ਗੁਰਦਾਸਪੁਰ (ਵਿਨੋਦ) : ਜ਼ਿਲ੍ਹਾ ਪੁਲਸ ਗੁਰਦਾਸਪੁਰ ’ਚ ਕੁੱਝ ਪਿੰਡਾਂ ਤੇ ਗੁਰਦਾਸਪੁਰ ਸ਼ਹਿਰ ਦੇ ਕੁਝ ਮੁਹੱਲਿਆਂ ’ਚ ਸਵੇਰੇ ਸੂਰਜ ਨਿਕਲਦੇ ਹੀ ਸ਼ਰਾਬ ਦਾ ਨਾਜਾਇਜ਼ ਕਾਰੋਬਾਰ ਸ਼ੁਰੂ ਹੋ ਜਾਂਦਾ ਹੈ ਪਰ ਹੈਰਾਨੀ ਦੀ ਗੱਲ ਇਹ ਹੈ ਕਿ ਪੁਲਸ ਅਤੇ ਸਬੰਧਿਤ ਵਿਭਾਗ ਸਭ ਕੁੱਝ ਜਾਣਦੇ ਹੋਏ ਵੀ ਚੁੱਪ ਧਾਰੀ ਬੈਠਾ ਹੈ। ਇਸ ਸਬੰਧੀ ਇਕੱਠੀ ਕੀਤੀ ਗਈ ਜਾਣਕਾਰੀ ਅਨੁਸਾਰ ਸਵੇਰੇ ਸੂਰਜ ਨਿਕਲਣ ਤੋਂ ਪਹਿਲਾਂ ਹੀ ਇਨ੍ਹਾਂ ਮੁਹੱਲਿਆਂ ਤੇ ਪਿੰਡਾਂ ’ਚ ਸ਼ਰਾਬ ਦਾ ਲੱਖਾਂ ਦਾ ਨਾਜਾਇਜ਼ ਕਾਰੋਬਾਰ ਹੋ ਜਾਂਦਾ ਹੈ, ਜਿਸ ਦਾ ਸਿੱਧਾ ਅਸਰ ਸਰਕਾਰ ਦੇ ਮਾਲੀਆ ’ਤੇ ਵੀ ਪੈਂਦਾ ਹੈ ਅਤੇ ਲੋਕਾਂ ਦੀ ਸਿਹਤ ’ਤੇ ਵੀ।
ਗੁਰਦਾਸਪੁਰ ਸ਼ਹਿਰ ’ਚ ਤਾਂ ਇਕ-ਦੋ ਮੁਹੱਲੇ ਇਸ ਕੰਮ ਲਈ ਮਸ਼ਹੂਰ ਹਨ, ਜਿੱਥੇ ਸਵੇਰੇ ਦਿਨ ਨਿਕਲਣ ਤੋਂ ਪਹਿਲਾਂ ਅਤੇ ਰਾਤ 11-12 ਵਜੇ ਤੱਕ ਹਰ ਬ੍ਰਾਂਡ ਦੀ ਸ਼ਰਾਬ ਆਸਾਨੀ ਨਾਲ ਮਿਲ ਜਾਂਦੀ ਹੈ। ਲੋਕ ਆਪਣੇ ਘਰਾਂ ਵਿਚ ਸ਼ਰਾਬ ਵੇਚਦੇ ਹਨ ਅਤੇ ਨੌਜਵਾਨ ਤੇ ਲੋਕ ਇਨ੍ਹਾਂ ਮੁਹੱਲਿਆਂ ਤੋਂ ਸ਼ਰਾਬ ਲੈ ਕੇ ਨਿਕਲਦੇ ਆਮ ਵੇਖੇ ਜਾਦੇ ਹਨ। ਸ਼ਰਾਬ ਦੀ ਕੁਆਲਿਟੀ ਕਿਵੇਂ ਹੁੰਦੀ ਹੈ ਅਤੇ ਇਸ ਦੀ ਤਾਂ ਜਾਣਕਾਰੀ ਨਹੀਂ ਮਿਲਦੀ ਪਰ ਕਿਹਾ ਜਾਂਦਾ ਹੈ ਕਿ ਹਰ ਤਰ੍ਹਾਂ ਦੀ ਬ੍ਰਾਂਡ ਅਤੇ ਦੇਸੀ ਸ਼ਰਾਬ ਇਨ੍ਹਾਂ ਮੁਹੱਲਿਆਂ ਵਿਚ ਆਸਾਨੀ ਨਾਲ ਮਿਲਦੀ ਹੈ।
