ਹੈਲਥ ਡੈਸਕ - ਸੌਂਫ, ਜੋ ਕਿ ਹਰ ਭਾਰਤੀ ਰਸੋਈ ’ਚ ਆਮ ਤੌਰ 'ਤੇ ਮਿਲਦੀ ਹੈ, ਨਾ ਸਿਰਫ਼ ਸੁਆਦ ’ਚ ਮਿੱਠੀ ਤੇ ਠੰਢਕਦਾਇਕ ਹੁੰਦੀ ਹੈ, ਸਗੋਂ ਇਹ ਸਿਹਤ ਲਈ ਵੀ ਬੇਹੱਦ ਲਾਭਦਾਇਕ ਹੈ। ਆਯੁਰਵੇਦ ’ਚ ਸੌਂਫ ਨੂੰ ਇਕ ਔਖਧੀ ਰੂਪ ’ਚ ਵਰਤਿਆ ਜਾਂਦਾ ਹੈ। ਇਹ ਹਾਜ਼ਮਾ ਸੁਧਾਰਨ ਤੋਂ ਲੈ ਕੇ ਸਰੀਰ ਦੇ ਹੋਰ ਕਈ ਤਰ੍ਹਾਂ ਦੇ ਤੰਦਰੁਸਤੀ ਸਮੱਸਿਆਵਾਂ ਲਈ ਵਰਤੀ ਜਾਂਦੀ ਹੈ। ਆਓ ਜਾਣਦੇ ਹਾਂ ਕਿ ਹਰ ਰੋਜ਼ ਸੌਂਫ ਖਾਣ ਨਾਲ ਸਾਨੂੰ ਕਿਹੜੇ ਕਿਹੜੇ ਫਾਇਦੇ ਹੋ ਸਕਦੇ ਹਨ।
ਸੌਂਫ ਖਾਣ ਦੇ ਫਾਇਦੇ :-
ਹਾਜ਼ਮੇ ਲਈ ਫਾਇਦੇਮੰਦ
- ਸੌਂਫ ਹਾਜ਼ਮੇ ਨੂੰ ਬਿਹਤਰ ਬਣਾਉਂਦੀ ਹੈ ਤੇ ਨਾਲ ਹੀ ਇਹ ਗੈਸ, ਅਜੀਰਨ, ਭੋਜਨ ਤੋਂ ਬਾਅਦ ਭਾਰੀਪਨ ਤੋਂ ਰਾਹਤ ਦਿੰਦੀ ਹੈ।
ਮੂੰਹ ਦੀ ਸਫਾਈ ਅਤੇ ਸੁਗੰਧ
- ਮੂੰਹ ਦੀ ਗੰਦੀ ਬਦਬੂ ਦੂਰ ਕਰਦੀ ਹੈ ਤੇ ਇਸ ਨੂੰ ਚਬਾਉਣ ਨਾਲ ਮੂੰਹ ਨੂੰ ਤਾਜ਼ਗੀ ਮਿਲਦੀ ਹੈ।
ਨਜ਼ਰ ਤੇਜ਼ ਹੁੰਦੀ ਹੈ
- ਸੌਂਫ ’ਚ ਵਿਟਾਮਿਨ A ਹੁੰਦਾ ਹੈ ਜੋ ਅੱਖਾਂ ਲਈ ਲਾਭਕਾਰੀ ਹੈ।
ਮਾਹਵਾਰੀ ਦੀ ਸਮੱਸਿਆਵਾਂ 'ਚ ਲਾਭਕਾਰੀ
- ਔਰਤਾਂ ਲਈ ਸੌਂਫ ਦੀ ਚਾਹ ਜਾਂ ਸੌਂਫ ਦਾ ਪਾਣੀ ਪੀਣਾ ਦਰਦ ਘਟਾਉਂਦਾ ਹੈ।
ਹਾਰਮੋਨਲ ਬੈਲੈਂਸ ’ਚ ਮਦਦਗਾਰ
- ਸੌਂਫ ’ਚ ਫਾਈਟੋ-ਇਸਟਰੋਜਨ ਹੁੰਦੇ ਹਨ ਜੋ ਹਾਰਮੋਨਲ ਤਾਲਮੇਲ ’ਚ ਮਦਦ ਕਰਦੇ ਹਨ।
ਚਰਬੀ ਘਟਾਉਣ ’ਚ ਮਦਦਗਾਰ
- ਸੌਂਫ ਮੈਟਾਬੋਲਿਜ਼ਮ ਨੂੰ ਤੇਜ਼ ਕਰਦੀ ਹੈ, ਜੋ ਭਾਰ ਘਟਾਉਣ ’ਚ ਮਦਦ ਕਰ ਸਕਦੀ ਹੈ।
ਖਾਂਸੀ ਤੇ ਜ਼ੁਕਾਮ ’ਚ ਲਾਭਕਾਰੀ
- ਸੌਂਫ ਦੀ ਚਾਹ ਜਾਂ ਕਾੜ੍ਹਾ ਖਾਂਸੀ, ਜ਼ੁਕਾਮ ਅਤੇ ਗਲੇ ਦੀ ਸੋਜ ਲਈ ਚੰਗਾ ਇਲਾਜ ਹੈ।
ਬਲੱਡ ਪ੍ਰੈਸ਼ਰ ਕਰੇ ਕੰਟ੍ਰੋਲ
- ਸੌਂਫ ਪੋਟਾਸ਼ੀਅਮ ਦਾ ਚੰਗਾ ਸਰੋਤ ਹੈ, ਜੋ ਬਲੱਡ ਪ੍ਰੈਸ਼ਰ ਨੂੰ ਕੰਟ੍ਰੋਲ ਕਰਦਾ ਹੈ।
ਸਵੇਰੇ ਉਠਦਿਆਂ ਹੀ ਸਰੀਰ ’ਚ ਹੁੰਦੀ ਹੈ ਦਰਦ ਤਾਂ ਹੋ ਜਾਓ ਸਾਵਧਾਨ! ਹੋ ਸਕਦੀ ਹੈ ਗੰਭੀਰ ਸਮੱਸਿਆ
NEXT STORY