ਰੋਮ (ਦਲਵੀਰ ਕੈਂਥ): ਇਟਲੀ ਵਿੱਚ ਇਨੀਂ ਦਿਨੀ ਭਾਰਤੀ ਭਾਈਚਾਰੇ ਖ਼ਾਸ ਕਰਕੇ ਪੰਜਾਬ ਤੇ ਹਰਿਆਣਾ ਦੇ ਇਟਲੀ ਵਿੱਚ ਜਨਮੇ ਬੱਚੇ ਪੜ੍ਹਾਈ ਵਿੱਚ ਮੱਲਾਂ ਮਾਰ ਰਹੇ ਹਨ। ਇਸ ਲੜੀ ਨੂੰ ਅੱਗੇ ਤੋਰਦਿਆਂ ਹਰਿਆਣਾ ਦੇ ਕਰਨਾਲ ਜ਼ਿਲ੍ਹੇ ਅੰਦਰ ਪੈਂਦੇ ਪਿੰਡ ਜੂੰਡਲਾਂ ਤੋਂ 1993 ਵਿੱਚ ਕੰਮ ਕਾਰ ਲਈ ਇਟਲੀ ਆਏ ਸਤੀਸ਼ ਕੁਮਾਰ ਅਤੇ ਸ਼੍ਰੀਮਤੀ ਸ਼ਸ਼ੀ ਬਾਲਾ ਦੀ ਧੀ ਅਲੀਸ਼ਾ ਕੁਮਾਰ ਨੇ ਪੜ੍ਹਾਈ ਵਿੱਚ ਅੱਵਲ ਦਰਜਾ ਪ੍ਰਾਪਤ ਕਰਕੇ ਮਾਣ ਵਧਾਇਆ ਹੈ।
ਇਹ ਪਰਿਵਾਰ ਇਟਲੀ ਦੀ ਲੰਬਾਰਦੀਆ ਸਟੇਟ ਅੰਦਰ ਪੈਂਦੇ ਜ਼ਿਲ੍ਹਾ ਲੋਧੀ ਦੇ ਸ਼ਹਿਰ ਉਸਾਝੋ ਵਿਖੇ ਰਹਿੰਦਾ ਹੈ। ਅਲੀਸ਼ਾ ਕੁਮਾਰ ਜਿਸਦਾ ਜਨਮ ਇਟਲੀ ਦਾ ਹੈ ਉਸਨੇ ਸਤੰਬਰ 2018 ਵਿੱਚ "ਉਨੀਵਰਸੀਤਾ ਕਾਤੋਲੀਕਾ ਦੈਲ ਸਾਕਰੋ ਕੂਓਰੇ" ਪਿਆਚੇਂਸਾ ਤੋਂ ਗਲੋਬਲ ਬਿਜਨਸ ਮੈਨੇਜਮੈਂਟ ਦੀ ਪੜ੍ਹਾਈ ਸ਼ੁਰੂ ਕੀਤੀ ਸੀ। ਬੀਤੀ 23 ਫਰਵਰੀ ਨੂੰ ਅਲੀਸ਼ਾ ਕੁਮਾਰ ਨੂੰ ਗਲੋਬਲ ਬਿਜਨਸ ਮੈਨੇਜਮੈਂਟ ਦੇ ਫਾਈਨਲ ਦੀ ਡਿਗਰੀ ਮਿਲੀ। ਜਿਸ ਵਿੱਚ ਉਸਨੇ 110 ਵਿੱਚੋਂ 110 + ਨੰਬਰ ਪ੍ਰਾਪਤ ਕੀਤੇ। ਉਸਦੀ ਇਸ ਉਪਲਬਧੀ 'ਤੇ ਬੋਲਦਿਆਂ ਯੂਨੀਵਰਸਿਟੀ ਦੇ ਕਮਿਸ਼ਨ ਦੇ ਅਧਿਕਾਰੀਆਂ ਵੱਲੋਂ 110 ਵਿੱਚੋਂ 110 + ਅੰਕ ਹਾਸਲ ਕਰਨ 'ਤੇ ਉਸਦੀ ਪ੍ਰਸ਼ੰਸਾ ਕੀਤੀ ਗਈ।
