ਗੁਰਦਾਸਪੁਰ (ਮਠਾਰੂ) – ਵੁੱਡ ਬਲਾਜਮ ਇੰਟਰਨੈਸ਼ਨਲ ਸਕੂਲ ਬਟਾਲਾ ਦੇ ਕੇ.ਜੀ. ਤੋਂ 6ਵੀਂ ਜਮਾਤ ਦੇ ਵਿਦਿਆਰਥੀਆਂ ਨੇ ਸ਼ੀਤਲਾ ਮੰਦਰ ਬਟਾਲਾ ਵਿਖੇ ਕਰਵਾਏ ਗਏ ਹੂਲਾ ਹੂਪ ਮੁਕਾਬਲਿਆਂ ’ਚ ਵੱਧ ਚਡ਼੍ਹ ਕੇ ਹਿੱਸਾ ਲਿਆ। ਸਕੂਲ ਦੇ ਵਾਈਸ ਪ੍ਰਿੰਸੀਪਲ ਸੰਜੁਕਤਾ ਮਜੂਮਦਾਰ ਨੇ ਦੱਸਿਆ ਕਿ ਇਨ੍ਹਾਂ ਮੁਕਾਬਲਿਆਂ ’ਚ ਕੁੱਲ 11 ਸਕੂਲਾਂ ਦੀਆਂ ਟੀਮਾਂ ਵੱਲੋਂ ਹਿੱਸਾ ਲਿਆ ਗਿਆ। ਉਨ੍ਹਾਂ ਦੱਸਿਆ ਕਿ ਮੁਕਾਬਲੇ ’ਚ ਭਾਗ ਲੈਂਦਿਆਂ ਵਿਦਿਆਰਥੀਆਂ ਨੇ ਪਹਿਲ ਸਥਾਨ ’ਤੇ 15 ਗੋਲਡ ਤਮਗੇ, ਦੂਸਰੇ ਸਥਾਨ ’ਤੇ 25 ਚਾਂਦੀ ਦੇ ਤਮਗੇ ਅਤੇ ਤੀਸਰੇ ਸਥਾਨ ’ਤੇ 55 ਕਾਂਸੇ ਦੇ ਤਮਗੇ ਹਾਂਸਲ ਕਰਦਿਆਂ ਸਕੂਲ ਤੇ ਮਾਤਾ ਪਿਤਾ ਦਾ ਨਾਮ ਰੌਸ਼ਨ ਕੀਤਾ। ਇਸ ਮੌਕੇ ਸਕੂਲ ਚੇਅਰਪਰਸਨ ਡਾ. ਸਤਿੰਦਰਜੀਤ ਕੌਰ ਨਿੱਝਰ, ਵਾਈਸ ਪ੍ਰਿੰਸੀਪਲ ਸੰਜੁਕਤਾ ਮਜੂਮਦਾਰ ਤੇ ਮੁੱਖ ਅਧਿਆਪਕਾ ਅਨੁਪੁਮਾਂ ਪੁਰੀ ਨੇ ਸਾਰੇ ਵਿਦਿਆਰਥੀਆਂ ਨੂੰ ਵਧਾਈ ਦਿੱਤੀ ਤੇ ਹੋਰ ਖੇਡਾਂ ’ਚ ਵੀ ਵੱਧ ਚਡ਼੍ਹ ਕੇ ਹਿੱਸਾ ਲੈਣ ਲਈ ਪ੍ਰੇਰਿਆ।
ਬੇਸਹਾਰਾ ਬਜ਼ੁਰਗ ਮਾਤਾ ਦਾ ਮਕਾਨ ਬਣਾਉਣ ਲਈ ਰੱਖਿਆ ਨੀਂਹ ਪੱਥਰ
NEXT STORY