ਨਵੀਂ ਦਿੱਲੀ : ਕੋਰੋਨਾ ਵਾਇਰਸ ਸੰਕਰਮਣ ਨੂੰ ਮਾਤ ਦੇਣ ਵਾਲਿਆਂ ਨੂੰ ਸਰੀਰਕ ਥਕਾਨ ਅਤੇ ਕਮਜ਼ੋਰੀ ਹੁਣ ਬਹੁਤ ਜ਼ਿਆਦਾ ਪਰੇਸ਼ਾਨ ਕਰ ਰਹੀ ਹੈ। ਪੂਰਾ ਦਿਨ ਬਿਸਤਰੇ ’ਤੇ ਲੇਟਣ ’ਚ ਬਤੀਤ ਹੋ ਰਿਹਾ ਹੈ। ਥਕਾਨ ਅਤੇ ਕਮਜ਼ੋਰੀ ਨੂੰ ਦੂਰ ਕਰਨ ਲਈ ਲੋਕ ਮਾਹਰਾਂ ਅਤੇ ਡਾਈਟੀਸ਼ਨਾਂ ਤੋਂ ਸਲਾਹ ਲੈ ਰਹੇ ਹਨ। ਡਾਕਟਰਸ ਵੀ ਪੋਸਟ ਕੋਵਿਡ ਨੂੰ ਗੰਭੀਰਤਾ ਨਾਲ ਲੈ ਰਹੇ ਹਨ, ਜਿਸ ਨਾਲ ਹੋਰ ਬਿਮਾਰੀਆਂ ਕਮਜ਼ੋਰ ਸਰੀਰ ਨੂੰ ਨਾ ਘੇਰਨ।
ਮਾਹਰ ਮੁਤਾਬਕ ਲੋਕ ਕੋਵਿਡ ਤੋਂ ਠੀਕ ਹੋਣ ਤੋਂ ਬਾਅਦ ਹੋਣ ਵਾਲੀਆਂ ਸਮੱਸਿਆਵਾਂ ਬਾਰੇ ਦੱਸਦੇ ਹਨ ਤਾਂ ਲੋਕਾਂ ਨੂੰ ਸਰੀਰਕ ਥਕਾਨ ਅਤੇ ਕਮਜ਼ੋਰੀ ਦੀ ਸਭ ਤੋਂ ਜ਼ਿਆਦਾ ਸ਼ਿਕਾਇਤ ਹੈ। ਇਸ ਸੰਕਰਮਣ ਨਾਲ ਲੜਨ ’ਚ ਸਰੀਰ ਦੀ ਸਾਰੀ ਤਾਕਤ ਖ਼ਤਮ ਹੋ ਜਾਂਦੀ ਹੈ। ਅਜਿਹੇ ’ਚ ਲੋਕਾਂ ਨੂੰ ਗੱਲ ਕਰਨ ’ਚ ਸਾਹ ਚੜ ਰਿਹਾ ਹੈ। ਬਾਲ ਝੜ ਰਹੇ ਹਨ, ਜੋੜਾਂ ’ਚ ਦਰਦ ਹੋ ਰਿਹਾ ਹੈ। ਸਾਹ ਲੈਣ ’ਤੇ ਛਾਤੀ ’ਚ ਦਰਦ ਹੋ ਰਿਹਾ ਹੈ। ਸਰੀਰ ’ਚ ਪਹਿਲਾਂ ਵਰਗੀ ਊਰਜਾ ਨਹੀਂ ਰਹੀ। ਇਸਦੇ ਲਈ ਉਹ ਸਹੀ ਖਾਣ-ਪੀਣ ਅਤੇ ਆਰਾਮ ਦੀ ਸਲਾਹ ਦਿੰਦੇ ਹਨ। ਕਈ ਲੋਕਾਂ ਨੂੰ ਸੁੱਕੀ ਖੰਘ ਵੀ ਪਰੇਸ਼ਾਨ ਕਰ ਰਹੀ ਹੈ। ਡਾਕਟਰ ਮੁਤਾਬਕ ਉਨ੍ਹਾਂ ਕੋਲ ਲਗਾਤਾਰ ਅਜਿਹੇ ਫੋਨ ਆ ਰਹੇ ਹਨ, ਜਿਸ ’ਚ ਲੋਕ ਕੋਵਿਡ ਤੋਂ ਠੀਕ ਹੋਣ ਤੋਂ ਬਾਅਦ ਸਹੀ ਖੁਰਾਕ ਲੈ ਰਹੇ ਹਨ, ਜਿਸ ਨਾਲ ਕਮਜ਼ੋਰੀ ਨੂੰ ਦੂਰ ਕੀਤਾ ਜਾ ਸਕੇ।
ਇਸ ਤਰ੍ਹਾਂ ਦੀ ਹੋਵੇ ਖੁਰਾਕ
