ਜਲੰਧਰ (ਬਿਊਰੋ) - ਦਿਮਾਗ ਸਾਡੇ ਸਰੀਰ ਦਾ ਸਭ ਤੋਂ ਜ਼ਰੂਰੀ ਅਤੇ ਅਹਿਮ ਅੰਗ ਹੈ। ਕੋਈ ਵੀ ਇਨਸਾਨ ਬਿਨਾਂ ਦਿਮਾਗ ਤੋਂ ਜ਼ਿੰਦਗੀ ਨਹੀਂ ਬਿਤਾ ਸਕਦਾ। ਸਾਡੇ ਸਰੀਰ ਦੇ ਸਾਰੇ ਅੰਗ ਦਿਮਾਗ ਨਾਲ ਕੰਟਰੋਲ ਹੁੰਦੇ ਹਨ ਪਰ ਅੱਜਕੱਲ੍ਹ ਗ਼ਲਤ ਰਹਿਣ ਸਹਿਣ ਅਤੇ ਗਲਤ ਖਾਣ ਪੀਣ ਦੀ ਕਾਰਨ ਬ੍ਰੇਨ ਟਿਊਮਰ ਜਿਹੀ ਗੰਭੀਰ ਬੀਮਾਰੀ ਬਹੁਤ ਸਾਰੇ ਲੋਕਾਂ ਨੂੰ ਹੋ ਰਹੀ ਹੈ। ਜੇਕਰ ਸਮੇਂ ਸਿਰ ਇਸ ਗੰਭੀਰ ਬੀਮਾਰੀ ਦਾ ਪਤਾ ਲੱਗ ਜਾਵੇ ਤਾਂ, ਅਸੀਂ ਇਸ ਦੇ ਸੰਕੇਤਾਂ ਨੂੰ ਪਛਾਣ ਕੇ ਡਾਕਟਰ ਤੋਂ ਸਲਾਹ ਲੈ ਸਕਦੇ ਹਾਂ। ਕਈ ਵਾਰ ਅਸੀਂ ਇਸ ਦੇ ਸ਼ੁਰੂਆਤੀ ਸੰਕੇਤਾਂ ਨੂੰ ਨਜ਼ਰਅੰਦਾਜ਼ ਕਰ ਦਿੰਦੇ ਹਾਂ, ਜਿਸ ਨਾਲ ਇਹ ਬੀਮਾਰੀ ਗੰਭੀਰ ਬਣ ਸਕਦੀ ਹੈ। ਇਸੇ ਲਈ ਅੱਜ ਅਸੀਂ ਤੁਹਾਨੂੰ ਬਰੇਨ ਟਿਊਮਰ ਹੋਣ ਤੋਂ ਪਹਿਲਾਂ ਸਰੀ ਵਿੱਚ ਦਿਖਾਈ ਦੇਣ ਵਾਲੇ ਬਦਲਾਅ ਬਾਰੇ ਦੱਸਾਂਗੇ, ਜਿਸ ਨਾਲ ਅਸੀਂ ਇਸ ਸਮੱਸਿਆ ਨੂੰ ਕੰਟਰੋਲ ਕਰ ਸਕਦੇ ਹਾਂ ।
ਪਹਿਲਾਂ ਸੰਕੇਤ ਦੋਰੇ ਪੈਣੇ
ਬ੍ਰੇਨ ਟਿਊਮਰ ਦਾ ਸਭ ਤੋਂ ਪਹਿਲਾਂ ਸੰਕੇਤ ਤੁਹਾਡੇ ਹੱਥ, ਪੈਰ ਅਤੇ ਸਰੀਰ ਨਾਲ ਜੁੜਿਆ ਹੈ। ਜੇ ਤੁਹਾਡੇ ਹੱਥਾਂ ਪੈਰਾਂ ਅਤੇ ਪੂਰੇ ਸਰੀਰ ਵਿੱਚ ਫੜਕਨ ਦੀ ਸਮੱਸਿਆ ਹੁੰਦੀ ਹੈ ਅਤੇ ਨਾਲ ਹੀ ਮਾਸਪੇਸ਼ੀਆਂ ਵਿੱਚ ਖਿਚਾਅ ਰਹਿੰਦਾ ਹੈ, ਤਾਂ ਤੁਰੰਤ ਡਾਕਟਰ ਦੀ ਸਲਾਹ ਲਓ। ਇਸ ਦੇ ਨਾਲ ਵਾਰ-ਵਾਰ ਦੌਰੇ ਪੈਣੇ ਅਤੇ ਅਚਾਨਕ ਬਿਹੋਸ਼ ਹੋਣਾ ਬ੍ਰੇਨ ਟਿਊਮਰ ਜਿਹੀ ਗੰਭੀਰ ਬੀਮਾਰੀ ਦਾ ਸੰਕੇਤ ਹੋ ਸਕਦਾ ਹੈ।
