ਸਪੋਰਟਸ ਡੈਸਕ- ਭਾਰਤ ਅਤੇ ਇੰਗਲੈਂਡ ਵਿਚਾਲੇ ਟੀ-20 ਵਿਸ਼ਵ ਕੱਪ ਦਾ ਸੈਮੀਫਾਈਨਲ 2 ਮੈਚ ਗੁਆਨਾ ਦੇ ਪ੍ਰੋਵਿਡੈਂਸ ਸਟੇਡੀਅਮ 'ਚ ਖੇਡਿਆ ਜਾ ਰਿਹਾ ਹੈ। ਇੰਗਲੈਂਡ ਨੇ ਟਾਸ ਜਿੱਤ ਕੇ ਪਹਿਲਾਂ ਗੇਂਦਬਾਜ਼ੀ ਕਰਨ ਦਾ ਫੈਸਲਾ ਕੀਤਾ। ਭਾਰਤ ਨੇ ਪਹਿਲਾਂ ਬੱਲੇਬਾਜ਼ੀ ਕਰਦੇ ਹੋਏ 8 ਓਵਰਾਂ 'ਚ 2 ਵਿਕਟਾਂ ਗੁਆ ਕੇ 65 ਦੌੜਾਂ ਬਣਾਈਆਂ ਸਨ ਕਿ ਉਸ ਸਮੇਂ ਮੀਂਹ ਪੈਣ ਲੱਗਾ। ਸਿੱਟੇ ਵਜੋਂ ਮੈਚ ਰੋਕਣਾ ਪਿਆ। ਮੈਚ ਰੁਕਣ ਸਮੇਂ ਤਕ ਰੋਹਿਤ ਸ਼ਰਮਾ 37 ਦੌੜਾਂ ਤੇ ਸੂਰਯਕੁਮਾਰ ਯਾਦਵ 13 ਦੌੜਾਂ ਬਣਾ ਖੇਡ ਰਹੇ ਸਨ। ਪਹਿਲਾਂ ਬੱਲੇਬਾਜ਼ੀ ਕਰਨ ਉਤਰੀ ਭਾਰਤੀ ਟੀਮ ਨੂੰ ਪਹਿਲਾ ਝਟਕਾ ਉਦੋਂ ਲੱਗਾ ਜਦੋਂ ਵਿਰਾਟ ਕੋਹਲੀ 9 ਦੌੜਾਂ ਬਣਾ ਕਲੀਨ ਬੋਲਡ ਹੋ ਕੇ ਆਊਟ ਹੋ ਗਿਆ। ਭਾਰਤੀ ਟੀਮ ਨੂੰ ਦੂਜਾ ਝਟਕਾ ਉਦੋਂ ਲੱਗਾ ਰਿਸ਼ਭ ਪੰਤ ਜਦੋਂ 4 ਦੌੜਾਂ ਬਣਾ ਆਊਟ ਹੋ ਗਿਆ। ਭਾਰਤ ਇਸ ਵਿਸ਼ਵ ਕੱਪ ਵਿੱਚ ਇੱਕ ਵੀ ਮੈਚ ਨਹੀਂ ਹਾਰਿਆ ਹੈ ਅਤੇ ਉਸ ਦਾ ਸਫ਼ਰ ਵੀ ਦਮਦਾਰ ਰਿਹਾ ਹੈ। ਇੰਗਲੈਂਡ ਦੀ ਗੱਲ ਕਰੀਏ ਤਾਂ ਇਸ ਦਾ ਸਫਰ ਰੋਲਰ ਕੋਸਟਰ ਰਾਈਡ ਰਿਹਾ ਹੈ। ਅੱਜ ਦੇ ਮੈਚ 'ਚ ਗਲਤੀ ਦੀ ਕੋਈ ਗੁੰਜਾਇਸ਼ ਨਹੀਂ ਹੋਵੇਗੀ ਕਿਉਂਕਿ ਹਾਰਨ ਵਾਲੀ ਟੀਮ ਦਾ ਸਫਰ ਖਤਮ ਹੋ ਜਾਵੇਗਾ ਜਦਕਿ ਜੇਤੂ ਟੀਮ ਦਾ ਸਾਹਮਣਾ ਖਿਤਾਬ ਲਈ ਦੱਖਣੀ ਅਫਰੀਕਾ ਨਾਲ ਹੋਵੇਗਾ, ਜੋ ਅਫਗਾਨਿਸਤਾਨ ਨੂੰ ਹਰਾ ਕੇ ਪਹਿਲੀ ਵਾਰ ਫਾਈਨਲ 'ਚ ਪਹੁੰਚੀ ਹੈ।
ਟੀਮਾਂ :
ਭਾਰਤ : ਰੋਹਿਤ ਸ਼ਰਮਾ (ਕਪਤਾਨ), ਵਿਰਾਟ ਕੋਹਲੀ, ਰਿਸ਼ਭ ਪੰਤ (ਵਿਕਟਕੀਪਰ), ਸੂਰਿਆਕੁਮਾਰ ਯਾਦਵ, ਸ਼ਿਵਮ ਦੂਬੇ, ਹਾਰਦਿਕ ਪੰਡਯਾ, ਰਵਿੰਦਰ ਜਡੇਜਾ, ਅਕਸ਼ਰ ਪਟੇਲ, ਕੁਲਦੀਪ ਯਾਦਵ, ਅਰਸ਼ਦੀਪ ਸਿੰਘ, ਜਸਪ੍ਰੀਤ ਬੁਮਰਾਹ
ਇੰਗਲੈਂਡ : ਫਿਲਿਪ ਸਾਲਟ, ਜੋਸ ਬਟਲਰ (ਵਿਕਟਕੀਪਰ/ਕਪਤਾਨ), ਜੌਨੀ ਬੇਅਰਸਟੋ, ਹੈਰੀ ਬਰੂਕ, ਮੋਇਨ ਅਲੀ, ਲਿਆਮ ਲਿਵਿੰਗਸਟੋਨ, ਸੈਮ ਕੁਰੇਨ, ਕ੍ਰਿਸ ਜੌਰਡਨ, ਜੋਫਰਾ ਆਰਚਰ, ਆਦਿਲ ਰਾਸ਼ਿਦ, ਰੀਸ ਟੋਪਲੇ
ਆਪਣੇ ਬਿਹਤਰੀਨ ਪ੍ਰਦਰਸ਼ਨ ਨਾਲ ਦੇਸ਼ ਨੂੰ ਤਮਗਾ ਦਿਵਾਉਣ ਹੈ ਟੀਚਾ : ਮੀਰਾਬਾਈ
NEXT STORY