ਪੁਣੇ, (ਭਾਸ਼ਾ)- ਪੁਣੇ ਸ਼ਹਿਰ ’ਚ ਨਸ਼ੇ ਵਿਚ ਧੁੱਤ ਇਕ ਵਿਅਕਤੀ ਨੇ ਕਥਿਤ ਤੌਰ ’ਤੇ 2 ਮਹਿਲਾ ਪੁਲਸ ਮੁਲਾਜ਼ਮਾਂ ਨੂੰ ਜ਼ਿੰਦਾ ਸਾੜਨ ਦੀ ਕੋਸ਼ਿਸ਼ ਕੀਤੀ। ਪੁਲਸ ਨੇ ਸ਼ਨੀਵਾਰ ਇਹ ਜਾਣਕਾਰੀ ਦਿੱਤੀ।
ਇਕ ਅਧਿਕਾਰੀ ਨੇ ਦੱਸਿਆ ਕਿ ਪੁਲਸ ਨੇ ਮੁਲਜ਼ਮ ਸੰਜੇ ਫਕੀਰ ਸਾਲਵੇ ਨੂੰ ਸ਼ੁੱਕਰਵਾਰ ਸ਼ਾਮ ਵਿਸ਼ਰਾਮਬਾਗ ਪੁਲਸ ਸਟੇਸ਼ਨ ਕੋਲੋਂ ਗ੍ਰਿਫਤਾਰ ਕੀਤਾ।
ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਸਹਾਇਕ ਥਾਣੇਦਾਰ ਸ਼ੈਲਜਾ ਨੇ ਕਿਹਾ ਕਿ ਅਸੀਂ ਸ਼ਰਾਬੀ ਡਰਾਈਵਰਾਂ ਖਿਲਾਫ ਕਾਰਵਾਈ ਕਰ ਰਹੇ ਸੀ। ਮੁਲਜ਼ਮ ਉਨ੍ਹਾਂ ’ਚੋਂ ਇਕ ਸੀ। ਅਸੀਂ ਉਸ ਨੂੰ ਸਹਿਯੋਗ ਦੀ ਬੇਨਤੀ ਕੀਤੀ, ਪਰ ਉਹ ਬਹਿਸ ਕਰਨ ਲੱਗਾ।
ਉਹ ਅਚਾਨਕ ਪੈਟਰੋਲ ਦੀ ਭਰੀ ਬੋਤਲ ਲੈ ਆਇਆ। ਉਸ ਨੇ ਮੇਰੇ ਤੇ ਇਕ ਸਾਥੀ ਮਹਿਲਾ ਕਾਂਸਟੇਬਲ ’ਤੇ ਪੈਟਰੋਲ ਛਿੜਕ ਦਿੱਤਾ। ਮੁਲਜ਼ਮ ਨੇ ਆਪਣੀ ਜੇਬ ’ਚੋਂ ਇਕ ਲਾਈਟਰ ਕੱਢਿਆ ਤੇ ਅੱਗ ਲਾਉਣ ਦੀ ਕੋਸ਼ਿਸ ਕੀਤੀ ਪਰ ਹੋਰਨਾਂ ਪੁਲਸ ਮੁਲਾਜ਼ਮਾਂ ਨੇ ਉਸ ਨੂੰ ਰੋਕ ਲਿਆ।
ਕੋਚਿੰਗ ਸੈਂਟਰ ’ਚ ਵਿਦਿਆਰਥੀ ਨੇ ਚਾਕੂ ਮਾਰ ਕੇ ਕੀਤਾ ਅਧਿਆਪਕ ਦਾ ਕਤਲ
NEXT STORY