ਜਲੰਧਰ - ਗਰਮੀ ਦੇ ਮੌਸਮ ’ਚ ਕਈ ਤਰ੍ਹਾਂ ਦੀਆਂ ਪਰੇਸ਼ਾਨੀਆਂ ਹੁੰਦੀਆਂ ਹਨ। ਇਸ ਮੌਸਨ ’ਚ ਧੂੜ-ਪਸੀਨੇ ਅਤੇ ਗੰਦਗੀ ਦੇ ਕਾਰਨ ਚਮੜੀ ਨੂੰ ਕਈ ਤਰ੍ਹਾਂ ਦੀਆਂ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈਂਦਾ ਹੈ। ਇਨ੍ਹਾਂ ਸਾਰੀਆਂ ਸਮੱਸਿਆਵਾਂ ਨੂੰ ਦੂਰ ਕਰਨ ਲਈ ਐਲੋਵੇਰਾ ਦੀ ਵਰਤੋਂ ਕਰਨੀ ਚਾਹੀਦੀ ਹੈ। ਚਮੜੀ ਦੀਆਂ ਸਾਰੀਆਂ ਸਮੱਸਿਆਵਾਂ ਦੇ ਹੱਲ ਲਈ ਐਲੋਵੇਰਾ ਅਹਿਮ ਭੂਮਿਕਾ ਨਿਭਾਉਂਦਾ ਹੈ। ਇਹ ਚਮੜੀ ਨੂੰ ਪੋਸ਼ਣ ਦੇਣ ਦੇ ਨਾਲ-ਨਾਲ ਇਸ ਨੂੰ ਪਹਿਲਾਂ ਤੋਂ ਵਧੇਰੇ ਜਵਾਨ ਵੀ ਬਣਾਉਂਦਾ ਹੈ। ਐਲੋਵੇਰਾ ਦੀ ਸੁਹੱਪਣ ਦੇ ਨਿਖਾਰ ਲਈ ਹਰਬਲ ਕਾਸਮੈਟਿਕਸ ਜਿਵੇਂ ਐਲੋਵੇਰਾ ਜੈੱਲ, ਸੋਪ, ਸ਼ੈਂਪੂ ਆਦਿ ‘ਚ ਵੀ ਵਰਤੋਂ ਕੀਤੀ ਜਾਂਦੀ ਹੈ।
1. ਚਿਹਰੇ ਦੀ ਰੰਗਤ ਨਿਖਾਰੇ
ਐਲੋਵੇਰਾ ਦਾ ਰਸ ਚਮੜੀ ਦੇ ਅੰਦਰ ਤੱਕ ਸਮਾ ਕੇ ਇਸ ਦੀ ਰੰਗਤ ਨੂੰ ਨਿਖਾਰਦਾ ਹੈ। ਐਲੋਵੇਰਾ ਇਕ ਕੁਦਰਤੀ ਸਨਸਕ੍ਰੀਨ ਹੈ, ਜੋ ਗਰਮੀਆਂ ‘ਚ ਝੁਲਸੀ ਚਮੜੀ ਨੂੰ ਠੰਡਕ ਪ੍ਰਦਾਨ ਕਰਦਾ ਹੈ।
2. ਫਿਣਸੀਆਂ ਨੂੰ ਘਟਾਉਣ ਵਿਚ ਲਾਭਦਾਇਕ
ਕਈ ਵਾਰ ਫਿਣਸੀਆਂ ਹੋਣ ਕਾਰਨ ਚਿਹਰਾ ਪੂਰਾ ਖ਼ਰਾਬ ਹੋ ਜਾਂਦਾ ਹੈ। ਇਹ ਸਮੱਸਿਆ ਅੱਜ ਦੀ ਨੌਜਵਾਨ ਪੀੜ੍ਹੀ ਨੂੰ ਜ਼ਿਆਦਾ ਪ੍ਰੇਸ਼ਾਨ ਕਰਦੀ ਹੈ। ਕਵਾਂਰ (ਐਲੋਵੇਰਾ) ਜੈੱਲ ਨੂੰ ਨਿਯਮਿਤ ਰੂਪ ਨਾਲ ਲਗਾਉਣ ਨਾਲ ਤੁਹਾਡੇ ਚਿਹਰੇ ਫਿਣਸੀਆਂ ਠੀਕ ਹੋ ਜਾਣਗੀਆਂ।
