟ 3 ਲੱਖ ਹੈ ਤਾਂ ਕਿਉਂ ਨਾ ਆਈਫੋਨ ਹੀ ਖਰੀਦਿਆ ਜਾਵੇ। ਤੁਸੀਂ 256ਜੀਬੀ ਦਾ ਐਪਲ iPhone 7 ਪਲੱਸ ਖਰੀਦ ਸਕਦੇ ਹੋ, ਇਸ ਦੀ ਕੀਮਤ 92,000 ਰੁਪਏ ਹੈ। ਇਸ ਤੋਂ ਇਲਾਵਾ ਤੁਸੀਂ ਗੁਗਲ ਪਿਕਸਲ XL ਖਰੀਦ ਸਕਦੋ ਹੋ, ਇਸ ਦੀ ਕੀਮਤ 80,000 ਤੋਂ ਘੱਟ ਹੈ।
ਲੈਪਟਾਪ -
ਲੈਪਟਾਪ ਲਈ ਤੁਸੀਂ ਐਪਲ ਮੈਕ ਬੁੱਕ ਏਅਰ 13 ਦੀ ਤਰ੍ਹਾਂ ਜਾ ਸਕਦੇ ਹਨ। ਇਸ ਦੀ ਕੀਮਤ 96,900 ਰੁਪਏ ਹੈ। ਮਾਈਕ੍ਰੋਸਾਫਟ ਸਰਫੇਸ 4 ਦੀ ਕੀਮਤ 96,890 ਰੁਪਏ ਹੈ। ਦੋਵੇਂ ਦੀ ਡਿਵਾਈਸੇਜ 'ਚ 256ਜੀਬੀ ਦੀ ਇੰਟਰਨਲ ਸਟੋਰੇਜ ਦਿੱਤੀ ਗਈ ਹੈ। ਜੇਕਰ ਤੁਸੀਂ ਜ਼ਿਆਦਾ ਵੱਡੀ ਸਕਰੀਨ ਵਾਲੀ ਡਿਵਾਈਸ ਖਰੀਦਣਾ ਚਾਹੁੰਦੇ ਹੋ ਤਾਂ ਤੁਸੀਂ HP Envy x360 ਅਤੇ ਅਸੂਸ GL552 ਦੀ ਤਰ੍ਹਾਂ ਵੀ ਦੇਖ ਸਕਦੇ ਹੋ।
ਸਮਾਰਟਫੋਨ 'ਤੇ ਬਿਨ੍ਹਾਂ ਇੰਟਰਨੈੱਟ ਤੋਂ ਵੀ ਖੇਡ ਸਕਦੇ ਹੋ ਇਹ ਗੇਮਜ਼
NEXT STORY