ਜਲੰਧਰ - ਵਿਸ਼ਵ ਸਹਿਤ ਸੰਸਥਾ ਦੇ ਵਲੋਂ ਇਸ ਸਮਾਂ ਕਈ ਤਰ੍ਹਾਂ ਦੀ ਜਾਣਕਾਰੀ ਦੇ ਕੇ ਲੋਕਾਂ ਨੂੰ ਸਹਿਤ ਦੇ ਬਾਰੇ ਜਾਗਰੂਕ ਕੀਤਾ ਜਾਂਦਾ ਹੈ। ਲੋਕਾਂ ਨੂੰ ਦੱਸਿਆ ਜਾਂਦਾ ਹੈ ਕਿ ਉਹ ਕਿਸ ਤਰ੍ਹਾਂ ਖੁਦ ਨੂੰ ਕੋਵਿਡ-19 ਦੇ ਨਾਲ ਖੂਦ ਨੂੰ ਹੋਰ ਬੀਮਾਰੀਆਂ ਤੋਂ ਬਚਾ ਕੇ ਰੱਖ ਸਕਦੇ ਹਨ। ਹਾਲ ਦੀ ਵਿਚ ਸੰਸਥਾ ਵਲੋਂ ਲੋਕਾਂ ਨੂੰ ਦੱਸਿਆ ਗਿਆ ਹੈ ਕਿ ਉਹ ਕਿਸ ਤਰ੍ਹਾਂ ਖੁਦ ਨੂੰ ਸਰੀਰ ਦੇ ਵਿਚ ਹੋਣ ਵਾਲੀ ਖੂਨ ਦੀ ਕਮੀ ਤੋਂ ਬਚਾ ਸਕਦੇ ਹਨ। ਇਸ ਦੇ ਲਈ ਜਰੂਰੀ ਹੈ ਕਿ ਉਹ ਲਾਕਡਾਊਣ ਦੇ ਦੌਰਾਨ ਆਪਣੇ ਖਾਣ-ਪੀਣ ਦਾ ਪੂਰਾ ਧਿਆਨ ਰੱਖਣ। ਇਸ ਦੇ ਲਈ ਲੋਕਾਂ ਨੂੰ ਆਪਣੀ ਡਾਇਟ ਦੇ ਵਿਚ ਤਰ੍ਹਾਂ ਦੀਆਂ ਚੀਜਾਂ ਨੂੰ ਸ਼ਾਮਲ ਕਰਨਾ ਚਾਹੀਦਾ ਹੈ, ਜੋ ਸਰੀਰ ਦੇ ਵਿਚ ਖੂਨ ਦੀ ਕਮੀ ਨੂੰ ਪੂਰਾ ਕਰਨ ’ਚ ਮਦਦ ਕਰਦੇ ਹਨ।
1. ਸੇਮ ਅਤੇ ਚਨੇ
ਸੇਮ ਅਤੇ ਚਨੇ ਸਰੀਰ ਦੇ ਵਿਚ ਖੂਨ ਨੂੰ ਪੂਰਾ ਕਰਨ ਦੇ ਲਈ ਬਹੁਤ ਹੀ ਵਧੀਆ ਤਰੀਕਾ ਹੈ। ਇਸ ਦੇ ਨਾਲ ਹੀ ਇਹ ਸ਼ਾਕਾਹਾਰੀ ਲੋਕਾਂ ਲਈ ਸਭ ਤੋਂ ਚੰਗਾ ਆਹਾਰ ਹੈ। ਚਨੇ ਦੇ ਨਾਲ ਲੋਕ ਗੁੜ ਲੈ ਸਕਦੇ ਹਨ ਪਰ ਯਾਦ ਰੱਖਣ ਗੁੜ ਦੀ ਤਹਸੀਰ ਗਰਮ ਹੁੰਦੀ ਹੈ ਇਸਲਈ ਉਹ ਸਹਿਤ ਮਾਂ ਬਣਨ ਵਾਲੀ ਮਹਿਲਾ ਅਤੇ ਸ਼ੂਗਰ ਦੇ ਰੋਗਿਆਂ ਲਈ ਸਹੀ ਨਹੀਂ ਹੈ। ਉਹ ਇਸ ਦੇ ਸੇਵਨ ਨਾ ਕਰਨ। ਉਹ ਚਨੇ ਹੀ ਲੈ ਸਕਦੇ ਹਨ।
2. ਅੰਡਾ