3. ਵਾਲਾਂ ਲਈ ਫ਼ਾਇਦੇਮੰਦ
ਐਲੋਵੇਰਾ ਜੈੱਲ ਇਕ ਵਧੀਆ ਕੰਡੀਸ਼ਨਰ ਅਤੇ ਨਮੀਦਾਰ ਹੈ। ਇਸ ਦੀ ਨਿਯਮਤ ਵਰਤੋਂ ਕਰਨ ਨਾਲ ਤੁਹਾਡੇ ਵਾਲ ਸੰਗਣੇ ਅਤੇ ਨਰਮ ਹੋ ਜਾਣਗੇ। ਜਿਨ੍ਹਾਂ ਦੇ ਵਾਲਾਂ ਵਿੱਚ ਪੀਐੱਚ ਦੀ ਸਮੱਸਿਆ ਹੈ, ਉਹ ਇਸ ਨੂੰ ਸੰਤੁਲਿਤ ਕਰਨ ਲਈ ਇਸ ਦਾ ਇਸਤੇਮਾਲ ਕਰ ਸਕਦੇ ਹਨ। ਇਸ ਵਿੱਚ ਬਹੁਤ ਸਾਰੇ ਪੌਸ਼ਟਿਕ ਤੱਤ ਹੋਣ ਕਾਰਨ ਇਹ ਤੁਹਾਡੇ ਵਾਲ ਝੜਨ ਤੋਂ ਰੋਕਦਾ ਹੈ ਅਤੇ ਵਾਲਾਂ ਵਿੱਚ ਸਿਕਰੀ ਦੀ ਸਮੱਸਿਆ ਵੀ ਘੱਟ ਜਾਵੇਗੀ।
4. ਅੱਖਾਂ ਦਾ ਕਾਲਾਪਨ
ਗਰਮੀਆਂ ਵਿਚ ਐਲੋਵੇਰਾ ਦਾ ਇਸਤੇਮਾਲ ਕਰਨ ਨਾਲ ਕਾਲਾਪਨ ਦੂਰ ਹੁੰਦੀ ਹੈ। ਹਰ ਰੋਜ਼ ਐਲੋਵੇਰਾ ਜੈੱਲ ਨੂੰ ਅੱਖਾਂ ਦੇ ਹੇਠਾਂ ਲਗਾਇਆ ਜਾਵੇ ਤਾਂ ਅੱਖਾਂ ਦਾ ਕਾਲਾਪਨ ਦੂਰ ਹੁੰਦਾ ਹੈ।
5. ਚਮੜੀ ਨੂੰ ਮੁਲਾਇਮ ਬਣਾਵੇ
ਚਮੜੀ ਨੂੰ ਕਸਾਅਦਾਰ ਅਤੇ ਤੰਦਰੁਸਤ ਬਣਾਉਣ ਲਈ ਐਲੋਵੇਰਾ ਜੈੱਲ ਦੀ ਵਰਤੋਂ ਕਰਨੀ ਚਾਹੀਦੀ ਹੈ। ਐਲੋਵੇਰਾ ਜੈੱਲ 'ਚ ਵਿਟਾਮਿਨ-ਈ ਦਾ ਕੈਪਸੂਲ ਤੋੜ ਕੇ ਮਿਲਾ ਕੇ ਲਗਾਉਣ ਨਾਲ ਮਨਚਾਹੇ ਨਤੀਜੇ ਮਿਲਦੇ ਹਨ। ਇਸ ਨਾਲ ਚਮੜੀ ਮੁਲਾਇਮ ਹੋ ਜਾਂਦੀ ਹੈ। ਐਲੋਵੇਰਾ ਦੇ ਗੁੱਦੇ ਨੂੰ ਚਮੜੀ 'ਤੇ ਲਗਾਉਣ ਨਾਲ ਚਮੜੀ 'ਚ ਨਮੀ ਵਧਦੀ ਹੈ। ਇਸ ਤਰ੍ਹਾਂ ਚਮੜੀ ਦਾ ਲਚਕੀਲਾਪਨ ਵਧਣ ਨਾਲ ਉਹ ਹੋਰ ਵੀ ਖੂਬਸੂਰਤ ਲੱਗਦੀ ਹੈ।
6. ਚਮਕਦਾਰ ਚਮੜੀ
ਐਲੋਵੇਰਾ ਜੂਸ ਪੀਣ ਨਾਲ ਚਮੜੀ ਅੰਦਰੋਂ ਚਮਕਦਾਰ ਅਤੇ ਗੋਰੀ ਬਣਦੀ ਹੈ ਅਤੇ ਵਧਦੀ ਉਮਰ ਦੇ ਅਸਰ ਤੋਂ ਵੀ ਬਚੀ ਰਹਿੰਦੀ ਹੈ। ਸਾਧਾਰਨ ਚਮੜੀ 'ਚ ਨਿਖਾਰ ਲਿਆਉਣ ਲਈ 1 ਚਮਚ ਐਲੋਵੇਰਾ ਦੇ ਗੁੱਦੇ 'ਚ ਵੇਸਣ, ਦਹੀਂ ਅਤੇ ਸੰਤਰੇ ਦੇ ਛਿਲਕੇ ਦਾ ਪਾਊਡਰ ਮਿਲਾ ਸੰਘਣਾ ਲੇਪ ਬਣਾਓ। ਅੱਧੇ ਘੰਟੇ ਲਈ ਚਿਹਰੇ 'ਤੇ ਲਾਉਣ ਮਗਰੋਂ ਠੰਡੇ ਪਾਣੀ ਨਾਲ ਧੋਵੋ। ਹਫ਼ਤੇ 'ਚ 2 ਵਾਰ ਇਹ ਪੈਕ ਲਗਾਓ।
7. ਚਿਕਨਾਹਟ ਵਾਲੀ ਚਮੜੀ
ਚਿਕਨਾਹਟ ਵਾਲੀ ਚਮੜੀ ਹੋਣ ਦੀ ਸਥਿਤੀ 'ਚ ਐਲੋਵੇਰਾ ਦੀਆਂ ਪੱਤੀਆਂ ਨੂੰ ਥੋੜ੍ਹੀ ਦੇਰ ਉਬਾਲ ਲਵੋ ਤੇ ਪਾਣੀ 'ਚੋਂ ਕੱਢ ਕੇ ਠੰਡਾ ਹੋਣ ਦਿਓ। ਇਨ੍ਹਾਂ ਨੂੰ ਮਿਕਸਰ 'ਚ ਪਾ ਕੇ ਇਨ੍ਹਾਂ 'ਚ ਕੁਝ ਬੂੰਦਾਂ ਸ਼ਹਿਦ ਦੀਆਂ ਮਿਲਾ ਕੇ ਪੇਸਟ ਬਣਾ ਲਵੋ। ਇਸ ਪੈਕ ਨੂੰ 15 ਮਿੰਟ ਤੱਕ ਚਿਹਰੇ 'ਤੇ ਲਗਾਉਣ ਤੋਂ ਬਾਅਦ ਠੰਡੇ ਪਾਣੀ ਨਾਲ ਧੋ ਦਿਓ। ਇਸ ਪੈਕ ਨੂੰ ਹਫ਼ਤੇ 'ਚ ਦੋ ਵਾਰ ਲਗਾਓ।
ਗਰਮੀਆਂ 'ਚ 'ਕੱਚਾ ਅੰਬ' ਖਾਣ ਨਾਲ ਮਿਲਦੇ ਹਨ ਸਰੀਰ ਨੂੰ ਇਹ ਫਾਇਦੇ
NEXT STORY