ਨਵੀਂ ਦਿੱਲੀ—ਸ਼ਹਿਦ ਅਤੇ ਦਾਲ ਚੀਨੀ ਦੋਵੇਂ ਹੀ ਘਰਾਂ 'ਚ ਆਮ ਪਾਏ ਜਾਂਦੇ ਹਨ। ਇਹ ਸਿਹਤ ਲਈ ਕਾਫ਼ੀ ਮਹੱਤਵਪੂਰਨ ਮੰਨੇ ਜਾਂਦੇ ਹਨ। ਇਨ੍ਹਾਂ ਦੋਵਾਂ ਦੇ ਫ਼ਾਇਦੇ ਸੁਣਨ ਤੋਂ ਬਾਅਦ ਤੁਸੀਂ ਹੈਰਾਨ ਰਹਿ ਜਾਵੋਗੇ। ਹਾਲਾਂਕਿ ਦਾਲਚੀਨੀ ਦੀ ਵਰਤੋਂ ਤੁਸੀਂ ਘਰ ਵਿਚ ਕਈ ਵਾਰ ਕੀਤੀ ਹੋਵੇਗੀ ਪਰ ਇਹ ਕਈ ਬਿਮਾਰੀਆਂ ਨੂੰ ਠੀਕ ਕਰਨ ਵਿਚ ਵੀ ਕਾਰਗਰ ਸਿੱਧ ਹੁੰਦੀ ਹੈ। ਜੇਕਰ ਦਾਲਚੀਨੀ ਦੇ ਨਾਲ ਸ਼ਹਿਦ ਦੀ ਵਰਤੋਂ ਕੀਤੀ ਜਾਵੇ ਤਾਂ ਸਮਝੋ ਸੋਨੇ ਤੇ ਸੁਹਾਗੇ ਵਾਲੀ ਗੱਲ ਹੋ ਜਾਂਦੀ ਹੈ। ਜਾਣੋਂ ਕਿਸ-ਕਿਸ ਰੋਗ ਵਿਚ ਉਪਯੋਗੀ ਹੈ ਦਾਲਚੀਨੀ ਅਤੇ ਸ਼ਹਿਦ।
ਇਹ ਵੀ ਪੜ੍ਹੋ:Beauty Tips: ਚਿਹਰੇ ਦੀ ਖ਼ੂਬਸੂਰਤੀ ਵਧਾਉਣ ਦੇ ਨਾਲ-ਨਾਲ ਵਾਲ਼ਾਂ ਲਈ ਵੀ ਲਾਹੇਵੰਦ ਹੈ ਗੁਲਾਬ ਜਲ
ਕੈਂਸਰ : ਦਾਲ-ਚੀਨੀ ਕੈਂਸਰ ਵਰਗੇ ਰੋਗ ਨੂੰ ਕਾਬੂ ਕਰਨ ਵਿਚ ਲਾਹੇਵੰਦ ਹੈ। ਡਾਕਟਰਾਂ ਨੇ ਵੀ ਕੈਂਸਰ ਅਤੇ ਹੱਡੀ ਵੱਧ ਜਾਣ ਵਿਚ ਦਾਲਚੀਨੀ ਅਤੇ ਸ਼ਹਿਦ ਨੂੰ ਉਪਯੋਗੀ ਦੱਸਿਆ ਹੈ। ਇਕ ਮਹੀਨੇ ਤੱਕ ਦਾਲ-ਚੀਨੀ ਅਤੇ ਸ਼ਹਿਦ ਦੀ ਵਰਤੋਂ ਕਰਨ ਨਾਲ ਬਹੁਤ ਫ਼ਾਇਦਾ ਮਿਲਦਾ ਹੈ। ਇਸ ਤੋਂ ਇਲਾਵਾ ਇਹ ਰੋਗ-ਪ੍ਰਤੀਰੋਗ ਸਮਰੱਥਾ ਨੂੰ ਵਧਾਉਣ ਵਿਚ ਵੀ ਮਦਦਗਾਰ ਹੈ।

