ਦੀਨਾਨਗਰ (ਹਰਜਿੰਦਰ ਸਿੰਘ ਗੋਰਾਇਆ) : ਬਹਿਰਾਮਪੁਰ ਤੋਂ ਗੁਰਦਾਸਪੁਰ ਰੋਡ 'ਤੇ ਪਿੰਡ ਪਸਿਆਲ ਦੇ ਨੇੜੇ ਇਕ ਕਾਰ ਚਾਲਕ ਨੂੰ ਅਚਾਨਕ ਨੀਂਦ ਦਾ ਝੋਕਾ ਵੱਜਣ ਕਾਰਨ ਕਾਰ ਸੜਕ ਕਿਨਾਰੇ ਲੱਗੇ ਸਫੈਦੇ ਦੇ ਦਰੱਖਤ ਵਿਚ ਜਾ ਵੱਜੀ। ਇਸ ਹਾਦਸੇ ਵਿਚ ਪਤੀ-ਪਤਨੀ ਜ਼ਖ਼ਮੀ ਹੋ ਗਏ। ਜਾਣਕਾਰੀ ਅਨੁਸਾਰ ਰਿਟਾਇਰਡ ਬਿਜਲੀ ਬੋਰਡ ਕਰਮਚਾਰੀ ਪਿੰਡ ਜੋਗਰ ਦੇ ਰਹਿਣ ਵਾਲੇ ਚੰਨਣ ਸਿੰਘ ਅਤੇ ਉਨ੍ਹਾਂ ਦੀ ਪਤਨੀ ਆਪਣੀ ਕਾਰ ਵਿਚ ਗੁਰਦਾਸਪੁਰ ਜਾ ਰਹੇ ਸਨ।
ਇਸ ਦੌਰਾਨ ਜਦੋਂ ਉਹ ਪਸਿਆਲ ਦੇ ਨਜ਼ਦੀਕ ਪਹੁੰਚੇ ਤਾਂ ਕਾਰ ਚਾਲਕ ਨੂੰ ਅਚਾਨਕ ਨੀਂਦ ਤਾਂ ਝੋਕਾ ਆ ਗਿਆ ਜਿਸ ਕਾਰਣ ਕਾਰ ਦਾ ਸੰਤੁਲਨ ਵਿਗੜ ਗਿਆ ਅਤੇ ਕਾਰ ਝੋਨੇ ਦੇ ਖੇਤ 'ਚ ਵੜ ਕੇ ਸਫੈਦੇ ਨਾਲ ਜਾ ਵੱਜ। ਇਸ ਹਾਦਸੇ ਦੌਰਾਨ ਉਨ੍ਹਾਂ ਨੂੰ ਕਾਫੀ ਸੱਟਾਂ ਲੱਗੀਆਂ। ਸੜਕ 'ਤੇ ਆਉਣ ਜਾਣ ਵਾਲੇ ਰਾਹੀਗਰਾਂ ਨੇ ਉਨ੍ਹਾਂ ਨੂੰ ਸਿਵਲ ਹਸਪਤਾਲ ਬਹਿਰਾਮਪੁਰ ਪਹੁੰਚਾਇਆ ਜਿੱਥੇ ਡਾਕਟਰਾਂ ਵੱਲੋਂ ਉਨ੍ਹਾਂ ਦਾ ਇਲਾਜ ਕੀਤਾ ਜਾ ਰਿਹਾ ਹੈ।
ਪੰਜਾਬ ਪੁਲਸ ਨੇ ਅਮਰਨਾਥ ਯਾਤਰਾ ਦੇ ਮੱਦੇਨਜ਼ਰ ਪਠਾਨਕੋਟ ਤੇ ਸਰਹੱਦੀ ਖੇਤਰਾਂ 'ਚ ਵਧਾਈ ਸੁਰੱਖਿਆ
NEXT STORY