ਪੜ੍ਹੋ ਇਹ ਅਹਿਮ ਖ਼ਬਰ-ਬਾਈਡੇਨ ਅਤੇ ਟਰੰਪ ਨੇ ਜਿੱਤੀਆਂ ਮਿਸ਼ੀਗਨ ਦੀਆਂ ਪ੍ਰਾਇਮਰੀ ਚੋਣਾਂ, ਨਿੱਕੀ ਹੇਲੀ ਹਾਰੀ)
ਜ਼ਿਕਰਯੋਗ ਹੈ ਕਿ ਅਲੀਸ਼ਾ ਕੁਮਾਰ ਪੜ੍ਹਾਈ ਦੇ ਨਾਲ-ਨਾਲ ਇਕ ਸਾਲ ਤੋਂ ਨੌਕਰੀ ਵੀ ਕਰ ਰਹੀ ਹੈ। ਅਲੀਸ਼ਾ ਕੁਮਾਰ ਦੀ ਮਾਤਾ ਸ਼ਸ਼ੀ ਬਾਲਾ ਅਤੇ ਪਿਤਾ ਸਤੀਸ਼ ਕੁਮਾਰ ਨੇ ਪ੍ਰੈੱਸ ਨਾਲ ਜਾਣਕਾਰੀ ਸਾਂਝੀ ਕਰਦਿਆਂ ਦੱਸਿਆ ਕਿ ਉਨ੍ਹਾਂ ਦੀ ਧੀ ਬਹੁਤ ਮਿਹਨਤੀ ਹੈ ਅਤੇ ਪੜ੍ਹਾਈ ਵਿੱਚ ਉਹ ਸ਼ੁਰੂ ਤੋਂ ਹੀ ਬਹੁਤ ਅੱਗੇ ਰਹੀ ਹੈ। ਉਨ੍ਹਾਂ ਦੇ ਪਰਿਵਾਰ ਵਿੱਚ ਅਲੀਸ਼ਾ ਤੋਂ ਇਲਾਵਾ ਇੱਕ ਪੁੱਤਰ ਵੀ ਹੈ। ਉਨ੍ਹਾਂ ਨੇ ਕਿਹਾ ਕਿ ਅਲੀਸ਼ਾ ਦੀ ਇਸ ਉਪਲਬਧੀ 'ਤੇ ਉਹਨਾਂ ਨੂੰ ਮਾਣ ਹੈ ਅਤੇ ਉਨ੍ਹਾਂ ਨੂੰ ਇਲਾਕਾ ਨਿਵਾਸੀ ਲੋਕਾਂ ਰਿਸ਼ਤੇਦਾਰਾਂ ਅਤੇ ਸਬੰਧੀਆਂ ਵੱਲੋਂ ਬਹੁਤ ਸਾਰੇ ਵਧਾਈ ਦੇ ਸੰਦੇਸ਼ ਮਿਲ ਰਹੇ ਹਨ। ਉਹ ਸਭ ਦਾ ਵਧਾਈ ਸੰਦੇਸ਼ਾਂ ਲਈ ਧੰਨਵਾਦ ਕਰਦੇ ਹਨ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।
ਵਟਸਐੱਪ ਚੈਟ ਨੇ ਖੋਲ੍ਹੇ ਔਰਤ ਦੀ ਖੁਦਕੁਸ਼ੀ ਦੇ ਰਾਜ਼, 24 ਦਿਨਾਂ ਬਾਅਦ ਹੋਏ ਖੁਲਾਸੇ ਨੇ ਸਾਰਿਆਂ ਨੂੰ ਕੀਤਾ ਹੈਰਾਨ
NEXT STORY