ਦਿਲ ਦੇ ਰੋਗਾਂ ਲਈ : ਦਾਲਚੀਨੀ ਦਿਲ ਨੂੰ ਸਿਹਤਮੰਦ ਰੱਖਣ ਅਤੇ ਦਿਲ ਦੀਆਂ ਬਿਮਾਰੀਆਂ ਨੂੰ ਕਾਬੂ ਕਰਨ ਵਿਚ ਮਦਦਗਾਰ ਹੈ ਕਿਉਂਕਿ ਇਹ ਦਿਲ ਦੀਆਂ ਨਾੜੀਆਂ ਵਿਚ ਕੋਲੈਸਟ੍ਰੋਲ ਨੂੰ ਜਮਾਉਣ ਤੋਂ ਰੋਕਦਾ ਹੈ। ਸ਼ਹਿਦ ਅਤੇ ਦਾਲਚੀਨੀ ਨੂੰ ਰੋਜ਼ ਗਰਮ ਪਾਣੀ ਨਾਲ ਪੀਓ। ਤੁਸੀਂ ਰੋਟੀ ਦੇ ਨਾਲ ਦਾਲਚੀਨੀ ਅਤੇ ਸ਼ਹਿਦ ਦਾ ਮਿਸ਼ਰਣ ਵੀ ਖਾ ਸਕਦੇ ਹੋ। ਇਸ ਤੋਂ ਇਲਾਵਾ ਤੁਸੀਂ ਚਾਹ 'ਚ ਦਾਲਚੀਨੀ ਵੀ ਲੈ ਸਕਦੇ ਹੋ। ਇਸ ਦੀ ਵਰਤੋਂ ਨਾਲ ਦਿਲ ਦੇ ਦੌਰੇ ਦੀ ਸੰਭਾਵਨਾ ਘੱਟ ਜਾਂਦੀ ਹੈ।

ਮੋਟਾਪਾ : ਦਾਲਚੀਨੀ ਦੀ ਵਰਤੋਂ ਮੋਟਾਪੇ ਦੇ ਇਲਾਜ਼ ਵਿਚ ਵੀ ਕਾਰਗਰ ਸਿੱਧ ਹੁੰਦੀ ਹੈ। ਇਹ ਸਰੀਰ ਵਿਚ ਕੋਲੈਸਟ੍ਰੋਲ ਘੱਟ ਕਰਦਾ ਹੈ ਜਿਸ ਨਾਲ ਮੋਟਾਪਾ ਨਹੀਂ ਵਧਦਾ। ਇਸ ਦੇ ਲਈ, ਦਾਲਚੀਨੀ ਦੀ ਚਾਹ ਬਹੁਤ ਫ਼ਾਇਦੇਮੰਦ ਹੈ। ਇਕ ਚਮਚ ਦਾਲਚੀਨੀ ਪਾਊਡਰ ਨੂੰ ਇਕ ਗਲਾਸ ਪਾਣੀ ਵਿਚ ਉਬਾਲੋ ਅਤੇ ਇਸ ਤੋਂ ਬਾਅਦ, ਇਸ ਵਿਚ ਦੋ ਚਮਚੇ ਸ਼ਹਿਦ ਮਿਲਾਓ ਅਤੇ ਇਸ ਨੂੰ ਸਵੇਰ ਦੇ ਨਾਸ਼ਤੇ ਤੋਂ ਅੱਧਾ ਘੰਟਾ ਪਹਿਲਾਂ ਪੀਓ ਪਰ ਰਾਤ ਨੂੰ ਸੌਣ ਤੋਂ ਪਹਿਲਾਂ ਇਸ ਦੀ ਵਰਤੋਂ ਕਰਨ ਨਾਲ ਦੁਗਣਾ ਲਾਭ ਹੁੰਦਾ ਹੈ ਅਤੇ ਚਰਬੀ ਵੀ ਹੌਲੀ-ਹੌਲੀ ਖਤਮ ਹੋ ਜਾਂਦੀ ਹੈ।