ਪੜ੍ਹੋ ਇਹ ਵੀ ਖਬਰ - Health Tips : ‘ਬਲੱਡ ਪ੍ਰੈਸ਼ਰ’ ਦੀ ਸਮੱਸਿਆ ਨੂੰ ਕੁਝ ਦਿਨਾਂ ’ਚ ਠੀਕ ਕਰਨਾ ਚਾਹੁੰਦੇ ਹੋ ਤਾਂ ਅਪਣਾਓ ਇਹ ਘਰੇਲੂ ਨੁਸਖ਼ੇ
ਦੂਜਾ ਸੰਕੇਤ ਸੁਸਤੀ ਜ਼ਿਆਦਾ ਰਹਿਣੀ
ਜੇਕਰ ਤੁਹਾਨੂੰ ਪਹਿਲਾਂ ਤੋਂ ਨੀਂਦ ਘੱਟ ਆਉਂਦੀ ਹੈ ਅਤੇ ਪੂਰੇ ਤਿੰਨ ਸੁਸਤੀ ਜਿਹਾ ਮਹਿਸੂਸ ਹੁੰਦਾ ਹੈ, ਤਾਂ ਇਸ ਨੂੰ ਨਜ਼ਰਅੰਦਾਜ਼ ਨਹੀਂ ਕਰਨਾ ਚਾਹੀਦਾ। ਇਹ ਵੀ ਦਿਮਾਗ ’ਤੇ ਜ਼ਿਆਦਾ ਦਬਾਅ ਪੈਣ ਕਾਰਨ ਹੁੰਦਾ ਹੈ। ਇਸ ਨਾਲ ਸਾਨੂੰ ਨੀਂਦ ਘੱਟ ਆਉਣ ਲੱਗਦੀ ਹੈ ਅਤੇ ਸੁਸਤੀ ਜਿਹਾ ਮਹਿਸੂਸ ਹੋਣ ਲੱਗਦਾ ਹੈ, ਤਾਂ ਇਹ ਵੀ ਬਰੇਨ ਟਿਊਮਰ ਦਾ ਸੰਕੇਤ ਹੋ ਸਕਦਾ ਹੈ ।
ਪੜ੍ਹੋ ਇਹ ਵੀ ਖਬਰ - Health Tips : ਰਾਤ ਨੂੰ ਸੌਂਦੇ ਸਮੇਂ ਕੀ ਤੁਹਾਨੂੰ ਵੀ ਆਉਂਦੀ ਹੈ ‘ਖੰਘ’, ਤਾਂ ਜ਼ਰੂਰ ਖਾਓ ਇਹ ਚੀਜ਼ਾਂ, ਮਿਲੇਗਾ ਆਰਾਮ
ਤੀਜਾ ਸੰਕੇਤ ਸਰੀਰਕ ਗਤੀਵਿਧੀਆਂ ’ਤੇ ਅਸਰ ਪੈਣਾ
ਬ੍ਰੇਨ ਟਿਊਮਰ ਦੀ ਸਮੱਸਿਆ ਹੋਣ ਤੋਂ ਪਹਿਲਾਂ ਇਨਸਾਨ ਨੂੰ ਯਾਦਦਾਸ਼ਤ ਘਟ ਹੋਣ ਜਿਹਾ ਮਹਿਸੂਸ ਹੋਣ ਲੱਗਦਾ ਹੈ। ਇਸ ਦੇ ਨਾਲ ਚੱਲਦੇ ਉਹ ਸਰੀਰ ਦੇ ਕਿਸੇ ਵੀ ਇਕ ਭਾਗ ਵਿੱਚ ਕਮਜ਼ੋਰੀ, ਸੁੰਘਣ ਦੀ ਸ਼ਕਤੀ ਘੱਟ ਹੋਣੀ, ਬੋਲਣ ਵਿੱਚ ਪ੍ਰੇਸ਼ਾਨੀ ਹੋਣੀ, ਜਿਹੀ ਸਮੱਸਿਆਵਾਂ ਹੋਣ ਲੱਗਦੀਆਂ ਹਨ। ਇਹ ਸਭ ਬਰੇਨ ਟਿਊਮਰ ਦਾ ਸੰਕੇਤ ਹੋ ਸਕਦਾ ਹੈ ।
