ਬਟਾਲਾ (ਸਾਹਿਲ) : ਅੱਜ ਇਕ ਨੌਜਵਾਨ ’ਤੇ ਦਾਤਰਾਂ ਨਾਲ ਵਿਅਕਤੀ ਵਲੋਂ ਹਮਲਾ ਕਰਕੇ ਗੰਭੀਰ ਜ਼ਖਮੀ ਕੀਤੇ ਜਾਣ ਦਾ ਮਾਮਲਾ ਸਾਹਮਣੇ ਆਇਆ ਹੈ। ਇਸ ਸਬੰਧੀ ਜੈਨਮ ਪੁੱਤਰ ਡੈਨੀਅਲ ਮਸੀਹ ਨੇ ਦੱਸਿਆ ਕਿ ਉਹ ਨਸ਼ੇ ਕਰਨ ਦਾ ਆਦੀ ਸੀ ਅਤੇ ਹੁਣ ਉਹ ਨਸ਼ੇ ਛੱਡਣ ਦੀ ਸਿਵਲ ਹਸਪਤਾਲ ਬਟਾਲਾ ਤੋਂ ਦਵਾਈ ਲੈ ਰਿਹਾ ਹੈ ਅਤੇ ਅੱਜ ਮੇਰੀ ਦਵਾਈ ਖਤਮ ਹੋ ਗਈ ਸੀ, ਜਿਸ ’ਤੇ ਮੈਂ ਆਪਣੇ ਇਕ ਸਾਥੀ ਕੋਲੋਂ ਦਵਾਈ ਲੈਣ ਲਈ ਗਿਆ।
ਜੈਨਮ ਨੇ ਦੱਸਿਆ ਕਿ ਉਸ ਨੇ ਮੇਰੇ ਨਾਲ ਝਗੜਨਾ ਸ਼ੁਰੂ ਕਰ ਦਿੱਤਾ ਅਤੇ ਦੇਖਦਿਆਂ ਹੀ ਦੇਖਦਿਆਂ ਮੇਰੇ ’ਤੇ ਦਾਤਰਾਂ ਨਾਲ ਹਮਲਾ ਕਰਦਿਆਂ ਮੈਨੂੰ ਗੰਭੀਰ ਜ਼ਖਮੀ ਕਰ ਦਿੱਤਾ। ਉਪਰੰਤ ਪਰਿਵਾਰਕ ਮੈਂਬਰਾਂ ਨੇ ਮੈਨੂੰ ਸਿਵਲ ਹਸਪਤਾਲ ਬਟਾਲਾ ਵਿਖੇ ਇਲਾਜ ਲਈ ਭਰਤੀ ਕਰਵਾਇਆ, ਜਿਥੋਂ ਡਾਕਟਰਾਂ ਨੇ ਉਕਤ ਜ਼ਖਮੀ ਨੂੰ ਅੰਮ੍ਰਿਤਸਰ ਲਈ ਰੈਫਰ ਕਰ ਦਿੱਤਾ ਹੈ।
ਵਾਈਲਡ ਲਾਈਫ਼ ਸੈਂਚੂਰੀ 'ਚ ਲੱਗੀ ਅੱਗ 'ਤੇ ਕਰੀਬ 12 ਘੰਟਿਆਂ ਮਗਰੋਂ ਅੱਗ 'ਤੇ ਪਾਇਆ ਗਿਆ ਕਾਬੂ
NEXT STORY