ਗੁਰਦਾਸਪੁਰ (ਹਰਮਨ) : ਬੇਸ਼ੱਕ ਰਵਾਇਤੀ ਫ਼ਸਲਾਂ ਦੀ ਖੇਤੀ ਘਾਟੇ ਦਾ ਸੌਦਾ ਬਣਦੀ ਜਾ ਰਹੀ ਹੈ ਪਰ ਜਿਹੜੇ ਕਿਸਾਨ ਆਪਣੀ ਸੂਝ-ਬੂਝ ਅਤੇ ਤਜਰਬੇ ਨਾਲ ਵੱਖ-ਵੱਖ ਤਰ੍ਹਾਂ ਦੇ ਸਹਾਇਕ ਧੰਦੇ ਅਤੇ ਨਵੀਆਂ ਤਕਨੀਕਾਂ ਅਪਣਾ ਕੇ ਖੇਤੀ ਕਰ ਰਹੇ ਹਨ, ਉਹ ਨਾ ਸਿਰਫ਼ ਖ਼ੁਦ ਲਈ ਚੰਗੀ ਆਮਦਨ ਪੈਦਾ ਕਰ ਰਹੇ ਹਨ, ਸਗੋਂ ਕਈ ਹੋਰ ਕਿਸਾਨਾਂ ਦੀ ਆਮਦਨ ਦੁੱਗਣੀ ਕਰਨ ਦਾ ਜ਼ਰੀਆ ਵੀ ਬਣ ਰਹੇ ਹਨ। ਇਸੇ ਤਹਿਤ ਗੁਰਦਾਸਪੁਰ ਨੇੜਲੇ ਪਿੰਡ ਹਯਾਤ ਨਗਰ ਵਿਖੇ ਪਿਛਲੇ ਕਈ ਦਹਾਕਿਆਂ ਤੋਂ ਬੀਜ ਉਤਪਾਦਨ ਦਾ ਕੰਮ ਕਰ ਰਿਹਾ ਬਹਿਲ ਪਰਿਵਾਰ ਨਾ ਸਿਰਫ਼ ਖ਼ੁਦ ਮੋਟੀ ਕਮਾਈ ਕਰ ਰਿਹਾ ਹੈ, ਸਗੋਂ ਇਸ ਕਿਸਾਨ ਵੱਲੋਂ ਹੋਰ ਵੀ ਅਨੇਕਾਂ ਕਿਸਾਨਾਂ ਕੋਲੋਂ ਬੀਜ ਉਤਪਾਦਨ ਲਈ ਫ਼ਸਲਾਂ ਦੀ ਕਾਸ਼ਤ ਕਰਵਾ ਕੇ ਉਨ੍ਹਾਂ ਦਾ ਆਮਦਨ ’ਚ ਚੋਖਾ ਵਾਧਾ ਕੀਤਾ ਜਾ ਰਿਹਾ ਹੈ।
ਇਹ ਵੀ ਪੜ੍ਹੋ : ਕਿਸਾਨਾਂ ਲਈ ਵੱਡੀ ਖ਼ਬਰ: ਪੰਜਾਬ ਸਰਕਾਰ ਨੇ ਟਰੈਕਟਰਾਂ ਦੀ ਰਜਿਸਟ੍ਰੇਸ਼ਨ ਸਬੰਧੀ ਲਿਆ ਅਹਿਮ ਫ਼ੈਸਲਾ
ਮੂਲੀ ਦੇ ਬੀਜ ਦਾ ਪਹਿਲਾ ਫਾਰਮ