- ਸਵੇਰ ਦੀ ਸ਼ੁਰੂਆਤ ਮੇਵਿਆਂ, ਫ਼ਲਾਂ ਅਤੇ ਸ਼ਹਿਦ ਵਾਲੇ ਨਿੰਬੂ ਪਾਣੀ ਨਾਲ ਕਰੋ। ਇਸ ਸਮੇਂ ਕਈ ਤਰ੍ਹਾਂ ਦੇ ਫਲ਼ ਆ ਰਹੇ ਹਨ, ਉਨ੍ਹਾਂ ਨੂੰ ਆਪਣੀ ਖੁਰਾਕ ’ਚ ਸ਼ਾਮਲ ਕਰੋ। ਸਲਾਦ ਭਰਪੂਰ ਖਾਓ।
- ਦਿਨ ’ਚ ਤਿੰਨ ਤੋਂ ਚਾਰ ਲੀਟਰ ਪਾਣੀ ਪੀਓ। ਪਾਣੀ ਗਰਮ ਹੋਵੇ ਇਹ ਜ਼ਰੂਰੀ ਨਹੀਂ ਹੈ। ਨਾਰੀਅਲ ਪਾਣੀ ਅਤੇ ਹੋਰ ਐਨਰਜੀ ਡਰਿੰਕ ਵੀ ਲੈ ਸਕਦੇ ਹੋ।
- ਦੁਪਹਿਰ ਸਮੇਂ ਢਿੱਡ ਭਰ ਕੇ ਰੋਟੀ ਖਾਓ। ਭੋਜਨ ਨਾਲ ਮੱਠੇ ਦਾ ਸੇਵਨ ਲਾਭਦਾਇਕ ਹੈ।
- ਦਿਨ ’ਚ ਇਕ ਤੋਂ ਦੋ ਵਾਰ ਕਾੜ੍ਹਾ ਪੀਓ। ਕਾੜ੍ਹਾ ਚੰਗਾ ਨਹੀਂ ਲੱਗਦਾ ਤਾਂ ਆਯੁਰਵੈਦ ਚਾਹ ਵੀ ਲੈ ਸਕਦੇ ਹੋ।
- ਘਰ ’ਚ ਹੀ ਯੋਗਾ, ਧਿਆਨ ਅਤੇ ਪ੍ਰਾਣਾਯਾਮ ਦਾ ਵੀ ਸਹਾਰਾ ਲਿਆ ਜਾ ਸਕਦਾ ਹੈ। ਘਰ ’ਚ ਹੀ ਟਹਿਲੋ।
- ਰਾਤ ਨੂੰ ਖਿੱਚੜੀ, ਦਲੀਆ ਆਦਿ ਲੈ ਸਕਦੇ ਹੋ।
- ਜੋ ਲੋਕ ਮਾਸਾਹਾਰੀ ਹਨ ਉਹ ਚਿਕਨ, ਮੱਛੀ, ਆਂਡੇ ਦੀ ਵਰਤੋਂ ਕਰਨ। ਪ੍ਰੋਟੀਨ ਯੁਕਤ ਭੋਜਨ ਨਾਲ ਕਮਜ਼ੋਰੀ ਦੂਰ ਹੁੰਦੀ ਹੈ।
- ਜ਼ਿਆਦਾ ਤਲਿਆ ਭੋਜਨ ਨਾ ਕਰੋ। ਇਸ ਨਾਲ ਢਿੱਚ ਦੀਆਂ ਹੋਰ ਸਮੱਸਿਆਵਾਂ ਹੋ ਸਕਦੀਆਂ ਹਨ।
- ਇਕਦਮ ਨਾਲ ਕੰਮ ਨਾ ਕਰੋ, 15 ਮਿੰਟ ਕੰਮ ਕਰਨ ਤੋਂ ਬਾਅਦ ਸਾਹ ਲਓ। ਆਰਾਮ ਭਰਪੂਰ ਕਰੋ।
- ਇਕ ਵਾਰ ਭੋਜਨ ਕਰਨ ਦੀ ਥਾਂ ਦਿਨ ’ਚ ਕਈ ਵਾਰ ਥੋੜ੍ਹਾ-ਥੋੜ੍ਹਾ ਖਾਓ।
ਕੋਰੋਨਾ ਕਾਲ ’ਚ ਇਮਿਊੁਨਿਟੀ ਨੂੰ ਮਜ਼ਬੂਤ ਬਣਾਉਣ ਲਈ ਖੁਰਾਕ ’ਚ ਜ਼ਰੂਰ ਸਾਮਲ ਕਰੋ ਇਹ 5 ਵਸਤੂਆਂ
NEXT STORY