ਫ਼ਰੀਦਕੋਟ (ਰਾਜਨ)- ਲਾਗਲੇ ਪਿੰਡ ਪੱਖੀ ਕਲਾਂ ਨਿਵਾਸੀ ਤਿੰਨ ਨੌਜਵਾਨਾਂ ਤੋਂ ਪੋਲੈਂਡ ਭੇਜਣ ਦੇ ਨਾਂ ’ਤੇ 4 ਲੱਖ ਤੋਂ ਵਧੇਰੇ ਦੀ ਠੱਗੀ ਮਾਰਨ ਦਾ ਮਾਮਲਾ ਸਾਹਮਣੇ ਆਇਆ ਹੈ। ਇਸ ’ਤੇ ਸਥਾਨਕ ਥਾਣਾ ਸਦਰ ਵਿਖੇ ਲੁਧਿਆਣਾ ਨਿਵਾਸੀ ਇਕ ਵਿਅਕਤੀ ’ਤੇ ਮੁਕੱਦਮਾ ਦਰਜ ਕਰ ਲਿਆ ਗਿਆ ਹੈ।
ਸ਼ਿਕਾਇਤਕਰਤਾ ਸੁਖਜੀਤ ਸਿੰਘ, ਤੀਰਥ ਰਾਮ ਅਤੇ ਇੰਦਰਜੀਤ ਸਿੰਘ ਵਾਸੀ ਪੱਖੀ ਕਲਾਂ ਨੇ ਜ਼ਿਲ੍ਹੇ ਦੇ ਸੀਨੀਅਰ ਪੁਲਸ ਕਪਤਾਨ ਨੂੰ ਸ਼ਿਕਾਇਤ ਕੀਤੀ ਸੀ ਕਿ ਇਕਬਾਲ ਸਿੰਘ ਵਾਸੀ ਲੁਧਿਆਣਾ ਨੇ ਇਨ੍ਹਾਂ ਨੂੰ ਪੋਲੈਂਡ ਭੇਜਣ ਲਈ ਕ੍ਰਮਵਾਰ 2,55,700, 1,70,000 ਅਤੇ 2,45,500 ਰੁਪਏ ਲੈ ਲਏ ਪ੍ਰੰਤੂ ਉਨ੍ਹਾਂ ਨੂੰ ਵਿਦੇਸ਼ ਨਹੀਂ ਭੇਜਿਆ।
ਇਹ ਵੀ ਪੜ੍ਹੋ- ਨਿੱਤ ਦੇ ਕਲੇਸ਼ ਤੋਂ ਤੰਗ ਆ ਕੇ ਔਰਤ ਨੇ ਚੁੱਕਿਆ ਖ਼ੌਫ਼ਨਾਕ ਕਦਮ, ਨਹਿਰ 'ਚ ਮਾਰ'ਤੀ ਛਾਲ
ਸੀਨੀਅਰ ਪੁਲਸ ਕਪਤਾਨ ਵਲੋਂ ਇਸ ਸ਼ਿਕਾਇਤ ’ਤੇ ਕੀਤੀ ਗਈ ਕਾਰਵਾਈ ਉਪ੍ਰੰਤ ਲੁਧਿਆਣਾ ਨਿਵਾਸੀ ਇਕਬਾਲ ਸਿੰਘ ਪੁੱਤਰ ਕੇਵਲ ਸਿੰਘ ’ਤੇ ਮੁਕੱਦਮਾ ਦਰਜ ਕਰ ਲਿਆ ਗਿਆ ਹੈ।
ਇਹ ਵੀ ਪੜ੍ਹੋ- ਬੱਸ ਨੇ ਦਰੜਿਆ ਸਕੂਟਰ ਸਵਾਰ, ਹੋਈ ਦਰਦਨਾਕ ਮੌਤ, ਸਕੂਟਰ ਦੇ ਉੱਡੇ ਪਰਖੱਚੇ
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e
ਬੱਸ ਨੇ ਦਰੜਿਆ ਸਕੂਟਰ ਸਵਾਰ, ਹੋਈ ਦਰਦਨਾਕ ਮੌਤ, ਸਕੂਟਰ ਦੇ ਉੱਡੇ ਪਰਖੱਚੇ
NEXT STORY