ਦੀਨਾਨਗਰ(ਹਰਜਿੰਦਰ ਸਿੰਘ ਗੋਰਾਇਆ)- ਜ਼ਿਲ੍ਹਾ ਪ੍ਰੀਸ਼ਦ ਅਤੇ ਪੰਚਾਇਤ ਸੰਮਤੀ ਵੋਟਾਂ ਦੌਰਾਨ ਜੇਕਰ ਵਿਧਾਨ ਸਭਾ ਹਲਕਾ ਦੀਨਾਨਗਰ ਦੀ ਗੱਲ ਕੀਤੀ ਜਾਵੇ ਤਾਂ ਵਿਧਾਨ ਸਭਾ ਹਲਕਾ ਦੀਨਾਨਗਰ ਅੰਦਰ ਕਾਂਗਰਸ ਦਾ ਪਲੜਾ ਕਾਫੀ ਭਾਰੀ ਦਿਖਾਈ ਦਿੱਤਾ ਅਤੇ 'ਆਪ' ਨੂੰ ਵੀ ਕੁਝ ਸੀਟਾਂ ਮਿਲਣ ਵਿੱਚ ਕਾਮਯਾਬੀ ਮਿਲੀ ਪਰ ਭਾਜਪਾ ਦੀ ਕਾਫੀ ਪਤਲੀ ਸਥਿਤੀ ਦਿਖਾਈ ਦਿੱਤੀ। ਜਾਣਕਾਰੀ ਅਨੁਸਾਰ ਦੀਨਾਨਗਰ ਪੰਚਾਇਤ ਸੰਮਤੀ ਦੇ ਕੁੱਲ 22 ਜੋਨਾਂ ਵਿੱਚੋਂ 11 'ਤੇ ਕਾਂਗਰਸ 8 'ਤੇ 'ਆਪ' ਅਤੇ 3 ਭਾਜਪਾ ਦੇ ਹੱਥ ਆਈਆਂ, ਇਸੇ ਤਰ੍ਹਾਂ ਹੀ ਬਲਾਕ ਦੋਰਾਂਗਲਾ ਦੇ 15 ਜ਼ੋਨਾਂ ਵਿੱਚੋਂ 11 ਕਾਂਗਰਸ 3 'ਆਪ' ਅਤੇ ਇੱਕ ਸੀਟ ਭਾਜਪਾ ਨੂੰ ਮਿਲੀ।
ਜ਼ਿਲ੍ਹਾ ਪ੍ਰੀਸ਼ਦ ਵਿੱਚ ਕਾਂਗਰਸ ਚਾਰ ਸੀਟਾਂ ਦੇ ਕਬਜ਼ਾ ਕਰ ਗਈ, ਜੇਕਰ ਪੂਰੇ ਚਿਹਰੇ ਦੀ ਗੱਲ ਕੀਤੀ ਜਾਵੇ ਤਾਂ ਦੀਨਾਨਗਰ ਅੰਦਰ ਵੀ ਕਾਂਗਰਸ ਦੀ ਪੰਚਾਇਤ ਸੰਮਤੀ ਨੂੰ ਭਾਰੀ ਬਹੁਮਤ ਮਿਲਿਆ ਤੇ ਦੋਰਾਂਗਲਾ ਅੰਦਰ ਵੀ ਕਾਂਗਰਸ ਨੂੰ ਭਾਰੀ ਬਹੁਮਤ ਮਿਲਿਆ ਪਰ ਕਾਂਗਰਸ ਦੀ ਇਸ ਸਥਿਤੀ ਨੂੰ ਵੇਖਦਿਆਂ ਆਉਣ ਵਾਲੀਆਂ ਵਿਧਾਨ ਸਭਾ ਚੋਣਾਂ ਵਿੱਚ ਵੀ ਕਾਂਗਰਸ ਦੀਨਾਨਗਰ ਤੋਂ ਵੱਡੀ ਲੀਡ ਨਾਲ ਜਿੱਤਣ ਤੋਂ ਪਿੱਛੇ ਨਹੀਂ ਰਹੇਗੀ, ਕਿਉਂਕਿ ਹੁਣ ਵੀ ਮੌਜੂਦਾ ਵਿਧਾਇਕਾ ਕਾਂਗਰਸ ਦੀ ਅਰੁਣਾ ਚੌਧਰੀ ਹੈ ਪਰ ਇਨ੍ਹਾਂ ਵੋਟਾਂ ਦੌਰਾਨ ਇੰਨੀ ਵੱਡੀ ਲੀਡ ਆਉਣ ਵਾਲੇ ਦਿਨਾਂ ਵਿੱਚ ਕਾਂਗਰਸ ਦਾ ਗਰਾਫ ਹੋਰ ਵੱਡਾ ਹੁੰਦਾ ਹੋਇਆ ਦਿਖਾਈ ਦੇ ਸਕਦਾ ਹੈ ।
ਗੁਰਦਾਸਪੁਰ ਜ਼ਿਲ੍ਹਾ ਪ੍ਰੀਸ਼ਦ ਤੇ ਪੰਚਾਇਤ ਸੰਮਤੀ ਚੋਣਾਂ 'ਚ ਆਮ ਆਦਮੀ ਪਾਰਟੀ ਦੀ ਸ਼ਾਨਦਾਰ ਜਿੱਤ
NEXT STORY