ਦੀਨਾਨਗਰ (ਹਰਜਿੰਦਰ ਸਿੰਘ ਗੋਰਾਇਆ) : ਦੀਨਾਨਗਰ ਪੁਲਸ ਅਤੇ ਐਕਸਾਈਜ਼ ਵਿਭਾਗ ਵੱਲੋਂ ਇਕ ਸਾਂਝਾ ਰੇਡ ਕਰਕੇ ਇਕ ਘਰ ਵਿਚੋਂ 168 ਨਜਾਇਜ਼ ਸ਼ਰਾਬ ਦੀਆਂ ਬੋਤਲਾਂ ਵੱਖ-ਵੱਖ ਮਾਰਕਾ ਦੀਆਂ ਫੜਨ ਦਾ ਸਮਾਚਾਰ ਪ੍ਰਾਪਤ ਹੋਇਆ। ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਡੀ. ਐੱਸ. ਪੀ. ਦੀਨਾਨਗਰ ਸੁਰਿੰਦਰ ਸਿੰਘ ਨੇ ਦੱਸਿਆ ਕਿ ਏ.ਐੱਸ.ਆਈ ਕੁਲਦੀਪ ਸਿੰਘ ਪੁਲਸ ਫੋਰਸ ਨਾਲ ਇਲਾਕੇ ਅੰਦਰ ਗਸ਼ਤ ਕਰ ਰਿਹਾ ਸੀ ਜਦੋਂ ਉਹ ਲਾਈਟ ਵਾਲੇ ਚੌਂਕ 'ਤੇ ਪਹੁੰਚੇ ਤਾਂ ਐਕਸਾਈਜ਼ ਇੰਸਪੈਕਟਰ ਜਤਿੰਦਰ ਸਿੰਘ ਸਮੇਤ ਪੁਲਸ ਪਾਰਟੀ ਨਾਲ ਬੇਰੀਆਂ ਮੁਹੱਲਾ ਦੀਨਾਨਗਰ ਵਾਰਡ ਨੰਬਰ 7 ਅਤੇ ਗੁਜਰਾ ਗਲੀ, ਵਾਰਡ ਨੰਬਰ 13 ,ਦੀਨਾਨਗਰ ਵਿਖੇ ਛਾਪੇਮਾਰੀ ਕਰਕੇ ਅੰਗਰੇਜ਼ੀ ਤੇ ਦੇਸੀ ਸ਼ਰਾਬ ਵੇਚਣ ਦਾ ਧੰਦਾ ਕਰਨ ਵਾਲੇ 2 ਵਿਅਕਤੀਆ ਦੇ ਘਰ ਰੇਡ ਕੀਤੀ।
ਇਸ ਦੌਰਾਨ 44 ਬੋਤਲਾਂ ਮੈਕਡਾਵਲ, 37 ਬੋਤਲਾਂ ਰਾਇਲ ਚੈਲੰਜਰ (ਆਰ.ਸੀ) 87 ਬੋਤਲਾ ਪੰਜਾਬ ਕਲੱਬ (ਫਾਰ ਸੇਲ ਇਨ ਪੰਜਾਬ) ਬਰਾਮਦ ਕੀਤੀ ਗਈ ਹੈ। ਪੁਲਸ ਵੱਲੋਂ ਸਾਰੀ ਜਾਂਚ ਪੜਤਾਲ ਕਰਨ ਤੋਂ ਬਾਅਦ ਮੁਨੀਸ਼ ਕੁਮਾਰ ਪੁੱਤਰ ਸੁਰਿੰਦਰ ਕੁਮਾਰ ਵਾਸੀ ਬੇਰੀਆਂ ਮੁਹੱਲਾ ਦੀਨਾਨਗਰ ਵਾਰਡ ਨੰਬਰ 7, ਦੀਨਾਨਗਰ ਅਤੇ ਸੰਜੀਵ ਕੁਮਾਰ ਉਰਫ ਬਿੱਟੂ ਪੁੱਤਰ ਰਾਮ ਗੋਪਾਲ ਪੁੱਤਰ ਗੁਜਰਾ ਗਲੀ, ਵਾਰਡ ਨੰਬਰ 13, ਦੀਨਾਨਗਰ ਖਿਲਾਫ ਵੱਖ-ਵੱਖ ਧਾਰਾ ਤਹਿਤ ਮਾਮਲਾ ਦਰਜ ਕਰਕੇ ਦੋਵਾਂ ਮੁਲਜ਼ਮਾਂ ਨੂੰ ਕਾਬੂ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।
12ਵੀਂ 'ਚ ਪੜ੍ਹਦੇ ਨੌਜਵਾਨ ਦਾ ਕਾਰਾ ; ਡੱਬ 'ਚ ਟੰਗੀ ਫ਼ਿਰਦਾ ਸੀ 2-2 ਪਿਸਤੌਲ, ਨਾਕੇ 'ਤੇ ਪੁਲਸ ਨੇ ਲਿਆ ਘੇਰ, ਤੇ ਫ਼ਿਰ
NEXT STORY