ਸਰੀਰ ਦੇ ਵਿਚ ਆਇਰਨ ਦੀ ਮਾਤਰਾ ਨੂੰ ਪੂਰਾ ਕਰਨ ਦੇ ਲਈ ਅੰਡਾ ਸਭ ਤੋਂ ਵਧੀਆ ਹੁੰਦਾ ਹੈ। ਤੁਸੀਂ ਇਸ ਨੂੰ ਆਪਣੀ ਥਾਲੀ ਦੇ ਵਿੱਚ ਜਗ੍ਹਾਂ ਦੇ ਸਕਦੇ ਹੋ। ਸ਼ਾਕਾਹਾਰੀ ਲੋਕ ਹੋਰ ਵੱਖ-ਵੱਧ ਚੀਜਾਂ ਤੋਂ ਆਇਰਨ ਦੀ ਕਮੀ ਨੂੰ ਕਰ ਸਕਦੇ ਹਨ।
3. ਮੀਟ
ਸਰੀਰ ਦੇ ਵਿਚ ਆਇਰਨ ਦੀ ਮਾਤਰਾ ਨੂੰ ਪੂਰਾ ਕਰਨ ਦੇ ਲਈ ਲਾਲ ਮੀਟ ਸਭ ਤੋਂ ਵਧੀਆ ਹੁੰਦਾ ਹੈ ਪਰ ਮੀਟ ਖਾਣ ਤੋਂ ਪਹਿਲਾ ਥੋੜੀ ਸਾਵਧਾਨੀ ਜਰੂਰ ਵਰਤੋਂ। ਇਸ ਦੇ ਨਾਲ ਤੁਸੀਂ ਆਪਣੇ ਅਤੇ ਆਪਣੇ ਪਰਿਵਾਰ ਨੂੰ ਕਿਸੀ ਹੋਰ ਬੀਮਾਰੀ ਤੋਂ ਬਚਾ ਸਕਦੇ ਹੋ। ਮੀਟ ਨੂੰ ਖਰੀਦਦੇ ਹੋਏ ਇਸ ਗੱਲ ਦਾ ਜ਼ਰੂਰ ਧਿਆਨ ਰੱਖੋ ਕਿ ਮੀਟ ਕਦੋ ਕੱਟਿਆ ਹੈ ਅਤੇ ਉਸ ਨੂੰ ਪਕਾਉਣ ਤੋਂ ਪਹਿਲਾ ਚੰਗੀ ਤਰ੍ਹਾਂ ਸਾਫ ਕਰ ਲੈਣਾ ਚਾਹੀਦਾ ਹੈ।
4. ਹਰੀ ਪਤੇਦਾਰ ਸਬਜ਼ੀਆਂ
ਬਚਪਣ ਤੋਂ ਹੀ ਕਿਹਾ ਜਾਂਦਾ ਹੈ ਕਿ ਜੇਕਰ ਤੁਸੀਂ ਚੰਗੀ ਸਿਹਤ ਪਾਉਣਾ ਚਾਹੁੰਦੇ ਹੋ ਤਾਂ ਹਰੀ ਪਤੇਦਾਰ ਸਬਜ਼ੀਆਂ ਦਾ ਸੇਵਨ ਵੱਧ ਮਾਤਰਾ ’ਚ ਕਰੋ। ਇਸ ਨਾਲ ਸਰੀਰ ਦੇ ਵਿਚ ਪਾਈ ਜਾਉਣ ਵਾਲੀਆਂ ਸਾਰੀਆ ਕਮਿਆਂ ਦੂਰ ਹੋ ਜਾਂਦੀ ਹੈ। ਹਰੀ ਸਬਜ਼ੀਆਂ ਦੇ ਵਿਚ ਤੂਸੀਂ ਸਾਗ, ਪਾਲਕ, ਸ਼ਲਗਮ, ਆਦਿ ਸ਼ਾਮਲ ਕਰ ਸਕਦੇ ਹੋ। ਇਹ ਸਿਹਤ ਦੇ ਲਈ ਬਹੁਤ ਚੰਗੀ ਹੁੰਦੀ ਹੈ। ਤੁਸੀਂ ਇਸ ਦਾ ਜੂਸ ਵੀ ਪੀ ਸਕਦੇ ਹੋ।
‘ਨਿੰਬੂ’ ਦੀ ਵਰਤੋਂ ਕਰਨ ਨਾਲ ਘੱਟ ਹੁੰਦੀ ਹੈ ਸਰੀਰ ਦੀ ਚਰਬੀ, ਇਮਿਊਨ ਸਿਸਟਮ ਨੂੰ ਵੀ ਕਰੇ ਮਜ਼ਬੂਤ
NEXT STORY