ਜੋੜਾਂ ਦਾ ਦਰਦ : ਜੋੜਾਂ ਦਾ ਦਰਦ ਹੋਣ 'ਤੇ ਦਾਲਚੀਨੀ ਦੀ ਵਰਤੋਂ ਤੁਹਾਨੂੰ ਰਾਹਤ ਦਿੰਦੀ ਹੈ। ਇਸ ਦੇ ਲਈ, ਹਰ ਰੋਜ਼ ਗਰਮ ਪਾਣੀ ਵਿਚ ਦਾਲਚੀਨੀ ਦੀ ਵਰਤੋਂ ਕਰਨੀ ਲਾਭਕਾਰੀ ਹੈ। ਇਸ ਤੋਂ ਇਲਾਵਾ ਇਸ ਦੀ ਹਲਕੇ ਗਰਮ ਪਾਣੀ ਦੇ ਨਾਲ ਦਰਦ ਵਾਲੀ ਜਗ੍ਹਾ ਤੇ ਮਾਲਿਸ਼ ਕਰਨ ਨਾਲ ਵੀ ਜੋੜਾਂ ਦੇ ਦਰਦ ਤੋਂ ਰਾਹਤ ਮਿਲਦੀ ਹੈ। ਇਸ ਦੇ ਪਾਣੀ ਨੂੰ ਇਕ ਹਫ਼ਤੇ ਤੱਕ ਲਗਾਤਾਰ ਪੀਣ ਨਾਲ ਗਠੀਏ ਦੇ ਦਰਦ ਤੋਂ ਰਾਹਤ ਮਿਲਦੀ ਹੈ ਅਤੇ ਉਹ ਲੋਕ ਜੋ ਇਕ ਮਹੀਨੇ ਲਈ ਤੁਰਨ ਦੇ ਅਯੋਗ ਹੁੰਦੇ ਹਨ ਉਹ ਤੁਰਨ ਦੇ ਯੋਗ ਵੀ ਹੁੰਦੇ ਹਨ। ਦਾਲਚੀਨੀ ਗਠੀਆ ਦੇ ਦਰਦ ਵਿਚ ਵੀ ਬਹੁਤ ਫ਼ਾਇਦੇਮੰਦ ਸਾਬਤ ਹੁੰਦੀ ਹੈ।
ਇਹ ਵੀ ਪੜ੍ਹੋ:Beauty Tips: ਚਿਹਰੇ ਦੀ ਖ਼ੂਬਸੂਰਤੀ ਵਧਾਉਣ ਦੇ ਨਾਲ-ਨਾਲ ਵਾਲ਼ਾਂ ਲਈ ਵੀ ਲਾਹੇਵੰਦ ਹੈ ਗੁਲਾਬ ਜਲ
ਜ਼ੁਕਾਮ-ਖੰਘ : ਜ਼ੁਕਾਮ, ਖੰਘ ਅਤੇ ਗਲੇ ਦੇ ਦਰਦ ਵਿਚ ਵੀ ਦਾਲਚੀਨੀ ਕਾਫ਼ੀ ਕਾਰਗਰ ਸਾਬਿਤ ਹੁੰਦੀ ਹੈ। ਇਸ ਵਿਚ ਇਕ ਚਮਚ ਸ਼ਹਿਦ ਨਾਲ ਇਕ ਚੁਟਕੀ ਦਾਲਚੀਨੀ ਦੇ ਨਾਲ ਖਾਣ ਨਾਲ ਖੰਘ ਵਿਚ ਰਾਹਤ ਮਿਲਦੀ ਹੈ। ਦਾਲਚੀਨੀ ਦੇ ਪਾਊਡਰ ਨੂੰ ਪੀਸੀ ਹੋਈ ਕਾਲੀ ਮਿਰਚ ਦੇ ਨਾਲ ਵਰਤੋਂ ਕਰਨ ਵਿਚ ਵੀ ਰਾਹਤ ਮਿਲਦੀ ਹੈ। ਇਸ ਦੇ ਵਰਤੋਂ ਨਾਲ ਪੁਰਾਣੀ ਬਲਗਮ ਵੀ ਦੂਰ ਹੁੰਦੀ ਹੈ।

ਢਿੱਡ ਦੇ ਰੋਗ : ਬਦਹਜ਼ਮੀ, ਢਿੱਡ ਦਰਦ, ਗੈਸ, ਵਿਚ ਵੀ ਦਾਲਚੀਨੀ ਦੀ ਵਰਤੋਂ ਕਰਨ ਨਾਲ ਵੀ ਰਾਹਤ ਮਿਲਦੀ ਹੈ। ਇਸ ਤੋਂ ਇਲਾਵਾ ਉਲਟੀਆਂ ਅਤੇ ਦਸਤ ਵਿਚ ਵੀ ਰਾਹਤ ਮਿਲਦੀ ਹੈ। ਇਸ ਦੇ ਨਾਲ ਹੀ ਬਦਹਜ਼ਮੀ ਵੀ ਠੀਕ ਹੁੰਦੀ ਹੈ।

ਸਿਰ ਦਰਦ : ਠੰਡੀ ਹਵਾ ਜਾਂ ਫਿਰ ਜ਼ੁਕਾਮ ਕਾਰਨ ਸਿਰ ਦਰਦ ਹੋਣ ਤੇ ਦਾਲਚੀਨੀ ਦੀ ਵਰਤੋਂ ਕਰਨੀ ਲਾਭਕਾਰੀ ਹੈ। ਇਸ ਤੋਂ ਇਲਾਵਾ ਦਾਲਚੀਨੀ ਦੇ ਤੇਲ, ਤਿਲਾਂ ਦੇ ਤੇਲ ਦੀਆਂ ਕੁਝ ਬੂੰਦਾਂ ਮਿਲਾ ਕੇ ਅਤੇ ਸਿਰ 'ਤੇ ਮਾਲਿਸ਼ ਕਰਨ ਨਾਲ ਵੀ ਸਿਰ ਦਰਦ ਘੱਟ ਹੁੰਦਾ ਹੈ।
ਨੋਟ: ਇਸ ਖ਼ਬਰ ਸਬੰਧੀ ਆਪਣੀ ਰਾਏ ਕੁਮੈਂਟ ਬਾਕਸ ’ਚ ਦਿਓ।
Health Tips: ‘ਗੋਡਿਆਂ ਦੇ ਦਰਦ’ ਤੋਂ ਪਰੇਸ਼ਾਨ ਲੋਕਾਂ ਲਈ ਖ਼ਾਸ ਖ਼ਬਰ, ਇਨ੍ਹਾਂ ਗੱਲਾਂ ਦਾ ਰੱਖੋ ਵਿਸ਼ੇਸ਼ ਧਿਆਨ
NEXT STORY