ਇਹ ਖ਼ਬਰ ਵੀ ਪੜ੍ਹੋ - ਸਿੱਧੂ ਮੂਸੇਵਾਲਾ ਦੇ ਪਿਤਾ ਵਲੋਂ ਦੇਸ਼ ਛੱਡਣ ਦੇ ਦਿੱਤੇ ਅਲਟੀਮੇਟਮ ’ਤੇ ਮੁੱਖ ਮੰਤਰੀ ਭਗਵੰਤ ਮਾਨ ਦਾ ਵੱਡਾ ਬਿਆਨ
ਜ਼ਿਲ੍ਹਾ ਪੁਲਸ ਗੁਰਦਾਸਪੁਰ ਦੇ ਕਸਬਾ ਬਹਿਰਾਮਪੁਰ ਦੀ ਇਕ ਵਿਸ਼ੇਸ਼ ਬਸਤੀ, ਬਰਿਆਰ ਪਿੰਡ ਦੀ ਬਸਤੀ, ਪਨਿਆੜ, ਮੌਜਪੁਰ, ਡੀਡਾ, ਅਵਾਂਖਾ ਸਮੇਤ ਕੁਝ ਹੋਰ ਪਿੰਡ ਸ਼ਰਾਬ ਦੇ ਨਾਜਾਇਜ਼ ਕਾਰੋਬਾਰ ਲਈ ਮਸ਼ਹੂਰ ਹੈ। ਇਸ ਵਿਸ਼ੇਸ਼ ਬਸਤੀਆਂ ’ਚ ਸ਼ਰਾਬ ਬਿਨਾਂ ਕਿਸੇ ਰੁਕਾਵਟ ਦੇ ਵਿਕਦੀ ਹੈ। ਖੁਦ ਤਿਆਰ ਕੀਤੀ ਗਈ ਸ਼ਰਾਬ ਇਨ੍ਹਾਂ ਪਿੰਡਾਂ ’ਚ ਜਿੰਨੀ ਚਾਹੇ ਮਿਲ ਜਾਂਦੀ ਹੈ ਅਤੇ ਕਈ ਲੋਕ ਤਾਂ ਆਰਡਰ ਦੇ ਕੇ ਵੀ ਸ਼ਰਾਬ ਇਨ੍ਹਾਂ ਪਿੰਡਾਂ ਤੋਂ ਤਿਆਰ ਕਰਵਾ ਲੈਂਦੇ ਹਨ। ਪਹਿਲਾਂ ਪੰਜਾਬ ਦੀ ਸੀਮਾ ਦੇ ਨਾਲ ਲੱਗਦਾ ਹਿਮਾਚਲ ਪ੍ਰਦੇਸ਼ ਦਾ ਕਸਬਾ ਛੰਨੀ ਬੇਲੀ ਨਾਜਾਇਜ਼ ਸ਼ਰਾਬ ਦੇ ਨਿਰਮਾਣ ਲਈ ਪੂਰੇ ਦੇਸ਼ ’ਚ ਮਸ਼ਹੂਰ ਸੀ ਅਤੇ ਇਸ ਕਸਬੇ ਤੋਂ ਟੈਂਕਰ ਭਰ ਸ਼ਰਾਬ ਤੱਕ ਮਿਲ ਜਾਂਦੀ ਸੀ ਪਰ ਹੁਣ ਛੰਨੀ ਬੇਲੀ ਦੇ ਸ਼ਰਾਬ ਸਮੱਗਲਰਾਂ ਨੇ ਸ਼ਰਾਬ ਦੀ ਬਜਾਏ ਨਸ਼ੇ ਵਾਲੇ ਪਦਾਰਥਾਂ ਦੀ ਖਰੀਦ-ਫਰੋਖਤ ਦਾ ਧੰਦਾ ਅਪਣਾ ਲਿਆ ਹੈ। ਸਮੇਂ ਦੇ ਨਾਲ ਸ਼ਰਾਬ ਦੇ ਨਾਜਾਇਜ਼ ਕਾਰੋਬਾਰ ’ਤੇ ਮਰਦਾਂ ਦੀ ਬਜਾਏ ਔਰਤਾਂ ਦਾ ਕਬਜ਼ਾ ਹੋ ਗਿਆ ਹੈ। ਇਸ ਵਿਸ਼ੇਸ਼ ਪਿੰਡਾਂ ਦੀਆਂ ਬਸਤੀਆਂ ਵਿਚ ਰਹਿਣ ਵਾਲੀਆਂ ਔਰਤਾਂ ਸ਼ਰਾਬ ਨੂੰ ਇਕ ਸਥਾਨ ਤੋਂ ਦੂਜੇ ਸਥਾਨ ’ਤੇ ਪਹੁੰਚਣ ਵਿਚ ਵਿਸ਼ੇਸ਼ ਭੂਮਿਕਾ ਨਿਭਾਅ ਰਹੀਆਂ ਹਨ। ਇੱਥੋਂ ਤੱਕ ਕਿ ਹੁਣ ਕਾਰ ਆਦਿ ਦਾ ਪ੍ਰਯੋਗ ਕਰਕੇ ਸ਼ਰਾਬ ਨੂੰ ਇਕ ਸਥਾਨ ਤੋਂ ਦੂਜੇ ਸਥਾਨ ’ਤੇ ਸਪਲਾਈ ਕੀਤਾ ਜਾਂਦਾ ਹੈ।
ਕੀ ਕਹਿਣੈ ਜ਼ਿਲ੍ਹਾ ਪੁਲਸ ਮੁਖੀ ਦਾ
ਇਸ ਸਬੰਧੀ ਜ਼ਿਲਾ ਪੁਲਸ ਮੁਖੀ ਗੁਰਦਾਸਪੁਰ ਦੀਪਕ ਹਿਲੋਰੀ ਦਾ ਕਹਿਣਾ ਹੈ ਕਿ ਜ਼ਿਲਾ ਪੁਲਸ ਸ਼ਰਾਬ ਦਾ ਨਾਜਾਇਜ਼ ਧੰਦਾ ਜੜ੍ਹ ਤੋਂ ਖਤਮ ਕਰੇਗੀ। ਇਸ ਨਾਜਾਇਜ਼ ਧੰਦੇ ’ਤੇ ਰੋਕ ਲਾਉਣ ਦੇ ਲਈ ਪੁਲਸ ਨੂੰ ਜਨ ਸਹਿਯੋਗ ਦੀ ਵੀ ਜ਼ਰੂਰਤ ਹੈ। ਲੋਕਾਂ ਨੂੰ ਚਾਹੀਦਾ ਹੈ ਕਿ ਉਹ ਸ਼ਰਾਬ ਸਮੇਤ ਨਸ਼ੇ ਦੇ ਕਾਰੋਬਾਰ ਨੂੰ ਬੰਦ ਕਰਵਾਉਣ ਲਈ ਪੁਲਸ ਨੂੰ ਸਹਿਯੋਗ ਕਰਨ ਅਤੇ ਸੂਚਿਤ ਕਰਨ। ਦੀਪਕ ਹਿਲੋਰੀਅਨੁਸਾਰ ਲੋਕ ਮਾਮੂਲੀ ਆਮਦਨ ਦੇ ਲਈ ਲੋਕਾਂ ਦੇ ਜੀਵਨ ਨਾਲ ਖਿਲਵਾੜ ਕਰਦੇ ਹਨ। ਜਦ ਕੋਈ ਸ਼ਰਾਬ ਜਾਂ ਹੋਰ ਨਸ਼ਿਆਂ ਸਬੰਧੀ ਪੁਲਸ ਨੂੰ ਜਾਣਕਾਰੀ ਦੇਵੇਗਾ ਤਾਂ ਉਸ ਦੀ ਪਛਾਣ ਗੁਪਤ ਰੱਖੀ ਜਾਵੇਗੀ ਅਤੇ ਕਾਰਵਾਈ ਵੀ ਜ਼ਰੂਰ ਹੋਵੇਗੀ। ਇਸ ਸਬੰਧੀ ਸਾਰਿਆਂ ਪੁਲਸ ਸਟੇਸ਼ਨਾਂ ਨੂੰ ਨਸ਼ਿਆਂ ਦੇ ਨਾਜਾਇਜ਼ ਕਾਰੋਬਾਰ ਨੂੰ ਜੜ੍ਹ ਤੋਂ ਖਤਮ ਕਰਨ ਦਾ ਆਦੇਸ਼ ਦਿੱਤਾ ਜਾ ਚੁੱਕਾ ਹੈ।
CM ਮਾਨ ਨੇ ਅਨਾਜ ਮੰਡੀਆਂ ਦਾ ਕੀਤਾ ਦੌਰਾ, ਪ੍ਰਤਾਪ ਬਾਜਵਾ ਨੂੰ ਲੈ ਕੇ ਕਹੀਆਂ ਇਹ ਗੱਲਾਂ
NEXT STORY