ਨਵੀਂ ਦਿੱਲੀ : ਅਰਬੀ ਇਕ ਅਜਿਹੀ ਸਬਜ਼ੀ ਹੈ ਜੋ ਖਾਣ ’ਚ ਬਹੁਤ ਸਵਾਦ ਹੁੰਦੀ ਹੈ ਇਸ ਨੂੰ ਹਰ ਕੋਈ ਖਾਣਾ ਪਸੰਦ ਕਰਦਾ ਹੈ। ਸਬਜ਼ੀ ਦੇ ਨਾਲ-ਨਾਲ ਇਸ ਦੇ ਪੱਤੇ ਵੀ ਸਰੀਰ ਲਈ ਬਹੁਤ ਲਾਹੇਵੰਦ ਹਨ। ਇਸ ਦੀ ਸਬਜ਼ੀ ਵੀ ਬਣਾ ਕੇ ਖਾਧੀ ਜਾ ਸਕਦੀ ਹੈ, ਇਸ ਦੇ ਪਕੌੜੇ ਵੀ ਖਾਣ ’ਚ ਬਹੁਤ ਸਵਾਦ ਲੱਗਦੇ ਹਨ। ਹਾਲਾਂਕਿ ਅਰਬੀ ਦੇ ਪੱਤਿਆਂ ਨੂੰ ਕੱਚਾ ਨਹੀਂ ਖਾਣਾ ਚਾਹੀਦਾ। ਕੱਚਾ ਖਾਣ ਨਾਲ ਵਿਅਕਤੀ ਨੂੰ ਉਲਟੀ ਹੋ ਸਕਦੀ ਹੈ ਕਿਉਂਕਿ ਇਸ 'ਚ ਕੈਲਸ਼ੀਅਮ ਆਕਜ਼ੇਲੇਟ ਪਾਇਆ ਜਾਂਦਾ ਹੈ ਜੋ ਜ਼ਹਿਰੀਲਾ ਹੁੰਦਾ ਹੈ। ਅਰਬੀ 'ਚ ਕਈ ਦਵਾਈਆਂ ਦੇ ਗੁਣ ਪਾਏ ਜਾਂਦੇ ਹਨ ਜੋ ਸਿਹਤ ਅਤੇ ਸਦੁੰਰਤਾ ਦੋਵੇਂ ਲਈ ਫ਼ਾਇਦੇਮੰਦ ਹੁੰਦੇ ਹਨ। ਜੇਕਰ ਤੁਹਾਨੂੰ ਪਤਾ ਨਹੀਂ ਹੈ ਤਾਂ ਆਓ ਜਾਣਦੇ ਹਾਂ ਕਿ ਅਰਬੀ ਦੇ ਪੱਤਿਆਂ ਦੇ ਕੀ ਫ਼ਾਇਦੇ ਹਨ।
ਅੱਖਾਂ ਦੀ ਰੌਸ਼ਨੀ ਲਈ ਫ਼ਾਇਦੇਮੰਦ
ਅਰਬੀ ਦੇ ਪੱਤਿਆਂ 'ਚ ਵਿਟਾਮਿਨ-ਏ ਜ਼ਿਆਦਾ ਮਾਤਰਾ 'ਚ ਪਾਇਆ ਜਾਂਦਾ ਹੈ ਜੋ ਅੱਖਾਂ ਲਈ ਵਰਦਾਨ ਸਮਾਨ ਹੈ। ਦ੍ਰਿਸ਼ਟੀ ਸਬੰਧੀ ਕਿਸੇ ਵੀ ਪ੍ਰਕਾਰ ਦੇ ਦੋਸ਼ ਨੂੰ ਦੂਰ ਕਰਨ 'ਚ ਇਹ ਕਾਰਗਰ ਹੈ। ਇਸ ਲਈ ਨਿਯਮਿਤ ਰੂਪ 'ਚ ਅਰਬੀ ਦੇ ਪੱਤਿਆਂ ਦਾ ਸੇਵਨ ਕਰਨਾ ਚਾਹੀਦਾ ਹੈ।
ਭਾਰ ਘੱਟ ਕਰਨ 'ਚ ਸਹਾਇਕ
ਇਕ ਪਾਸੇ ਅਰਬੀ ਦੇ ਪੱਤਿਆਂ 'ਚ ਫਾਈਬਰ ਦੀ ਜ਼ਰੂਰਤ ਹੁੰਦੀ ਹੈ ਤਾਂ ਦੂਜੇ ਪਾਸੇ ਇਸ 'ਚ ਕੈਲੋਰੀ ਦੀ ਮਾਤਰਾ ਬਹੁਤ ਜ਼ਿਆਦਾ ਹੁੰਦੀ ਹੈ। ਇਨ੍ਹਾਂ ਦੀ ਵਜ੍ਹਾ ਕਾਰਨ ਇਹ ਭਾਰ ਘੱਟ ਕਰਨ 'ਚ ਦਵਾਈ ਸਮਾਨ ਮੰਨਿਆ ਜਾਂਦਾ ਹੈ।
ਝੁਰੜੀਆਂ ਤੋਂ ਨਿਜਾਤ ਮਿਲਦਾ ਹੈ
ਜੇਕਰ ਤੁਸੀਂ ਝੁਰੀਆਂ ਤੋਂ ਪਰੇਸ਼ਾਨ ਹੋ ਅਤੇ ਇਸ ਤੋਂ ਨਿਜਾਤ ਪਾਉਣਾ ਚਾਹੁੰਦੇ ਹੋ ਤਾਂ ਇਸ ਲਈ ਤੁਹਾਨੂੰ ਅਰਬੀ ਦੇ ਪੱਤਿਆਂ ਦਾ ਸੇਵਨ ਕਰਨਾ ਚਾਹੀਦਾ। ਇਸ ਨੂੰ ਤੁਸੀ ਸਬਜ਼ੀ ਦੇ ਰੂਪ 'ਚ ਸੇਵਨ ਕਰ ਸਕਦੇ ਹੋ।
Health Tips: ਖਾਲੀ ਢਿੱਡ ਕਦੇ ਨਾ ਖਾਓ ਸਲਾਦ ਸਣੇ ਇਹ ਚੀਜ਼ਾਂ, ਹੋ ਸਕਦੀਆਂ ਹਨ ਢਿੱਡ ਸਬੰਧੀ ਸਮੱਸਿਆਵਾਂ
NEXT STORY