ਜਲੰਧਰ (ਬਿਊਰੋ) - ਆਮ ਤੌਰ 'ਤੇ ਰਸੋਈ ਵਿਚ ਖਾਣ ਦਾ ਸੁਆਦ ਵਧਾਉਣ ਅਤੇ ਮਸਾਲਿਆਂ ਦੇ ਰੂਪ ਵਜੋਂ ਵਰਤੀ ਜਾਣ ਵਾਲੀ ਕਾਲੀ ਮਿਰਚ ਦੇ ਕਈ ਫ਼ਾਇਦੇ ਹਨ। ਹਰ ਦਿਨ 2 ਤੋਂ 3 ਕਾਲੀਆਂ ਮਿਰਚਾਂ ਸਾਡੇ ਸਰੀਰ ਲਈ ਫ਼ਾਇਦੇਮੰਦ ਸਾਬਿਤ ਹੁੰਦੀਆਂ ਹਨ। ਇੰਨਾ ਹੀ ਨਹੀਂ ਕਾਲੀ ਮਿਰਚ ਖਾਣ ਨਾਲ ਸਾਡੀਆਂ ਕਈ ਬਿਮਾਰੀਆਂ ਦਾ ਇਲਾਜ ਘਰ ਬੈਠੇ ਹੀ ਹੋ ਜਾਂਦਾ ਹੈ। ਆਯੁਰਵੇਦ ਵਿਚ ਕਾਲੀ ਮਿਰਚ ਨੂੰ ਦਵਾਈ ਦੱਸਿਆ ਗਿਆ ਹੈ।
ਕਾਲੀ ਮਿਰਚ ਇੱਕ ਬਹੁਤ ਹੀ ਵਿਸ਼ੇਸ਼ ਆਯੁਰਵੈਦਿਕ ਔਸ਼ੁੱਧੀ ਹੈ। ਕਾਲੀ ਮਿਰਚ ਨੂੰ ਆਯੁਰਵੇਦ ਵਿਚ ਅਨਮੋਲ ਕਾਲਾ ਮੋਤੀ ਕਿਹਾ ਜਾਂਦਾ ਹੈ। ਇਸ ਖ਼ਬਰ ਰਾਹੀਂ ਅੱਜ ਅਸੀਂ ਤੁਹਾਨੂੰ ਦੱਸਾਂਗੇ ਕਿ ਰੋਜ਼ਾਨਾ ਸਵੇਰੇ ਖਾਲੀ ਪੇਟ 2-3 ਕਾਲੀਆਂ ਮਿਰਚਾਂ ਖਾਣ ਦੇ ਫ਼ਾਇਦਿਆਂ ਬਾਰੇ।
ਗੈਸ ਦੀ ਸਮੱਸਿਆ ਨੂੰ ਕਰੇ ਦੂਰ
ਪੇਟ ਵਿਚ ਬਣਨ ਵਾਲੀ ਗੈਸ ਵਾਯੂ ਦੋਸ਼ ਦਾ ਹੀ ਇੱਕ ਉਪਦ੍ਰਵ ਹੈ। ਕਾਲੀ ਮਿਰਚ ਦਾ ਪ੍ਰਯੋਗ ਗੈਸ ਦੇ ਰੋਗ ਨੂੰ ਸ਼ਾਂਤ ਕਰਨ ਲਈ ਬਹੁਤ ਲਾਹੇਵੰਦ ਹੈ। ਜੇਕਰ ਰੋਜ਼ਾਨਾ ਸਵੇਰੇ ਖਾਲੀ ਪੇਟ ਸਵੇਰੇ 2-3 ਕਾਲੀਆਂ ਮਿਰਚਾਂ ਕੋਸੇ ਪਾਣੀ ਖਾਧੀਆਂ ਜਾਣ ਤਾਂ ਇਹ ਗੈਸ ਦੇ ਪੁਰਾਣੇ ਰੋਗ ਨੂੰ ਹਮੇਸ਼ਾ ਲਈ ਖ਼ਤਮ ਕਰ ਦਿੰਦੀਆਂ ਹਨ।
ਜੋੜਾਂ ਦੇ ਦਰਦਾਂ ਲਈ ਵੀ ਹੈ ਲਾਹੇਵੰਦ
ਜੋੜਾਂ ਵਿਚ ਦਰਦ ਹੋਣ ਦੇ ਦੋ ਪ੍ਰਮੁੱਖ ਕਾਰਨ ਹਨ। ਪਹਿਲਾਂ ਤਾਂ ਵਾਤ ਦਾ ਪ੍ਰਕੋਪ ਅਤੇ ਦੂਸਰਾ ਯੂਰਿਕ ਐਸਿਡ ਦੀ ਜ਼ਿਆਦਾ ਮਾਤਰਾ। ਇਸ ਨੂੰ ਗਠੀਆ ਵੀ ਕਹਿੰਦੇ ਹਨ। ਇਨ੍ਹਾਂ ਦੋਹਾਂ ਹਲਾਤਾਂ ਵਿਚ ਹੀ ਕਾਲੀ ਮਿਰਚ ਦੇ ਇਹ ਦੋ ਦਾਣੇ ਖਾਣੇ ਚਾਹੀਦੇ ਹਨ, ਜੋ ਕਿ ਬਹੁਤ ਲਾਭ ਦਿੰਦੇ ਹਨ। ਯੂਰਿਕ ਐਸਿਡ ਵੱਧ ਜਾਣ ਕਾਰਨ ਹੋਣ ਵਾਲੇ ਗਠੀਏ ਦੇ ਦਰਦ ਵਿਚ ਇਹ ਯੂਰਿਕ ਐਸਿਡ ਨੂੰ ਨਸ਼ਟ ਕਰਦੀ ਹੈ, ਜਿਸ ਨਾਲ ਦਰਦ ਤੋਂ ਵੀ ਲਾਭ ਮਿਲਦਾ ਹੈ।
ਵਾਇਰਲ ਬੁਖਾਰ ਨੂੰ ਕਰੇ ਦੂਰ
ਕਾਲੀ ਮਿਰਚ ਵਿਚ ਪਿਪਰੀਨ ਨਾਮਕ ਤੱਤ ਪਾਇਆ ਜਾਂਦਾ ਹੈ, ਜੋ ਕਿ ਬਹੁਤ ਵਧੀਆ ਕੀਟਾਣੂਨਾਸ਼ਕ ਤੱਤ ਹੁੰਦਾ ਹੈ। ਇਹ ਮਲੇਰੀਆ ਅਤੇ ਹੋਰ ਕਈ ਵਾਇਰਲ ਬੁਖਾਰਾਂ ਵਿਚ ਬਹੁਤ ਵਧੀਆ ਪ੍ਰਭਾਵ ਦਿਖਾਉਂਦਾ ਹੈ। ਕਾਲੀ ਮਿਰਚ ਦੇ ਦੋ ਦਾਣਿਆਂ ਨੂੰ ਤੁਲਸੀ ਦੇ ਪੰਜ ਪੱਤਿਆਂ ਨਾਲ ਸੇਵਨ ਕਰੋ। ਇਸ ਨਾਲ ਕਈ ਤਰ੍ਹਾਂ ਦੀਆਂ ਵਾਇਰਲ ਬਿਮਾਰੀਆਂ ਦੂਰ ਹੁੰਦੀਆਂ ਹਨ।
ਚਮੜੀ ਦੀ ਸਮੱਸਿਆ ਨੂੰ ਕਰੇ ਦੂਰ
ਜੇਕਰ ਤੁਹਾਡੇ ਸਰੀਰ ਉੱਤੇ ਕੋਈ ਫੋੜਾ ਜਾਂ ਦਾਣੇ ਨਿਕਲਦੇ ਹਨ ਤਾਂ ਕਾਲੀ ਮਿਰਚ ਨੂੰ ਪੀਸ ਕੇ ਉਸ ਜਗ੍ਹਾ ਉੱਤੇ ਲਗਾ ਲਵੋ। ਇਸ ਨਾਲ ਕਾਫ਼ੀ ਆਰਾਮ ਮਿਲੇਗਾ। ਇਸ ਤੋਂ ਇਲਾਵਾ ਮੁਹਾਸਿਆਂ 'ਤੇ ਵੀ ਕਾਲੀ ਮਿਰਚ ਦੇ ਲੇਪ ਨੂੰ ਲਾਇਆ ਜਾਵੇ ਤਾਂ ਕਾਫ਼ੀ ਲਾਭ ਹੰੁਦਾ।
ਤਨਾਅ ਨੂੰ ਕਰੇ ਦੂਰ
ਕਾਲੀ ਮਿਰਚ ਵਿਚ ਪਿਪਰਾਹੀ ਮੌਜ਼ੂਦ ਹੁੰਦਾ ਹੈ ਅਤੇ ਉਸ ਵਿਚ ਐਂਟੀ ਦੇ ਸਪਰਿੰਟ ਦੇ ਗੁਣ ਵੀ ਹੁੰਦੇ ਹਨ। ਇਸ ਕਰਕੇ ਕਾਲੀ ਮਿਰਚ ਲੋਕਾਂ ਦੇ ਤਨਾਅ/ਡਿਪਰੈਸ਼ਨ ਨੂੰ ਦੂਰ ਕਰਨ ਵਿਚ ਮਦਦ ਕਰਦੀ ਹੈ।
ਦੰਦਾਂ ਲਈ ਵੀ ਹੈ ਫਾਇਦੇਮੰਦ
ਕਾਲੀ ਮਿਰਚ ਦਾ ਸੇਵਨ ਦੰਦਾਂ ਨਾਲ ਜੁੜੀ ਸਮੱਸਿਆਵਾਂ ਤੋਂ ਵੀ ਰਾਹਤ ਦਿੰਦਾ ਹੈ। ਕਾਲੀ ਮਿਰਚ ਨਾਲ ਮਸੂੜਿਆਂ ਦੇ ਦਰਦ ਵਿਚ ਆਰਾਮ ਮਿਲਦਾ ਹੈ। ਜੇਕਰ ਤੁਸੀਂ ਕਾਲੀ ਮਿਰਚ ਮਾਜੂਫਲ ਅਤੇ ਸੇਂਧਾ ਨਮਕ ਮਿਲਾ ਕੇ ਉਸ ਦਾ ਚੂਰਨ ਬਣਾ ਕੇ, ਉਸ ਵਿਚ ਕੁਝ ਬੂੰਦਾਂ ਸਰ੍ਹੋਂ ਦੇ ਤੇਲ ਦੀਆਂ ਮਿਲਾ ਕੇ ਦੰਦਾਂ ਅਤੇ ਮਸੂੜਿਆਂ ਵਿਚ ਲਗਾ ਕੇ ਅੱਧੇ ਘੰਟੇ ਬਾਅਦ ਨੂੰ ਸਾਫ ਕਰਦੇ ਹੋ ਤਾਂ ਤੁਹਾਡੇ ਦੰਦਾਂ ਅਤੇ ਮਸੂੜਿਆਂ ਦੇ ਦਰਦ ਦੀ ਸਮੱਸਿਆ ਨੂੰ ਦੂਰ ਕਰੇਗੀ।
ਬਵਾਸੀਰ ਤੋਂ ਰਾਹਤ
ਖਾਣ-ਪੀਣ ਦੀਆਂ ਗ਼ਲਤ ਆਦਤਾਂ ਦੇ ਨਾਲ ਤੇਲ ਅਤੇ ਜੰਕ ਫੂਡ ਦੀ ਵਰਤੋਂ ਕਾਰਨ ਬਵਾਸੀਰ ਦੀ ਸਮੱਸਿਆ ਨਾਲ ਅੱਜ-ਕੱਲ੍ਹ ਜ਼ਿਆਦਾਤਰ ਲੋਕ ਪ੍ਰੇਸ਼ਾਨ ਹਨ। ਇਸ ਤੋਂ ਛੁਟਕਾਰਾ ਪਾਉਣ ਲਈ ਕਾਲੀ ਮਿਰਚ, ਜ਼ੀਰਾ ਅਤੇ ਚੀਨੀ ਜਾਂ ਮਿਸ਼ਰੀ ਨੂੰ ਪੀਸ ਕਰ ਕੇ ਇਕੱਠਾ ਮਿਲਾ ਲਓ। ਸਵੇਰੇ-ਸ਼ਾਮ ਦੋ ਤੋਂ ਤਿੰਨ ਵਾਰ ਇਸ ਨੂੰ ਖਾਣ ਨਾਲ ਬਵਾਸੀਰ ਤੋਂ ਰਾਹਤ ਮਿਲਦੀ ਹੈ।
'ਹਾਰਟ ਅਟੈਕ' ਹੋਣ ਤੋਂ ਪਹਿਲਾਂ ਦਿਖਾਈ ਦਿੰਦੇ ਨੇ ਇਹ ਲੱਛਣ, ਭੁੱਲ ਕੇ ਵੀ ਨਾ ਕਰੋ ਨਜ਼ਰਅੰਦਾਜ਼
NEXT STORY