ਹਯਾਤ ਨਗਰ ਵਿਖੇ ਬੀਜ ਉਤਪਾਦਨ ਕਰ ਰਹੇ ਕੇਸ਼ਵ ਬਹਿਲ ਨੇ ਦੱਸਿਆ ਕਿ ਉਨ੍ਹਾਂ ਦੇ ਪਿਤਾ ਨੇ ਅਾਜ਼ਾਦੀ ਤੋਂ ਪਹਿਲਾਂ 1940 ’ਚ ਪੰਜਾਬ ਵਿਚ ਸਭ ਤੋਂ ਪਹਿਲਾਂ ਹਯਾਤ ਨਗਰ ਵਿਖੇ ਮੂਲੀ ਦੇ ਬੀਜ ਦੇ ਉਤਪਾਦਨ ਦਾ ਕੰਮ ਸ਼ੁਰੂ ਕੀਤਾ ਸੀ ਪਰ ਉਸ ਮੌਕੇ ਨਾ ਤਾਂ ਇੰਨੇ ਸਾਧਨ ਮੌਜੂਦ ਸਨ ਅਤੇ ਨਾ ਹੀ ਖਾਦਾਂ ਦਵਾਈਆਂ ਉਪਲੱਬਧ ਸਨ। ਇਸ ਕਰਕੇ ਉਸ ਮੌਕੇ ਇਸ ਸਹਾਇਕ ਧੰਦੇ ਤੋਂ ਜ਼ਿਆਦਾ ਲਾਭ ਨਹੀਂ ਹੁੰਦਾ ਸੀ ਪਰ ਹੌਲੀ-ਹੌਲੀ ਜਦੋਂ ਖੇਤੀਬਾੜੀ ਸਾਇੰਸ ਨੇ ਤਰੱਕੀ ਕੀਤੀ ਤਾਂ ਉਨ੍ਹਾਂ ਨੇ ਬੀਜ ਉਤਪਾਦਨ ਦੇ ਕੰਮ ’ਚ ਵੀ ਸੁਧਾਰ ਲਿਆਂਦਾ ਅਤੇ ਅੱਜ ਉਹ ਕਰੀਬ 150 ਏਕੜ ਰਕਬੇ ’ਚ ਮੂਲੀ ਦੇ ਬੀਜ ਦਾ ਉਤਪਾਦਨ ਕਰ ਰਹੇ ਹਨ।
ਇਹ ਵੀ ਪੜ੍ਹੋ : ਇਕ ਛੋਟੀ ਜਿਹੀ ਗ਼ਲਤੀ ਨਾਲ ਫੜੀ ਗਈ 8.49 ਕਰੋੜ ਦੀ ਲੁੱਟ ਨੂੰ ਅੰਜਾਮ ਦੇਣ ਵਾਲੀ ‘ਡਾਕੂ ਹਸੀਨਾ
ਦੁੱਗਣੀ ਹੋ ਜਾਂਦੀ ਹੈ ਆਮਦਨ
ਕੇਸ਼ਵ ਬਹਿਲ ਨੇ ਦੱਸਿਆ ਕਿ ਬੀਜ ਉਤਪਾਦਨ ਦਾ ਕੰਮ ਬੇਹੱਦ ਲਾਹੇਵੰਦ ਹੈ, ਇਸ ਕੰਮ ’ਚ ਥੋੜ੍ਹਾ ਸਾਵਧਾਨ ਰਹਿਣ ਦੀ ਲੋੜ ਹੈ ਅਤੇ ਜੇਕਰ ਕਿਸਾਨ ਫ਼ਸਲ ਦਾ ਚੰਗੀ ਤਰ੍ਹਾਂ ਧਿਆਨ ਰੱਖ ਕੇ ਇਸਦੀ ਕਾਸ਼ਤ ਕਰਨ ਤਾਂ ਬਹੁਤ ਅਾਸਾਨੀ ਨਾਲ ਆਮਦਨ ’ਚ ਦੁੱਗਣਾ ਵਾਧਾ ਕੀਤਾ ਜਾ ਸਕਦਾ ਹੈ। ਉਨ੍ਹਾਂ ਦੱਸਿਆ ਕਿ ਉਹ ਕਰੀਬ 100 ਏਕੜ ’ਚ ਹੋਰ ਕਿਸਾਨਾਂ ਨਾਲ ਕੰਟਰੈਕਟ ਕਰਕੇ ਬੀਜ ਉਤਪਾਦਨ ਦਾ ਕੰਮ ਕਰਵਾਉਂਦੇ ਹਨ, ਜਿਸ ਤਹਿਤ ਉਨ੍ਹਾਂ ਕਿਸਾਨਾਂ ਨੂੰ ਵੀ ਦੁੱਗਣੇ ਤੋਂ ਜ਼ਿਆਦਾ ਲਾਭ ਹੁੰਦਾ ਹੈ। ਇਸਦੇ ਨਾਲ ਹੀ ਉਹ ਗੋਭੀ ਦੇ ਬੀਜ ਉਤਪਾਦਨ ਦਾ ਕੰਮ ਵੀ ਕਰਦੇ ਹਨ ਅਤੇ ਇਸ ਕੰਮ ’ਚ ਵੀ ਕਾਫੀ ਲਾਭ ਹੈ।
ਇਹ ਵੀ ਪੜ੍ਹੋ : ਪੰਜਾਬ ’ਚ ਝੋਨੇ ਦੀ ਬਿਜਾਈ ਦੌਰਾਨ ਬਿਜਲੀ ਦੀ ਮੰਗ 14100 ਮੈਗਾਵਾਟ ਦਾ ਅੰਕੜਾ ਟੱਪੀ
ਕਿਵੇਂ ਹੁੰਦਾ ਹੈ ਮੰਡੀਕਰਨ?
ਕੇਸ਼ਵ ਬਹਿਲ ਨੇ ਦੱਸਿਆ ਕਿ ਉਹ ਖ਼ੁਦ ਆਪਣੀ ਰਜਿਸਟਰ ਸੰਸਥਾ ਰਾਹੀਂ ਆਪਣੇ ਹੀ ਬਰਾਂਡ ਹੇਠ ਬੀਜ ਦੀ ਵਿਕਰੀ ਕਰ ਰਹੇ ਹਨ ਅਤੇ ਨਾਲ ਹੀ ਉਹ ਕਈ ਵੱਡੀਆਂ ਕੰਪਨੀਆਂ ਲਈ ਵੀ ਬੀਜ ਤਿਆਰ ਕਰਦੇ ਹਨ। ਉਨ੍ਹਾਂ ਦੱਸਿਆ ਕਿ ਜਦੋਂ ਉਹ ਇਕ ਕਿਸਾਨ ਹੋਣ ਦੇ ਨਾਂ ’ਤੇ ਬੀਜ ਉਤਪਾਦਨ ਕਰਕੇ ਬੀਜ ਦੀ ਵਿਕਰੀ ਕਰਦੇ ਹਨ ਤਾਂ ਇਸਦਾ ਫ਼ਾਇਦਾ ਹੋਰ ਕਿਸਾਨਾਂ ਨੂੰ ਵੀ ਹੁੰਦਾ ਹੈ ਕਿਉਂਕਿ ਉਹ ਬਹੁਤ ਘੱਟ ਅਤੇ ਵਾਜਿਬ ਰੇਟ ’ਤੇ ਬੀਜ ਵੇਚਦੇ ਹਨ। ਜਦੋਂ ਕਿ ਉਸੇ ਕਿਸਮ ਦਾ ਬੀਜ ਹੋਰ ਕੰਪਨੀਆਂ ਵੱਲੋਂ ਬਹੁਤ ਜ਼ਿਆਦਾ ਰੇਟ ’ਤੇ ਵੇਚਿਆ ਜਾਂਦਾ ਹੈ। ਇਸ ਲਈ ਕਿਸਾਨਾਂ ਨੂੰ ਉਨ੍ਹਾਂ ਕੋਲੋਂ ਬੀਜ ਲੈ ਕੇ ਕਾਫ਼ੀ ਫ਼ਾਇਦਾ ਮਿਲਦਾ ਹੈ।
ਕਿਸਾਨਾਂ ਦੀ ਆਮਦਨ ’ਚ ਦੁੱਗਣੇ ਵਾਧੇ ਵਾਲਾ ਕਾਰੋਬਾਰ ਹੈ ਬੀਜ ਉਤਪਾਦਨ
NEXT STORY