ਪੜ੍ਹੋ ਇਹ ਵੀ ਖਬਰ - Health Tips: ‘ਬੁਖ਼ਾਰ’ ਹੋਣ ਤੋਂ ਬਾਅਦ ਜੇਕਰ ਤੁਹਾਨੂੰ ਥਕਾਵਟ ਤੇ ਸਰੀਰ ਦਰਦ ਹੁੰਦਾ ਹੈ, ਤਾਂ ਜ਼ਰੂਰ ਪੜ੍ਹੋ ਇਹ ਖ਼ਬਰ
ਚੌਥਾ ਸੰਕੇਤ ਚਿਹਰੇ ਦੇ ਇੱਕ ਹਿੱਸੇ ਵਿੱਚ ਕਮਜ਼ੋਰੀ ਮਹਿਸੂਸ ਹੋਣੀ
ਬ੍ਰੇਨ ਟਿਊਮਰ ਦੇ ਕਾਰਨ ਚਿਹਰੇ ਜਾਂ ਫਿਰ ਸਰੀਰ ਦੇ ਕਿਸੇ ਵੀ ਇੱਕ ਹਿੱਸੇ ਵਿੱਚ ਕਮਜ਼ੋਰੀ ਜਿਹਾ ਮਹਿਸੂਸ ਹੋਣ ਲੱਗਦਾ ਹੈ। ਇਸ ਲਈ ਇਸ ਤਰ੍ਹਾਂ ਹੋਣ ’ਤੇ ਕਦੇ ਵੀ ਨਜ਼ਰਅੰਦਾਜ਼ ਨਹੀਂ ਕਰਨਾ ਚਾਹੀਦਾ।
ਬ੍ਰੇਨ ਟਿਊਮਰ ਦੇ ਲੱਛਣ
ਬਹੁਤ ਜ਼ਿਆਦਾ ਸਿਰਦਰਦ ਦਾ ਰਹਿਣਾ।
ਬਿਨਾਂ ਕਿਸੇ ਕਾਰਨ ਤੋਂ ਉਲਟੀ ਆਉਣ।
ਨਜ਼ਰ ਖਰਾਬ ਹੋਣਾ, ਧੁੰਦਲਾ ਦਿਖਾਈ ਦੇਣ ਲੱਗ ਜਾਣ।
ਹੱਥਾਂ ਪੈਰਾਂ ਦਾ ਕੰਬਣਾ।
ਸੁਣਨ ਵਿੱਚ ਦਿੱਕਤ ਹੋਣ।
ਯਾਦਦਾਸ਼ਤ ਕਮਜ਼ੋਰ ਹੋਣ।
ਬੋਲਣ ਵਿੱਚ ਦਿੱਕਤ ਆਉਣ।
ਨੀਂਦ ਨਾ ਆਉਣਾ ਅਤੇ ਜ਼ਿਆਦਾ ਥਕਾਵਟ ਰਹਿਣਾ।
ਪੜ੍ਹੋ ਇਹ ਵੀ ਖਬਰ - Health Tips : ਥਾਇਰਾਇਡ ਤੋਂ ਪਰੇਸ਼ਾਨ ਲੋਕਾਂ ਲਈ ਖ਼ਾਸ ਖ਼ਬਰ, ਜਾਣੋ ਇਸ ਦੇ ਮੁੱਖ ਕਾਰਨ ਤੇ ਦੂਰ ਕਰਨ ਦੇ ਨੁਸਖ਼ੇ
Corona Care: ਪੋਸਟ ਕੋਵਿਡ ਕਮਜ਼ੋਰੀ ਨੂੰ ਦੂਰ ਕਰਨ ਲਈ ਖੁਰਾਕ 'ਚ ਸ਼ਾਮਲ ਕਰੋ ਇਹ ਵਸਤੂਆਂ
NEXT STORY