ਗੁਰਦਾਸਪੁਰ (ਜੀਤ ਮਠਾਰੂ) : ਥਾਣਾ ਸਦਰ ਗੁਰਦਾਸਪੁਰ ਦੀ ਪੁਲਸ ਨੇ ਮਹਿਲਾ 'ਤੇ ਰਿਵਾਲਵਰ ਤਾਨਣ ਅਤੇ ਧਮਕੀਆਂ ਦੇਣ ਦੇ ਦੋਸ਼ਾਂ ਹੇਠ 5 ਪਛਾਤੇ ਅਤੇ 2 ਅਣਪਛਾਤੇ ਵਿਅਕਤੀਆਂ ਖ਼ਿਲਾਫ਼ ਮਾਮਲਾ ਦਰਜ ਕੀਤਾ ਹੈ। ਪੁਲਿਸ ਨੂੰ ਦਿੱਤੀ ਸ਼ਿਕਾਇਤ 'ਚ ਕਸ਼ਮੀਰ ਕੌਰ ਵਾਸੀ ਜੀਵਨਵਾਲ ਨੇ ਦੱਸਿਆ ਕਿ ਉਸ ਦੇ ਘਰ ਦੇ ਪਿਛਲੇ ਪਾਸੇ ਉਸਦੀ ਮਾਲਕੀ ਵਾਲੀ 6 ਕਨਾਲ ਜ਼ਮੀਨ ਹੈ, ਜੋ ਉਸ ਅਤੇ ਉਸਦੇ ਲੜਕੇ ਬਿਕਰਮਜੀਤ ਸਿੰਘ ਦੇ ਨਾਮ 'ਤੇ ਹੈ। ਮਹਿਲਾ ਨੇ ਦੱਸਿਆ ਕਿ 1 ਸਤੰਬਰ ਨੂੰ ਉਹ ਆਪਣੀ ਜ਼ਮੀਨ 'ਚ ਖੜ੍ਹੀ ਸੀ ਤੇ ਇਸੇ ਦੌਰਾਨ ਦੋ ਇਨੋਵਾ ਕਾਰਾਂ 'ਚ ਤਰਲੋਕ ਸਿੰਘ, ਬਿਕਰ ਸਿੰਘ, ਸੁੱਚਾ ਸਿੰਘ, ਕੁਲਜੀਤ ਸਿੰਘ, ਕੁਲਵੰਤ ਸਿੰਘ ਅਤੇ ਦੋ ਅਣਪਛਾਤੇ ਵਿਅਕਤੀ ਸਵਾਰ ਹੋ ਕੇ ਆਏ ਅਤੇ ਤਰਲੋਕ ਸਿੰਘ ਨੇ ਕਸ਼ਮੀਰ ਕੌਰ 'ਤੇ ਰਿਵਾਲਵਰ ਤਾਣ ਦਿੱਤਾ।
ਇਹ ਵੀ ਪੜ੍ਹੋ : ਦੋ ਦੁਕਾਨਦਾਰਾਂ 'ਚ ਹੋਏ ਝਗੜੇ ਦਾ ਮਾਮਲਾ ਭਖਿਆ, ਪੁਲਸ ਨੇ ਇੱਕ ਧਿਰ 'ਤੇ ਪਰਚਾ ਕੀਤਾ ਦਰਜ
ਜਿਸ 'ਤੇ ਕਸ਼ਮੀਰ ਕੌਰ ਦੌੜ ਕੇ ਆਪਣੇ ਘਰ ਆ ਗਈ ਅਤੇ ਉਕਤ ਵਿਅਕਤੀ ਵੀ ਉਸ ਦੇ ਪਿੱਛੇ ਘਰ ਆ ਗਏ। ਘਰ 'ਚ ਮਹਿਲਾ ਦਾ ਲੜਕਾ ਅਤੇ ਭਤੀਜਾ ਮੌਜੂਦ ਸਨ। ਇਸੇ ਦੌਰਾਨ ਉੱਕਤ ਵਿਅਕਤੀਆਂ ਨੇ ਧਮਕੀਆਂ ਦਿੰਦੇ ਹੋਏ ਫਿਰ ਕਸ਼ਮੀਰ 'ਤੇ ਰਿਵਾਲਵਰ ਤਾਣ ਦਿੱਤਾ। ਇਸ ਮੌਕੇ ਕਸ਼ਮੀਰ ਕੌਰ ਦੇ ਭਤੀਜੇ ਨੇ ਤਰਲੋਕ ਸਿੰਘ ਦੇ ਹੱਥ 'ਚ ਫੜੇ ਰਿਵਾਲਵਰ ਨੂੰ ਹੱਥ ਮਾਰਿਆ ਤਾਂ ਫਾਇਰ ਹਵਾ 'ਚ ਹੋ ਗਿਆ। ਉਨਾਂ ਵੱਲੋਂ ਰੋਲਾ ਪਾਉਣ 'ਤੇ ਉਕਤ ਵਿਅਕਤੀਆਂ ਨੇ ਤਿੰਨ ਫਾਇਰ ਮਾਰ ਦੇਣ ਦੀ ਨੀਅਤ ਨਾਲ ਉਨਾਂ 'ਤੇ ਕੀਤੇ ਤਾਂ ਉਨਾਂ ਨੇ ਜ਼ਮੀਨ 'ਤੇ ਲੰਮੇ ਪੈ ਕੇ ਆਪਣੀ ਜਾਨ ਬਚਾਈ। ਪੁਲਸ ਨੇ ਕਾਰਵਾਈ ਕਰਦੇ ਹੋਏ ਉਕਤ ਵਿਅਕਤੀਆਂ ਖ਼ਿਲਾਫ਼ ਪਰਚਾ ਦਰਜ ਕੀਤਾ ਹੈ।
ਆਈ.ਜੀ ਬਾਰਡਰ ਰੇਂਜ ਢਿੱਲੋਂ ਨੇ ਗੁਰਦਾਸਪੁਰ ਦੇ ਧਾਰਮਿਕ ਸਥਾਨਾਂ ਦੀ ਸੁਰੱਖਿਆ ਦਾ ਲਿਆ ਜਾਇਜ਼ਾ
NEXT STORY